Skip to content
Independent perspectives. Global stories.
BREAKING

ਅਧਿਆਪਕਾਂ ਦੀ ਮੁਹਾਰਤ ਅਤੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਸਬੰਧੀ ਵਰਕਸ਼ਾਪ

Share this story

ਜਲੰਧਰ – ਅਧਿਆਪਕਾਂ ਦੀ ਮੁਹਾਰਤ ਅਤੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਂਦੀ ਸਿੱਖਿਆ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਦੇ ਮਕਸਦ ਨਾਲ ਇੱਕ ਸਮਾਗਮ ਸਰਕਾਰੀ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਇਆ ਗਿਆ । ਇਸ ਸਬੰਧੀ ਗਾਈਡੈਂਸ ਬਿਊਰੋ ਦੀ ਸੂਬਾ ਕੋਆਰਡੀਨੇਟਰ-ਕਮ-ਡਿਪਟੀ ਡਾਇਰੈਕਟਰ ਡਾ.ਸ਼ਰੂਤੀ ਸ਼ੁਕਲਾ ਜਿਨਾਂ ਵਲੋਂ ਲਾਡੋਵਾਲੀ ਸਕੂਲ ਵਿਖੇ ਚੱਲ ਰਹੀ ਵਰਕਸ਼ਾਪ ਦਾ ਅਚਾਨਕ ਨਿਰੀਖਣ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਅਧਿਆਪਕਾਂ ਨੂੰ ਪੜਾਉਣ ਦੀਆਂ ਨਵੀਨਤਮ ਵਿਧੀਆਂ ਬਾਰੇ ਜਾਣਕਾਰੀ ਮਿਲਦੀ ਹੈ ਉਥੇ ਹੀ ਵਿਦਿਆਰਥੀਆਂ ਨੂੰ ਸਿੱਖਣ ਦੇ ਨਵੇਂ ਤੌਰ ਤਰੀਕਿਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦੌਰਾਨ ਆਡੀਓ-ਵੀਡੀਓ ਯੰਤਰਾਂ ਦੀ ਸਹਾਇਤਾ ਨਾਲ ਪੜ੍ਹਾਉਣ ਦੀਆਂ ਵਿਧੀਆਂ ਤੋਂ ਇਲਾਵਾ ਗਤੀਵਿਧੀ ਅਧਾਰਿਤ ਸਿੱਖਣ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਵਰਕਸ਼ਾਪ ਦੌਰਾਨ ਗ੍ਰਹਿਣ ਕੀਤੀ ਜਾਣਕਾਰੀ ਨੂੰ ਉਹ ਆਪਣੇ ਸਾਥੀਆਂ ਨਾਲ ਵੀ ਸਾਂਝੀ ਕਰਨ ਤਾਂ ਜੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਮਦਦ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ ਹਾਜ਼ਰ ਸਨ।

WRITTEN BY