15 ਕਰੋੜ ਰੁਪਏ ਦੀ ਲਾਗਤ ਨਾਲ ਹੰਭੇਵਾਲ ਵਿਚ ਬਣੇਗਾ ਹੁੱਨਰ ਸਿਖਲਾਈ ਕੇਂਦਰ।
ਨੰਗਲ – ਬਾਬਾ ਵਿਸ਼ਵਕਰਮਾ ਜੀ ਨੂੰ ਹੱਸਥ ਕਲਾਂ, ਸ਼ਿਲਪ ਕਲਾਂ ਤੇ ਤਕਨੀਕੀ ਨਿਰਮਾਣ ਦੇ ਰੱਚਣਹਾਰ ਵਜੋਂ ਜਾਣਿਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਨਿਰਮਾਣ ਦੇ ਕਾਰਜ ਵਿਚ ਵਰਤੋਂ ਵਿਚ ਲਿਆਦੀਆਂ ਜਾ ਰਹੀਆਂ ਸਾਰੀਆਂ ਸਿਖਿਆਵਾ ਅਤੇ ਹੁੱਨਰ ਸਿਖਲਾਈ ਇਥੋ ਤੱਕ ਕਿ ਵਾਸਤੂ-ਸ਼ਾਸਤਰ ਵਰਗੇ ਹੁਨਰ ਦਾ ਵੀ ਇਤਿਹਾਸਕ ਪਿਛੋਕੜ ਬਾਬਾ ਵਿਸਵਕਰਮਾ ਜੀ ਦੇ ਨਾਮ ਦੇ ਨਾਲ ਹੀ ਜੁੜਿਆ ਹੋਇਆ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਮੈਥਾ ਮਾਜਰਾ ਨੰਗਲ ਵਿਖੇ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਵਲੋਂ ਕਰਵਾਏ ਇਕ ਭਰਵੇਂ ਤੇ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਨੇ ਕਿਹਾ ਕਿ ਵੈਦਿਕ ਕਾਲ ਤੋਂ ਬਾਬਾ ਵਿਸਵਕਰਮਾ ਜੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਨਿਰਮਾਣ ਤੇ ਸਿਰਜਣ ਦੀਆਂ ਕਲਾਵਾਂ ਦਾ ਰੱਚਣਹਾਰ ਕਿਹਾ ਜਾਂਦਾ ਹੈ। ਸੰਸਾਰ ਭਰ ਵਿਚ ਇਹ ਕਥਾਵਾਂ ਵੀ ਪ੍ਰਚੱਲਤ ਹਨ ਕਿ ਸਤਯੁਗ ਵਿਚ ਸਵਰਗ, ਤਰੇਤਾਂ ਯੁਗ ਵਿਚ ਸੋਨੇ ਦੀ ¦ਕਾਂ ਅਤੇ ਦਵਾਪਰ ਯੁਗ ਵਿਚ ਦਵਾਰਕਾਂ ਦਾ ਨਿਰਮਾਣ ਵੀ ਬਾਬਾ ਵਿਸਵਕਰਮਾਂ ਜੀ ਦੀ ਪ੍ਰਰੇਣਾ ਸਦਕਾ ਸੰਭਵ ਹੋਇਆ ਸੀ। ਇਸਲਈ ਬਾਬਾ ਵਿਸਵਕਰਮਾ ਜੀ ਨੂੰ ਅੱਜ ਦੇ ਤਕਨੋਲਜੀ ਦੇ ਯੁੱਗ ਵਿਚ ਵੱਡੇ ਵੱਡੇ ਇੰਜੀਨਅਰ ਅਤੇ ਆਰਕੀਟੈਕਟ ਉਹਨਾਂ ਨੂੰ ਆਪਣਾ ਪ੍ਰਰੇਨਾ ਸਰੋਤ ਮੰਨਦੇ ਹਨ। ਉਹਨਾਂ ਕਿਹਾ ਕਿ ਹਰਤਰ•ਾਂ ਦੀ ਹੱਥੀ ਕੀਰਤ ਦੇ ਕਾਰੀਗਰ ਇਸ ਦਿਨ ਉਹਨਾਂ ਦੇ ਇਸ ਦਿਹਾੜੇ ਨੂੰ ਇਕ ਤਿਉਹਾਰ ਵਜੋ ਮਨਾਉਦੇ ਹਨ ਅਤੇ ਆਪਣੇ ਔਜਾਰਾ, ਸੰਦਾ ਅਤੇ ਮਸ਼ੀਨਰੀ ਦੀ ਪੂਜਾ ਕਰਦੇ ਹਨ। ਉਹਨਾ ਨੇ ਕਿਹਾ ਕਿ ਕੁਝ ਲੋਕ ਇਸ ਦਿਨ ਨੂੰ ਵਿਸ਼ਵਕਰਮਾ ਜੈਯੰਤੀ ਵਜੋ ਅਤੇ ਕੁਝ ਰਿਸ਼ੀ ਪੰਚਮੀ ਦਿਵਸ ਵਜੋ ਮਨਾਉਦੇ ਹਨ। ਉਹਨਾਂ ਦੀ ਪ੍ਰਰੇਣਾ ਸਦਕਾ ਹੀ ਅੱਜ ਅਸੀਂ ਵਿਸ਼ਾਲ ਸੰਸਾਰ ਦੀ ਅਧੁਨਿਕ ਤਰੀਕੇ ਨਾਲ ਰੱਚਨਾ ਕਰਨ ਦੇ ਸਮਰਥ ਹੋਏ ਹਾਂ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਦਵੇਟਾ ਦੇ ਬਾਬਾ ਵਿਸਵਕਰਮਾ ਮੰਦਰ ਵਿਚ ਇਕ ਸਮਾਰੋਹ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਾਬਾ ਵਿਸਵਕਰਮਾ ਸੰਸਾਰ ਦੇ ਸਭ ਤੋਂ ਉਤਮ ਸਿਰਜਣ ਹਾਰ ਹਨ ਜਿਹਨਾਂ ਨੇ ਹਰ ਕਿਤੇ ਨਾਲ ਜੁੜੇ ਕਾਰੀਗਰਾਂ ਨੂੰ ਇਕ ਸੁਤਰ ਵਿਚ ਪਿਰੋਆ ਹੈ। ਉਹਨਾਂ ਦੀਆਂ ਸਿੱਖਿਆਵਾਂ ਨੇ ਸਮੁੱਚੇ ਕੀਰਤ ਜਗਤ ਵਿਚ ਕੀਰਤੀਆਂ ਇਕ ਨਵੀਂ ਦਿਸਾਂ ਦਿੱਤੀ ਹੈ। ਉਹਨਾਂ ਇਸ ਇਲਾਕੇ ਦੀ ਬੇਰੋਜਗਾਰੀ ਨੂੰ ਖਤਮ ਕਰਨ ਲਈ ਪਿੰਡ ਹੰਭੇਵਾਲ ਵਾਲ ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੁੱਨਰ ਸਿਖਲਾਈ ਕੇਂਦਰ ਬਣਾਉਣ ਦਾ ਐਲਾਨ ਕੀਤਾ ਜੋ ਬਾਬਾ ਵਿਸਵਕਰਮਾ ਜੀ ਦੀ ਪ੍ਰੇਰਣਾ ਸਦਕਾ ਨੋਜਵਾਨਾਂ ਲਈ ਰੋਜਗਾਰ ਦੇ ਮੋਕੇ ਪੈਦਾ ਕਰਨ ਦੇ ਮੰਤਵ ਨਾਲ ਉਸਾਰਿਆਂ ਜਾਵੇਗਾ ਜਿਥੋ ਸਿਖਲਾਈ ਹਾਸਲ ਕਰਕੇ ਨੋਜਵਾਨ ਆਪਣਾ ਜੀਵਨ ਪੱਧਰ ਸੁਧਰ ਸਕਣਗੇ।ਉਹਨਾਂ ਬਾਬਾ ਵਿਸ਼ਵਕਰਮਾਂ ਜੀ ਦੇ ਮੰਦਰ ਮੈਥਾ ਮਾਜਰਾ ਲਈ ਇਕ ਲੱਖ ਰੁਪਏ ਅਤੇ ਦੁਵੇਟਾ ਮੰਦਰ ਲਈ ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਉਹਨਾਂ ਇਥੇ ਭਗਵਾਨ ਪਰਸੂ ਰਾਮ ਭਵਨ ਦਾ ਨਿਰਮਾਣ ਅਤੇ ਹੋਰ ਕਮਰਿਆਂ ਦੀ ਉਸਾਰੀ ਕਰਵਾਉਣ ਦਾ ਵੀ ਐਲਾਨ ਕੀਤਾ । ਉਹਨਾਂ ਨੇ ਬਰਾੜੀ ਤੋਂ ਨੰਗਲ ਅਨਾਜ ਮੰਡੀ ਤੱਕ ਦੇ ਰਾਹ ਉਤੇ ਪੁੱਲ ਦਾ ਨਿਰਮਾਣ ਜਲਦੀ ਕਰਵਾਉਣ ਦਾ ਵੀ ਭਰੋਸਾ ਦਿੱਤਾ । ਬਾਬਾ ਵਿਸਵਕਰਮਾ ਮੰਦਰ ਕਮੇਟੀ ਵਲੋਂ ਸਪੀਕਰ ਰਾਣਾ ਕੰਵਰ ਪਾਲ ਸਿੰਘ ਦਾ ਅੱਜ ਇਥੇ ਪੁੱਜਣ ਤੇ ਸਨਮਾਨ ਕੀਤਾ ਗਿਆ। ਇਸ ਮੋਕੇ ਸ੍ਰੀ ਸੰਜੇ ਸਾਹਨੀ, ਸ੍ਰੀ ਉਮਾਕਾਂਤ ਸ਼ਰਮਾਂ,ਸ੍ਰੀ ਰਮੇਸ਼ ਚੰਦਰ ਧੀਮਾਨ, ਸ੍ਰੀ ਪ੍ਰੇਮ ਚੰਦ ਧੀਮਾਨ, ਸ੍ਰੀ ਰਜੇਸ਼ ਧੀਮਾਨ, ਸ੍ਰੀ ਸੀਤਾ ਰਾਮ ਧੀਮਾਨ, ਸ੍ਰੀ ਰਵੀਕਾਂਤ ਧੀਮਾਨ,ਸ੍ਰੀ ਮਹਿੰਦਰ ਧੀਮਾਨ, ਸ੍ਰੀ ਅਮਰਪਾਲ ਬੈਂਸ ਮੀਡਿਆ ਸਲਾਹਕਾਰ, ਸ੍ਰੀ ਅਸੋਕ ਪੁਰੀ, ਸ੍ਰੀ ਮਹੇਸ਼ ਸਭਰਵਾਲ, ਸ੍ਰੀ ਅਨੀਲ ਰਾਣਾ, ਸ੍ਰੀ ਨਰਿੰਦਰ ਰਾਣਾ, ਸ੍ਰੀ ਕਰਨੈਲ ਸੈਣੀ, ਸ੍ਰੀਮਤੀ ਸੋਨੀਆਂ ਸੇੈਣੀ, ਸ੍ਰੀ ਟੋਨੀ ਸਾਹਿਗਲ, ਸ੍ਰੀ ਲਖਵਿੰਦਰ ਲੱਕੀ, ਸ੍ਰੀ ਦਾਰਾ ਸਿੰਘ, ਸ੍ਰੀ ਕੇ.ਐਨ. ਸਾਰਧਾ, ਸ੍ਰੀ ਹੇਮਰਾਜ, ਸ੍ਰੀ ਹਰੀ ਕਿਸ੍ਰਨ, ਸ੍ਰ੍ਰੀ ਯੋਗਰਾਜ ਪ੍ਰਧਾਨ ਮੰਦਰੀ ਕਮੇਟੀ ਦਵੇਟਾ ਕਲੋਨੀ, ਸ੍ਰੀ ਕੇਹਰ ਸਿੰਘ, ਸ੍ਰੀ ਅਮਰੀਕ ਸਿੰਘ, ਸ੍ਰੀ ਅਸੋਕ ਕੁਮਾਰ ਸਵਾਮੀ ਪੁਰ ਅਤੇ ਬਾਬਾ ਵਿਸਵਕਰਮਾ ਮੰਦਰ ਕਮੇਟੀ ਦੇ ਅਹੁੱਦੇਦਾਰ ਤੇ ਮੈਂਬਰ ਅਤੇ ਪੰਤਵੰਤੇ ਨਾਗਰਿਕ ਵੰਡੀ ਗਿਣਤੀ ਵਿਚ ਹਾਜ਼ਰ ਸਨ।
ਬਾਬਾ ਵਿਸ਼ਵਕਰਮਾ ਜੀ ਨੂੰ ਹੱਸਥ ਕਲਾਂ, ਸ਼ਿਲਪ ਕਲਾਂ ਤੇ ਤਕਨੀਕੀ ਨਿਰਮਾਣ ਦੇ ਰੱਚਣਹਾਰ ਵਜੋਂ ਜਾਣਿਆ ਜਾਂਦਾ ਹੈ-ਸਪੀਕਰ ਰਾਣਾ ਕੇ.ਪੀ.ਸਿੰਘ।



