ਬਰੇਟਾ 15 ਅਕਤੂਬਰ (ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ) ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਬਰੇਟਾ ਪੁੱਜਣ ਤੇ ਬਰੇਟਾ ਦੇ ਕਾਂਗਰਸੀਆਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਵਰਨਣਯੋਗ ਹੈ ਕਿ ਬੀਬੀ ਭੱਠਲ ਮਾਨਸਾ ਨੇੜੇ ਕਿਸੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਬਰੇਟਾ ਤੋ ਲੰਘ ਰਹੇ ਸਨ ਜਿੱਥੇ ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ ਦੀ ਫੈਕਟਰੀ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਵੱਲੋ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਅਤੇ ਗੁਰਦਾਸਪੁਰ ਲੋਕ ਸਭਾ ਦੀ ਚੋਣ ਜਿੱਤਣ ਤੇ ਵਧਾਈ ਦਿੱਤੀ।ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਨੇ ਪਾਰਟੀ ਵਰਕਰਾਂ ਦਾ ਸਵਾਗਤ ਕਬੁਲਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਪਿਛਲੇ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਖਜਾਨੇ ਅਤੇ ਪੰਜਾਬ ਦੀ ਜਨਤਾ ਦੀ ਬੇਸ਼ੁਮਾਰ ਲੁੱਟ ਕੀਤੀ ਗਈ ਹੈ ਜਿਸ ਕਰਕੇ ਛੋਟਾ ਵਪਾਰੀ ਵਰਗ, ਕਿਸਾਨ, ਮਜਦੂਰ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੈ ਅਤੇ ਕਰਜ਼ੇ ਦੀ ਦਲਦਲ ਵਿੱਚ ਧਸ ਰਹੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਇਹਨਾਂ ਵਰਗਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਸਾਰੇ ਵਰਕਰ ਪਾਰਟੀਬਾਜ਼ੀ ਤੋਂ ਉ¤ਪਰ ਉ¤ਠ ਕੇ ਪੰਜਾਬ ਦੀ ਜਨਤਾ ਨਾਲ ਪਿਆਰ ਬਣਾਈ ਰੱਖਣ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਲੀਡਰ ਸ਼ਿਪ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।ਇਸ ਮੋਕੇ ਤੇ ਸਾਬਕਾ ਸਰਪੰਚ ਸਵਰਨ ਸਿੰਘ ਖੁਡਾਲ, ਬਲਰਾਜ ਸਿੰਗਲਾ, ਸਾਬਕਾ ਸਰਪੰਚ ਸ਼ਮਸੇਰ ਸਿੰਘ ਸ਼ੇਰੀ, ਸੋਨੂੰ ਕਟੋਦੀਆ,ਪ੍ਰਕਾਸ਼ ਚੰਦ ਕੁਲਰੀਆਂ, ਗੁਰਲਾਲ ਸਿੰਘ ਸਰਪੰਚ ਗੋਬਿੰਦਪੁਰਾ, ਗੁਰਮੇਲ ਸਿੰਘ ਮੋਨੀ, ਸੁਰੇਸ਼ ਸ਼ਰਮਾ ਕੁਲਰੀਆਂ, ਯੂਥ ਆਗੂ ਬਲਵਿੰਦਰ ਸਿੰਘ ਵਿੱਕੀ, ਰਜਤ ਕੁਮਾਰ, ਸਾਬਕਾ ਕੌਸਲਰ ਅਵਤਾਰ ਸਿੰਘ, ਲਾਲੂ ਭਾਰਦਵਾਜ ਅਤੇ ਹੋਰ ਕਾਂਗਰਸੀ ਮੋਜੂਦ ਸਨ।
ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਖਜਾਨੇ ਅਤੇ ਪੰਜਾਬ ਦੀ ਜਨਤਾ ਦੀ ਬੇਸ਼ੁਮਾਰ ਲੁੱਟ : ਬੀਬੀ ਭੱਠਲ



