Skip to content
Independent perspectives. Global stories.
BREAKING

ਭਾਰਤ ਦੇ ਸਮਰਥਨ ’ਚ ਅਮਰੀਕਾ ਕੁਝ ਵੀ ਕਰੇਗਾ : ਅਮਰੀਕੀ ਵਿਦੇਸ਼ ਮੰਤਰੀ

Share this story

ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਨਵੀਂ ਦਿੱਲੀ, 25 ਅਕਤੂਬਰ- ਅਮਰੀਕੀ ਵਿਦੇਸ਼ ਮੰਤਰੀ ਅੱਜ ਆਪਣੇ ਤਿੰਨ ਦਿਨਾ ਦੌਰੇ ’ਤੇ ਭਾਰਤ ਪਹੁੰਚੇ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਗਈ। ਅਮਰੀਕੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ ਉਨ੍ਹਾਂ ਦੇ 5 ਦੇਸ਼ਾਂ ਦੇ ਦੌਰੇ ਦਾ ਹਿੱਸਾ ਹੈ, ਜਿਸ ਵਿੱਚ ਪਾਕਿਸਤਾਨ, ਸਾਉਦੀ ਅਰਬ, ਕਤਰ ਅਤੇ ਸਵਿਜ਼ਰਲੈਂਟ ਵੀ ਸ਼ਾਮਿਲ ਹਨ। ਸ੍ਰੀਮਤੀ ਸੁਸ਼ਮਾ ਵੱਲੋਂ ਆਪਣੇ ਪਹਿਲੇ ਭਾਰਤ ਦੌਰੇ ’ਤੇ ਆਏ ਟਿਲਰਸਨ ਦਾ ਸਵਾਗਤ ਕੀਤਾ ਗਿਆ। ਅਮਰੀਕੀ ਵਿਦੇਸ਼ ਮੰਤਰੀ ਅਤੇ ਸ੍ਰੀਮਤੀ ਸੁਸ਼ਮਾ ਸਵਰਾਜ ਵੱਲੋਂ ਆਪਣੇ ਸੰਦੇਸ਼ ਵਿਚ ਅੱਤਵਾਦ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਇਕੱਠੇ ਹੋਣ ਦਾ ਪ੍ਰਣ ਲਿਆ ਅਤੇ ਕਿਹਾ ਕਿ ਅੱਤਵਾਦੀਆਂ ਦੀ ਪਨਾਹਗਾਰ ਬਣ ਚੁੱਕੇ ਮੁਲਕਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਸਾਫ ਕੀਤਾ ਕਿ ਪਾਕਿਸਤਾਨ ਵਰਗੇ ਮੁਲਕ ਆਪਣੀ ਸਰਜਮੀਂ ’ਤੇ ਸਰਗਰਮ ਅਤਵਾਦ ਨੂੰ ਨਸ਼ਟ ਕਰਨ ਅਤੇ ਅੱਤਵਾਦੀਆਂ ਨੂੰ ਸ਼ਰਨ ਦੇਣਾ ਬੰਦ ਕਰਨ। ਇਥੇ ਵਿਸਥਾਰਪੂਵਰਕ ਗਲਬਾਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਪਾਕਿਸਤਾਨ ਖੇਤਰ ਵਿਚ ਅਤੇ ਖਾਸ ਤੌਰ ’ਤੇ ਅਫਗਾਨਿਸਤਾਨ ’ਚ ਸ਼ਾਂਤੀ ਅਤੇ ਸੁਰਖਿਆ ਲਈ ਅਤਵਾਦੀ ਸਮੂਹਾਂ ਵਿਰੁਧ ਠੋਸ ਕਾਰਵਾਈ ਕਰੇ।ਸੁਸ਼ਮਾ ਨਾਲ ਸਾਂਝੇ ਰੂਪ ਨਾਲ ਪਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਟਿਲਰਸਨ ਨੇ ਕਿਹਾ, ‘ਅਤਵਾਦ ਦੇ ਪਨਾਹਗਾਰ ਮੁਲਕ ਬਰਦਾਸ਼ਤ ਨਹੀਂ ਕੀਤੇ ਜਾਣਗੇ।’ ਟਿਲਰਸਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਭਾਰਤ ਦੇ ਸਮਰਥਨ ’ਚ ਕੁਝ ਵੀ ਕਰੇਗਾ। ਸੁਸ਼ਮਾ ਅਤੇ ਟਿਲਰਸਨ ਨੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਸੁਰਖਿਆ ਸਹਿਯੋਗ ਵਧਾਉਣ ਅਤੇ ਵਪਾਰ ਸੰਬੰਧਾਂ ’ਚ ਬਿਹਤਰੀ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਗਲਬਾਤ ਕੀਤੀ।ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤ ਦੀ ਫੌਜ ਨੂੰ ਆਧੁਨਿਕੀਕਰਨ ਲਈ ਸਰਵਉਚ ਤਕਨਾਲੋਜੀ ਮੁਹਈਆ ਕਰਾਉਣ ਨੂੰ ਤਿਆਰ ਹਨ।ਅਮਰੀਕਾ, ਭਾਰਤ ਨਾਲ ਲੜਾਕੂ ਜਹਾਜ਼ਾਂ ਐਫ-16 ਅਤੇ ਐਫ-18 ਦੇ ਸੌਦਿਆਂ ‘ਤੇ ਚਰਚਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਟਿਲਰਸਨ ਨੇ ਕਿਹਾ ਕਿ ਭਾਰਤ, ਅਮਰੀਕਾ-ਅਫਗਾਨਿਸਤਾਨ ਨੀਤੀ ਲਈ ਬਹੁਤ ਮਹਤਵਪੂਰਨ ਹੈ ਅਤੇ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਉਤਸੁਕ ਹੈ। ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਨੇ ਐਚ-1ਬੀ ਵੀਜ਼ਾ ਮੁਦੇ ‘ਤੇ ਵੀ ਚਰਚਾ ਕੀਤੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਬੇਨਤੀ ਕੀਤੀ ਹੈ ਕਿ ਭਾਰਤੀਆਂ ‘ਤੇ ਉਲਟ ਪ੍ਰਭਾਵ ਪਾਉਣ ਵਾਲੀ ਕਾਰਵਾਈ ਨਾ ਕੀਤੀ ਜਾਵੇ।

WRITTEN BY