Skip to content
Independent perspectives. Global stories.
BREAKING

ਅੰਡਰ-19 ਅੰਤਰ ਸੀ. ਬੀ.ਐਸ. ਈ. ਸਕੂਲ ਕ੍ਰਿਕਟ ਟੂਰਨਾਮੈਂਟ ’ਚ ਐਮ. ਜੀ. ਐਨ. ਪਬਲਿਕ ਸਕੂਲ ਅਤੇ ਵਿੱਦਿਆ ਜੈਨ ਪਬਲਿਕ ਸਕੂਲ ਵਿਚਕਾਰ ਹੋਇਆ ਫਾਈਨਲ ਮੈਚ

Share this story

ਜਲੰਧਰ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਖੇਡੇ ਜਾ ਰਹੇ ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18 ਵਾਂ ਆਲ ਇੰਡੀਆ ਅੰਡਰ-19 ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਦਾ ਪਹਿਲਾ ਮੈਚ ਐਮ. ਜੀ. ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਪੰਜਾਬ ਅਤੇ ਵਿੱਦਿਆ ਜੈਨ ਪਬਲਿਕ ਸਕੂਲ, ਰੋਹਿਨੀ, ਉ¤ਤਰ-ਪੱਛਮੀਂ ਦਿੱਲੀ ਵਿਚਕਾਰ ਖੇਡਿਆ ਗਿਆ, ਇਸ ਦਾ ਵੇਰਵਾ ਇਸ ਪ੍ਰਕਾਰ ਹੈ :- ਭਾਈ ਗੋਬਿੰਦ ਸਿੰਘ ਪਸਰੀਚਾ ਯਾਦਗਾਰੀ 18 ਵਾਂ ਆਲ ਇੰਡੀਆ ਅੰਡਰ-19 ਅੰਤਰ ਸਕੂਲ ਕ੍ਰਿਕਟ ਟੂਰਨਾਮੈਂਟ ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਦੇ ਖੁੱਲ੍ਹੇ ਤੇ ਹਰੇ-ਭਰੇ ਮੈਦਾਨ ਵਿੱਚ ਸ਼ੁਰੂ ਹੋਇਆ ਸੀ । ਇਸ ਟੂਰਨਾਮੈਂਟ ਵਿੱਚ 7 ਪ੍ਰਦੇਸਾਂ ਤੋ 8 ਸਕੂਲਾਂ ਦੀਆ ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮ ਲਈ ਨਕਦ ਇਨਾਮ 51000 ਰੁਪਏ ਅਤੇ ਜੇਤੂ ਟਰਾਫੀ ਹੈ । ਰਨਰਜ਼ -ਅਪ ਟੀਮ ਵਾਸਤੇ 31000 ਰੁਪਏ ਨਕਦ ਤੇ ਟਰਾਫੀ ਹੈ। ਅੱਜ ਫਾਈਨਲ ਮੈਚ ਐਮ. ਜੀ. ਐਨ. ਪਬਲਿਕ ਸਕੂਲ, ਆਦਰਸ਼ ਨਗਰ, ਜਲੰਧਰ ਪੰਜਾਬ ਅਤੇ ਵਿੱਦਿਆ ਜੈਨ ਪਬਲਿਕ ਸਕੂਲ, ਰੋਹਿਨੀ, ਉ¤ਤਰ-ਪੱਛਮੀਂ ਦਿੱਲੀ ਵਿਚਕਾਰ ਖੇਡਿਆ ਗਿਆ । ਐਂਕਰ ਇਲੈਕਟ੍ਰੀਕਲ ਪ੍ਰਾਈਵੇਟ ਲਿਮਟਿਡ ਦੁਆਰਾ ਸਪਾਂਸਰਡ ਰੰਗਦਾਰ ਕਿੱਟ ਸ਼੍ਰੀ ਅੰਕਿਤ ਸਿਨਹਾ ( ਸਟੇਟ ਹੈਂਡ ਐਂਕਰ ਇਲੈਕਟ੍ਰੀਕਲ ) ਅਤੇ ਸ਼੍ਰੀ ਅੰਕਿਤ ਅਗਰਵਾਲ (ਯੂਨਿਟ ਹੈਡ) ਦੁਆਰਾ ਖਿਡਾਰੀਆਂ ਨੂੰ ਭੇਟ ਕੀਤੀ ਗਈ । ਮੈਦਾਨ ਦੇ ਚਾਰੇ ਪਾਸੇ ਬਹੁਤ ਰੌਣਕ ਸੀ , ਬੱਚਿਆਂ ਵਿੱਚ ਕ੍ਰਿਕਟ ਪ੍ਰਤੀ ਪਿਆਰ ਤੇ ਉਤਸ਼ਾਹ ਵੇਖਣ-ਯੋਗ ਸੀ। ਇਸ ਮੈਚ ਦੇ ਮੁੱਖ ਮਹਿਮਾਨ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਡੀ.ਸੀ. ਜਲੰਧਰ ਸਨ । ਟਰੱਸਟ ਨੂੰ ਇਹੋ ਜਿਹੇ ਉਪਰਾਲੇ ਕਰਾਉਣ ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਖਿਡਾਰੀਆਂ ਦੇ ਬਿਹਤਰ ਭਵਿੱਖ ਲਈ ਇਹੋ ਜਿਹੇ ਉ¤ਤਮ ਆਯੋਜਂਨ ਕਰਦੇ ਰਹਿਣਗੇ। ਆਪਣੇ ਇੱਥੇ ਆਉਣ ਦੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਦੋਨਾਂ ਟੀਮਾਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆ ।

WRITTEN BY