ਰਾਮਪੁਰਾ ਫੂਲ, 15 ਅਕਤੂਬਰ (ਕੁਲਜੀਤ ਸਿੰਘ ਢੀਗਰਾ)- ਗੁਰਦਾਸਪੂਰ ਚੋਣਾ ਚ, ਹੋਈ ਕਾਗਰਸ ਦੀ ਜਿੱਤ ਦੀ ਖੁਸੀ ਚ, ਸਥਾਨਕ ਸ਼ਹਿਰ ਦੇ ਕਾਗਰਸੀ ਵਰਕਰਾਂ ਨੇ ਬਠਿੰਡਾ ਜਿਲੇ ਦੇ ਦਿਹਾਤੀ ਜਨਰਲ ਸਕੱਤਰ ਰਮੇਸ ਮੱਕੜ ਦੀ ਅਗਵਾਈ ਚ, ਗੁਰਦਾਸਪੂਰ ਚੋਣਾ ਚ, ਸੁਨੀਲ ਜਾਖੜ ਦੀ ਜਿੱਤ ਦੀ ਖੁਸੀ ਚ, ਲੱਡੂ ਵੰਡ ਪਟਾਕੇ ਚਲਾ ਤੇ ਭੰਗੜੇ ਪਾਕੇ ਖੁਸੀ ਮਨਾਈ । ਇਸ ਮੋਕੇ ਬੋਲਦਿਆਂ ਰਮੇਸ ਮੱਕੜ ਨੇ ਕਿਹਾ ਕਿ ਗੁਰਦਾਸਪੂਰ ਵਿਖੇ ਹੋਈ ਕਾਗਰਸ ਪਾਰਟੀ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਹੁਣ ਦੇਸ਼ ’ਚ, ਕਾਂਗਰਸ ਦੀ ਸਰਕਾਰ ਬਨਾਉਣਾ ਚਾਹੁੰਦੇ ਹਨ। ਮੋਦੀ ਦਾ ਮੋਹ ਤੇ ਲਹਿਰ ਹੁਣ ਆਖਰੀ ਸਾਹਾ ਤੇ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਮਾਨਤ ਹੀ ਰੱਦ ਹੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਆਮ ਆਦਮੀ ਪਾਰਟੀ ਨੂੰ ਲੋਕਾ ਨੇ ਨਕਾਰ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੋਸ਼ਲ ਰਾਮਪੁਰਾ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਜਟਾਣਾ, ਰਕੇਸ਼ ਸਹਾਰਾ, ਤਿੱਤਰ ਮਾਨ, ਆੜਤੀਆਂ ਰਕੇਸ ਕੁਮਾਰ, ਪ੍ਰਸੋਤਮ ਕੁਮਾਰ, ਵਿੰਦਰ ਕੁਮਾਰ ਆਦਿ ਸ਼ਾਮਲ ਸਨ।



