Skip to content
Independent perspectives. Global stories.
BREAKING

ਕਿਸਾਨਾਂ ਨੇ ਦਰਪੇਸ਼ ਸਮਸਿਆਵਾਂ ਦਾ ਕੀਤਾ ਖੁਲਾਸਾ

Share this story

ਕੁਰਾਲੀ, 24 ਅਕਤੂਬਰ – ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਚ ਆਪਣੀ ਜਿਣਸ ਨੂੰ ਵੇਚਣ ਲਈ ਇਲਾਕੇ ਭਰ ਵਿਚੋਂ ਆ ਰਹੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਦਾ ਜਾਣਕਾਰ ਸੂਤਰਾਂ ਤੋਂ ਪਤਾ ਲਗਣ ਤੇ ਪਤਰਕਾਰਾਂ ਦੀ ਟੀਮ ਨੇ ਜਦੋਂ ਕੁਰਾਲੀ ਦੀ ਅਨਾਜ ਮੰਡੀ ਦੇ ਕਚੇ ਫੜਾਂ ਦਾ ਦੋਰਾ ਕੀਤਾ ਤਾਂ ਕਿਸਾਨਾਂ ਵਲੋਂ ਉਨਾਂ ਨੂੰ ਆ ਰਹੀਆਂ ਦਰਪੇਸ਼ ਸਮਸਿਆਵਾਂ ਦਾ ਦੁਖੜਾ ਰੋਇਆ ਗਿਆ । ਵਖ ਵਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਗਲਬਾਤ ਦੋਰਾਨ ਨਾਮ ਨਾ ਲਿਖਣ ਦੀ ਸ਼ਰਤ ਦਸਿਆਂ ਕਿ ਸਭ ਤੋਂ ਪਹਿਲਾਂ ਮੰਡੀ ਵਿਚ ਆਉਣ ਦੇ ਸਹੀ ਰਸਤੇ ਨਾ ਹੋਣ ਕਾਰਨ ਆਪਣੀ ਜਿਣਸ ਨੂੰ ਲੈਕੇ ਇਨਾਂ ਫੜਾਂ ਤਕ ਪਹੁਚਣ ਲਈ ਹੀ ਬਹੁਤ ਮੁਸਕਿਲ ਹੁੰਦੀ ਹੈ । ਇਨਾਂ ਮੁਸ਼ਿਕਲਾਂ ਤੋਂ ਬਾਅਦ ਉਹ ਕਿਸੇ ਤਰਾਂ ਔਖੇ ਸੋਖੇ ਮੰਡੀ ਵਿਚ ਪਹੁੰਚਦੇ ਹਨ ਤੇ ਉਸਤੋਂ ਬਾਅਦ ਮੰਡੀ ਵਿਚ ਪਹੁੰਚਕੇ ਵੀ ਉਨਾਂ ਨੂੰ ਮੁਸ਼ਕਿਲਾਂ ਦਾ ਹੀ ਸਾਹਮਣਾ ਕਰਨਾ ਪੈਂਦਾ ਹੈ । ਉਨਾਂ ਦਸਿਆ ਕਿ ਮੰਡੀ ਦੇ ਕਚੇ ਫੜਾਂ ਤੇ ਨਾ ਤਾਂ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵਲੋਂ ਤੇ ਨਾ ਹੀ ਆੜਤੀਆਂ ਵਲੋਂ ਹੀ ਉਨਾਂ (ਕਿਸਾਨਾਂ) ਦੇ ਪਖਾਨਾ ਜਾਣ ਲਈ ਕੋਈ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਨਾ ਹੀ ਮੰਡੀ ਦੇ ਕਚੇ ਫੜਾਂ ਤੇ ਫਸਲ ਉਤਾਰਨ ਲਈ ਮੰਡੀ ਦੇ ਆੜਤੀਆਂ ਵਲੋਂ ਠੀਕ ਤੋਂ ਪ੍ਰਬੰਧ ਕੀਤੇ ਗਏ ਹਨ ਜਿਸ ਕਾਰਨ ਉਨਾਂ ਦੀ ਪੁਤਾਂ ਵਾਂਗ ਪਾਲੀ ਜਿਣਸ ਭਾਰੀ ਮਾਤਰਾ ਵਿਚ ਮਿਟੀ ਵਿਚ ਹੀ ਰੁਲ ਕੇ ਰਹਿ ਜਾਂਦੀ ਹੈ ਜਿਸ ਨਾਲ ਉਨਾਂ ਨੂੰ ਇਕ ਟਰਾਲੀ ਮਗਰੋਂ 50 ਕਿਲੋ ਤੋਂ ਲੈਕੇ ਇਕ ਕੁਇੰਟਲ ਤਕ ਦਾ ਨੁਕਸਾਨ ਹੋ ਰਿਹਾ ਹੈ । ਇਸੇ ਦੋਰਾਨ ਇਕ ਕਿਸਾਨ ਨੇ ਦਸਿਆ ਕਿ ਇਨਾਂ ਫੜਾਂ ਦੇ ਨਜਦੀਕ ਉਨਾਂ ਦੇ ਖਾਣ-ਪੀਣ ਦੇ ਲਈ ਵੀ ਕੋਈ ਪ੍ਰਬੰਧ ਨਹੀਂ ਹਨ ‘ਤੇ ਜੇਕਰ ਉਨਾਂ ਕੁਝ ਖਾਣਾ ਹੋਵੇ ਤਾਂ ਉਸ ਲਈ ਉਨਾਂ ਨੂੰ ਇਨਾਂ ਫੜਾਂ ਤੋਂ ਦੂਰ ਸਥਾਨਕ ਸ਼ਹਿਰ ਦੇ ਬਾਜਾਰ ਵਿਚ ਜਾਣਾ ਪੈਂਦਾ ਹੈ ਜਿਸ ਕਾਰਣ ਉਨਾਂ ਨੂੰ ਆਪਣੀ ਜਿਣਸ ਦੀ ਰਾਖੀ ਲਈ ਆਪਣੇ ਨਾਲ ਇਕ ਦੋ ਹੋਰ ਬੰਦੇ ਰਖਣੇ ਪੈਂਦੇ ਹਨ ਜੇਕਰ ਉਨਾਂ ਨਾਲ ਕੋਈ ਬੰਦਾ ਨਾ ਹੋਵੇ ਤਾਂ ਸਾਰਾ ਸਾਰਾ ਦਿਨ ਭੁਖੇ ਪੇਟ ਹੀ ਫ਼ਾਕੇ ਕਟਣੇ ਪੈਂਦੇ ਹਨ । ਕਿਸਾਨਾਂ ਨੇ ਸਰਕਾਰ ਤੋਂ ਆ ਰਹੀਆਂ ਸਮਸਿਆਵਾਂ ਨੂੰ ਦੇਖਦੇ ਹੋਏ ਇਨਾਂ ਸਮਸਿਆਵਾਂ ਦਾ ਪੁਖਤਾ ਹਲ ਕਰਨ ਦੀ ਮੰਗ ਕੀਤੀ । ਕੀ ਕਹਿਣਾ ਆੜਤੀ ਐਸ਼ੋਸ਼ੀਏਸ਼ਨ ਪ੍ਰਧਾਨ ਸੰਜੈ ਗੋਇਲ ਦਾ – ਇਸ ਬਾਰੇ ਜਦੋਂ ਆੜਤੀ ਐਸ਼ੋਸ਼ੀਏਸ਼ਨ (ਗੋਇਲ ਗਰੁਪ) ਦੇ ਪ੍ਰਧਾਨ ਸੰਜੈ ਗੋਇਲ ਨਾਲ ਗਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਕੁਰਾਲੀ ਮੰਡੀ ਵਿਚ ਪਿਛਲੇ ਕਈ ਦਹਾਕਿਆਂ ਤੋਂ ਇਸੇ ਤਰਾਂ ਕਚੇ ਫੜ ਲਗਦੇ ਰਹੇ ਸਨ ਤੇ ਜਦੋਂ ਸਾਡੇ ਵਲੋਂ ਉਨਾਂ ਨੂੰ ਮੰਡੀ ਵਿਚ ਪਖਾਨਾ ਆਦਿ ਦੇ ਪੁਖਤਾ ਪ੍ਰਬੰਧ ਨਾ ਹੋਣ ਬਾਰੇ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਵਲੋਂ ਹਰ ਸਾਲ ਦੀ ਤਰਾਂ ਹੀ ਪ੍ਰਬੰਧ ਕੀਤੇ ਗਏ ਹਨ । ਅਗਰ ਅਸੀਂ ਇਨਾਂ ਦੀ ਗਲ ਨੂੰ ਮੰਨੀਏ ਤਾਂ ਕਿਹਾ ਜਾ ਸਕਦਾ ਹੈ ਕਿ ਕੁਰਾਲੀ ਮੰਡੀ ਵਿਚ ਪਿਛਲੇ ਕਈ ਦਹਾਕਿਆਂ ਤੋਂ ਹੀ ਕਿਸਾਨਾਂ ਨਾਲ ਧਕਾ ਹੁੰਦਾ ਆ ਰਿਹਾ ਹੈ ।
ਕੀ ਕਹਿਣਾ ਮੰਡੀ ਦੇ ਸੁਪਰਵਾਈਜ਼ਰ ਦਾ – ਇਸ ਸਭ ਸਬੰਧੀ ਮੰਡੀ ਦੇ ਸੁਪਰਵਾਈਜ਼ਰ ਕੁਲਵੀਰ ਸਿੰਘ ਨੇ ਕਿਹਾ ਕਿ ਇਸ ਮਸਲੇ ਬਾਰੇ ਤੁਹਾਡੇ ਦਸਣ ਨਾਲ ਹੀ ਸਾਡੇ ਧਿਆਨ ਵਿਚ ਆਇਆ ਹੈ ਤੇ ਮੈਂ ਅਜ ਹੀ ਸਭ ਦੇਖਕੇ ਉਚਿਤ ਪ੍ਰਬੰਧ ਕਰਵਾਉਂਦਾ ਹਾਂ । ਪੀਣ ਦੇ ਪਾਣੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਂਦੇ ਹੋਏ ਉਨਾਂ ਕਿਹਾ ਕਿ ਪੀਣ ਦੇ ਪਾਣੀ ਲਈ ਮਾਰਕਿਟ ਕਮੇਟੀ ਵਲੋਂ ਚਾਰ ਨਲਕਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਸਤੋਂ ਇਲਾਵਾ ਹਰ ਇਕ ਆੜਤੀ ਵਲੋਂ ਵੀ ਆਪਣੇ ਆਪਣੇ ਫੜਾਂ ਤੇ ਕਿਸਾਨਾਂ ਦੇ ਲਈ ਪੀਣ ਦੇ ਪਾਣੀ ਦਾ ਉਚਿਤ ਪ੍ਰਬੰਧ ਕੀਤੇ ਗਏ ਗਏ ਹਨ ।
ਕੀ ਕਹਿਣਾ ਇੰਸਪੈਕਟਰ ਫੂਡ ਸਪਲਾਈ ਦਾ – ਇਸ ਸਭ ਸਬੰਧੀ ਇੰਸਪੈਕਟਰ ਫੂਡ ਸਪਲਾਈ ਸ਼ਿਵ ਸ਼ੰਕਰ ਨੇ ਕਿਹਾ ਕਿ ਉਨਾਂ ਵਲੋਂ ਸਮੇਂ ਸਮੇਂ ਤੇ ਮੰਡੀ ਵਿਚ ਜਾਕੇ ਜਾਂਚ ਕੀਤੀ ਜਾਂਦੀ ਹੈ ਤੇ ਰਹੀ ਪਖਨਿਆਂ ਦੀ ਗਲ ਇਹ ਸਭ ਮੁਹਈਆ ਕਰਵਾਉਣਾ ਮਾਰਕਿਟ ਕਮੇਟੀ ਦਾ ਕੰਮ ਹੈ । ਜਦੋਂ ਮੋਸਮ ਖਰਾਬ ਹੋਣ ਤੇ ਜਿਣਸ ਨੂੰ ਬਚਾਉਣ ਲਈ ਪ੍ਰਬੰਧਾਂ ਸਬੰਧੀ ਗਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਤਰਪਾਲਾਂ ਆੜਤੀਆਂ ਦੀਆਂ ਦੁਕਾਨਾਂ ਵਿਚ ਪਈਆਂ ਸਨ । ਜਦੋਂ ਕਿ ਇਹ ਤਰਪਾਲਾਂ ਮੌਕੇ ਤੇ ਮੋਜੂਦ ਹੋਣੀਆਂ ਚਾਹੀਦੀਆਂ ਹਨ ।
ਫੋਟੋ ਕੈਪਸ਼ਨ :01 : ਅਨਾਜ ਮੰਡੀ ਦੇ ਕਚੇ ਫੜਾਂ ਦੀ ਝਲਕੀਆਂ ।

WRITTEN BY