ਤਲਵੰਡੀ ਸਾਬੋ ,15 ਅਗਸਤ (ਰਾਮ ਰੇਸ਼ਮ ਨਥੇਹਾ)-ਭਾਰਤੀ ਕਿਸਾਨ ਣੂਨੀਅਨ ਬਲਾਕ ਤਲਵੰਡੀ ਸਾਬੋ ਅਤੇ ਪਿੰਡ ਨੰਗਲਾ ਦੀ ਮੀਟਿੰਗ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਹੋਈ।ਕਿਸਾਨ ਆਗੂ ਮੋਹਣਾ ਸਿੰਘ ਚੱਠੇਵਾਲਾ ਨੇ ਕਿਹਾ ਜੋ ਕਿ ਪਿੰਡ ਨੰਗਲਾ ਦੀ ਪਾਈਪ ਲਾਇਨ ਦਾ ਮਸਲਾ ਜੋ ਕਿ ਬਾਦਲ ਸਰਕਾਰ ਨੇ ਨੰਗਲੇ ਦੇ ਕਿਸਾਨਾਂ ਤੋਂ ਪਾਇਪ ਲਾਇਨ ਕੰਪਨੀ ਨੂੰ ਕਰੋੜਾਂ ਰੁਪਿਆਂ ਦਾ ਚੂਨਾ ਲਵਾਇਆ।ਚੂਨਾ ਲਵਾਕੇ ਪਾਇਪ ਲਾਇਨ ਦਾ ਕੇਸ ਮੰਨਜੂਰ ਕਰਵਾਇਆ ਸੀ।ਅੱਜ ਕੈਪਟਨ ਸਰਕਾਰ ਤੇ ਮਾਨਸਾ ਜਿਲ੍ਹੇ ਦਾ ਪ੍ਰਸ਼ਾਸ਼ਨ ਸ਼ੜਕ ਦੇ ਨਾਲ ਖਾਲੀ ਪੁੱਟਵਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਜੋ ਕਿ ਪਿੰਡਾਂ ਦੇ ਭੋਲੇਭਾਲੇ ਕਿਸਾਨਾਂ ਅਤੇ ਮਜਦੂਰਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੈਪਟਨ ਸਰਕਾਰ ਦੇ ਖੋਟੇ ਮਨਸੂਬੇ ਕਿਸੇ ਵੀ ਹਾਲਤ ਵਿੱਚ ਪੂਰੇ ਨਹੀ ਹੋਣ ਦਿੱਤੇ ਜਾਣਗੇ ਅਤੇ ਪਿੰਡਾਂ ਦੇ ਲੋਕਾਂ ਦੀ ਭਾਈਚਾਰਕ ਸਾਂਝ ਤੇ ਪਿਆਰ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਹੁਕਮ ਜੋ ਕੈਪਟਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਲਈ ਪਿੰਡਾਂ ਦੇ ਕਿਸਾਨਾਂ ਅਤੇ ਮਜਦੂਰਾਂ ਨੂੰ ਲਾਮਬੰਦ ਕਰਕੇ ਪਰਾਲੀ ਦੀ ਰਹਿੰਦ ਖੂਦ ਅੱਗ ਦੇ ਹਵਾਲੇ ਕੀਤੀ ਜਾਵੇਗੀ।
ਹਾਜਰ ਆਗੂ ਨਛੱਤਰ ਸਿੰਘ ਬਹਿਮਣ ਕੌਰ ਸਿੰਘ ਵਾਲਾ, ਕੁਲਬੰਤ ਸਿੰਘ ਲਹਿਰੀ, ਜੱਗਰ ਸਿੰਘ ਤਿਉਣਾ, ਹਰਦੇਵ ਸਿੰਘ ਜੋਗੇਵਾਲਾ,ਕਲੱਤਰ ਸਿੰਘ, ਪਾਲ ਸਿੰਘ ਕਲਾਲਵਾਲਾ, ਜਸਵੀਰ ਸਿੰਘ, ਸ਼ਿੰਗਾਰਾ ਸਿੰਘ ਮਾਸਟਰ, ਭੋਲਾ ਸਿੰਘ, ਸੀਤਾ ਸਿੰਘ, ਗੁਰਮੀਤ ਸਿੰਘ,ਮਿੱਠੂ ਸਿੰਘ, ਮੱਲ ਸਿੰਘ, ਗੁਰਚਰਨ ਸਿੰਘ, ਗੁੰਮਦੂਰ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਲਾਭ ਸਿੰਘ ਨੰਗਲਾ ਤੇ ਆਦਿ ਕਿਸਾਨ ਮਜਦੂਰ ਹਾਜਰ ਸਨ
ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਬਲਾਕ ਤਲਵੰਡੀ ਸਾਬੋ ਅਤੇ ਨੰਗਲਾ ਦੀ ਅਹਿਮ ਮੀਟਿੰਗ



