ਕੀਰਤਪੁਰ ਸਾਹਿਬ – ਸਾਡੇ ਪ੍ਰਾਚੀਨ ਗੰ੍ਰਥਾਂ ਵਿਚ ਬਾਬਾ ਵਿਸ਼ਵਰਕਮਾਂ ਬਾਰੇ ਪ੍ਰਚੱਲਤ ਹੈ ਕਿ ਉਹ ਨਿਰਮਾਣ ਅਤੇ ਸਿਰਜਣ ਦੇ ਦੇਵਤਾ ਹਨ ਇਹ ਵੀ ਕਿਹਾ ਕਿ ਜਾਂਦਾ ਹੈ ਕਿ ਸੋਨੇ ਦੀ ¦ਕਾਂ ਦਾ ਨਿਰਮਾਣ ਵੀ ਉਹਨਾਂ ਨੇ ਹੀ ਕੀਤਾ ਸੀ। ਵਿਸ਼ਵਕਰਮਾਂ ਨੇ ਸਮੁੱਚੇ ਜਗਤ ਨੂੰ ਹੱਥੀ ਕੀਰਤ ਦੀਆਂ ਸਾਰੀਆਂ ਕਲਾਵਾਂ ਬਾਰੇ ਜਾਣਕਾਰੀ ਦਿੱਤੀ ਹੈ। ਵਿਦਵਾਨਾਂ ਨੇ ਰੀਗਵੇਦ ਜਿਹੇ ਪਵਿੱਤਰ ਗ੍ਰੰਥ ਵਿਚ ਬਾਬਾ ਵਿਸ਼ਵਕਰਮਾਂ ਜੀ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ ਹੈ। ਉਹਨਾਂ ਦੀ ਪ੍ਰਰੇਣਾ ਨਾਲ ਹੀ ਅੱਜ ਹੱਥੀ ਕੀਰਤ ਕਰਨ ਵਾਲੇ ਕਾਰੀਗਰਾਂ ਦਾ ਵਿਕਾਸ ਸੰਭਵ ਹੋਇਆ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਬੂੰਗਾ ਸਾਹਿਬ ਵਿਖੇ ਬਾਬਾ ਵਿਸ਼ਵਕਰਮਾਂ ਸਭਾ ਵਲੋਂ ਕਰਵਾਏ ਇਕ ਵਿਸੇਸ਼ ਸਮਾਰੋਹ ਮੋਕੇ ਜੁੜੇ ਲੋਕਾਂ ਦੇ ਇਕ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਕਿ ਬਾਬਾ ਵਿਸਵਕਰਮਾ ਨੇ ਸਮਾਜ ਨੂੰ ਇਕ ਨਵੀਂ ਸੇਧ ਦਿੱਤੀ ਹੈ। ਹਰ ਤਰ•ਾਂ ਦੇ ਹੱਥੀ ਕੀਰਤ ਕਰਨ ਵਾਲੇ ਕਾਰੀਗਰ ਭਾਵੇਂ ਉਹ ਕਿਸੇ ਵੀ ਕਿੱਤੇ ਨਾਲ ਜੁੜੇ ਹੋਣ ਉਹ ਆਪਣਾ ਅਦਰਸ਼ ਬਾਬਾ ਵਿਸਵਕਰਮਾ ਜੀ ਨੂੰ ਹੀ ਮੰਨਦੇ ਹਨ। ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਸੰਸਾਰ ਭਰ ਦੇ ਕਾਰੀਗਰਾਂ ਲਈ ਇਕ ਤਿਉਹਾਰ ਦੀ ਤਰ•ਾਂ ਹੈ ਜਿਸਨੂੰ ਅਸੀਂ ਸਾਰੇ ਰੱਲ-ਮਿਲ ਕੇ ਮਨਾਉਦੇ ਹਾਂ। ਇਸ ਮੋਕੇ ਸ੍ਰੀ ਭੁਪਿੰਦਰ ਸਿੰਘ ਪ੍ਰਧਾਨ ਬਾਬਾ ਵਿਸ਼ਵਕਰਮਾਂ ਸਭਾ ਬੂੰਗਾ ਸਾਹਿਬ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਜੀ ਆਇਆ ਕਿਹਾ ਅਤੇ ਸਭਾ ਵਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
ਬਾਬਾ ਵਿਸ਼ਵਰਕਮਾਂ ਨਿਰਮਾਣ ਅਤੇ ਸਿਰਜਣ ਦੇ ਦੇਵਤਾ-ਸਪੀਕਰ ਰਾਣਾ ਕੇ.ਪੀ. ਸਿੰਘ।



