ਸਰਦੂਲਗੜ੍ਹ, 15 ਅਕਤੂਬਰ (ਵਿਪਨ ਗੋਇਲ)-ਸਬਾਬਾ ਚੇਤਨ ਦਾਸ ਸਪੋਰਟਸ ਅਤੇ ਯੁਵਕ ਸੇਵਾਵਾਂ ਕਲੱਬ ਦਲੇਲਵਾਲਾ ਵੱਲੋਂ ਸੰਕਰਾ ਆਈ ਹਸਪਤਾਲ ਲੁਧਿਆਣਾ ਤੋਂ 60 ਮਰੀਜਾਂ ਦੇ ਅੱਖਾਂ ਦੇ ਸਫਲ ਮੁਫਤ ਅਪ੍ਰੇਸ਼ਨ ਕਰਵਾ ਕੇ ਲਿਆਂਦੇ ਗਏ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬਲਕਰਨ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ ਦਿਨੀਂ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ ਸੀ ਜਿਸ ਵਿਚ 60 ਮਰੀਜ ਅਪ੍ਰੇਸ਼ਨ ਕਰਨ ਵਾਲੇ ਪਾਏ ਗਏ ਸਨ ਜਿੰਨਾਂ ਨੂੰ ਕਲੱਬ ਵੱਲੋਂ ਸੰਕਰਾ ਆਈ ਹਸਪਤਾਲ ਲੁਧਿਆਣਾ ਲਿਜਾਇਆ ਗਿਆ ਜਿਥੇ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜਾਂ ਦੀਆਂ ਅੱਖਾਂ ਦਾ ਸਫਲ ਅਪ੍ਰੇਸਨ ਕੀਤਾ ਗਿਆ । ਉਥੇ ਸਟਾਫ ਵੱਲੋਂ ਮਰੀਜਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਵਿਸੇਸ ਧਿਆਨ ਰੱਖਿਆ ਗਿਆ । ਅਪ੍ਰੇਸ਼ਨ ਤੋਂ ਅਗਲੇ ਦਿਨ ਕਲੱਬ ਵੱਲਂ ਇਹਨਾਂ ਸਾਰਿਆਂ ਮਰੀਜਾਂ ਨੂੰ ਇਕ ਵਿਸ਼ੇਸ ਬੱਸ ਰਾਹੀ ਪਿੰਡ ਦਲੇਲਵਾਲਾ ਵਿਖੇ ਲਿਆਂਦਾ ਗਿਆ ਜਿੰਨਾਂ ਨੂੰ ਕਲੱਬ ਮੈਂਬਰਾਂ ਹਰਵਿੰਦਰ ਸਿੰਘ, ਰੇਸਮ ਸਿੰਘ, ਅਮਨਦੀਪ ਸਿੰਘ ,ਬੇਅੰਤ ਸਿੰਘ, ਸੋਨੂੰ ਸਿੰਘ, ਸਤਨਾਮ ਸਿੰਘ, ਨੇ ਮਰੀਜਾਂ ਨੂੰੋ ਘਰ-ਘਰ ਪਹੁੰਚਾਇਆ ।
ਸਾਰੇ ਮਰੀਜਾਂ ਨੇ ਖੁਸੀ ਦਾ ਪ੍ਰਗਟਾਵਾ ਕਰਦੇ ਹੋਏ ਕਲੱਬ ਦਾ ਬਹੁਤ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਅਜਿਹੇ ਲੋਕ ਭਲਾਈ ਕੰਮ ਕਰਨ ਦਾ ਆਸ਼ੀਰਵਾਦ ਦਿੱਤਾ ਅੰਤ ਵਿਚ ਕਲੱਬ ਦੇ ਚੇਅਰਮੈਨ ਸਿਮਰਜੀਤ ਸਿੰਘ, ਮਾਸਟਰ ਇਕਬਾਲ ਸਿੰਘ ਅਤੇ ਬਲਜਿੰਦਰ ਸਿੰਘ ਨੇ ਕਲੱਬ ਮੈਂਬਰਾਂ ਅਤੇ ਸੰਕਰਾ ਆਈ ਹਸਪਤਾਲ ਲੁਧਿਆਣਾ ਦਾ ਧੰਨਵਾਦ ਕੀਤਾ।
ਕਲੱਬ ਨੇ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਏ



