ਕਾਹਨੂੰਵਾਨ, 15 ਅਕਤੂਬਰ (ਡਾ. ਜਸਪਾਲ ਸਿੰਘ)-ਪੰਜਾਬ ਵਿੱਚ ਛੇ ਮਹੀਨੇ ਪਹਿਲਾਂ ਹੋਂ ਵਿੱਚ ਆਈ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਹਰ ਬਣਦਾ ਹੱਕ ਦੇਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੇ ਬਾਵਜੂਦ ਵੀ ਵਿਰੋਧੀ ਧਿਰਾਂ ਪੰਜਾਬ ਸਰਕਾਰ ਦੀ ਬੇਲੋੜੀ ਨੁਕਤਾਚੀਨੀ ਕਰ ਰਹੇ ਸਨ। ਜਦੋਂ ਕੇਂਦਰ ਵਿੱਚ ਮੋਦੀ ਦੀ ਗਵਾਈ ਵਾਲੀ ਸਰਕਾਰ ਹਰ ਆਮ ਅਤੇ ਖਾਸ ਦਾ ਕਚੂਮਰ ਕੱਢ ਰਹੀ ਹੈ। ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਵੀ ਪੰਜਾਬ ਦੇ ਲੋਕ ਅੱਕੇ ਹੋਏ ਹਨ। ਜਿਸ ਦਾ ਦਾ ਸਬੂਤ ਲੋਕ ਸਭਾ ਹਲਕਾ ਗੁਦਾਸਪੁਰ ਤੋਂ ਸ੍ਰੀ ਸੁਨੀਲ ਜਾਖੜ ਦੀ ਜਿੱਤ ਤੋਂ ਮਿਲਦਾ ਹੈ। ਅੱਜ ਦੀ ਕਾਂਗਰਸ ਪਾਰਟੀ ਦੀ ਜਿੱਤ ਬਾਰੇ ਗੱਲਬਾਤ ਕਰਦੇ ਹੋਏ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਖਿਲਾਫ ਗੁਰਦਾਸਪੁਰ ਵਾਸੀਆਂ ਵੱਲੋਂ ਦਿੱਤਾ ਫਤਵਾ 2019 ਦੀਆਂ ਲੋਕ ਸਭਾ ਚੋਣਾਂ ਦਾ ਸੰਕੇਤ ਮਾਤਰ ਹੀ ਹੈ। ਉਹਨਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਹਰ ਵਿਧਾਨ ਸਭਾ ਹਲਕੇ ਵਿਚੋਂ ਅਕਾਲੀ ਭਾਜਪਾ ਗੱਠਜੋੜ ਨੂੰ ਮੂੰਹ ਦੀ ਖਾਣੀ ਪਈ ਹੈ। ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਸੀ। ਜਿਸ ਦੀ ਬਦੌਲਤ ਸ੍ਰੀ ਸੁਨੀਲ ਜਾਖੜ ਬਹੁਤ ਹੀ ਸਨਮਾਨਜਨਕ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਜਿੱਤ ਲਈ ਹਲਕਾ ਗੁਰਦਾਸਪੁਰ ਦੇ ਵੋਟਰ ਵਧਾਈ ਦੇ ਹੱਕਦਾਰ ਹਨ।
ਸੁਨੀਲ ਜਾਖੜ ਦੀ ਜਿੱਤ ਨੇ ਸਾਬਤ ਕੀਤਾ ਮੋਦੀ ਸਰਕਾਰ ਨੀਤੀਆਂ ਤੋਂ ਲੋਕ ਦੁਖੀ : ਪ੍ਰਤਾਪ ਬਾਜਵਾ



