Skip to content
Independent perspectives. Global stories.
BREAKING

ਦੁਆਬਾ ਕਾਲਜ ਵਿਖੇ ਓਰੀਜਨ-2017 ਸਮਾਗਮ ਅਯੋਜਿਤ

Share this story

ਜਲੰਧਰ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਦੁਆਬਾ ਕਾਲਜ ਦੇ ਕੰਪਿਉਟਰ ਸਾਇੰਸ ਅਤੇ ਆਈ.ਟੀ ਵਿਭਾਗ ਵੱਲੋਂ ਓਰੀਜਨ-217 ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਵਿਭਾਗ ਮੁਖੀ ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਇਸ ਸਮਾਗਮ ਵਿੱਚ ਜਲੰਧਰ ਜਿਲੇ ਦੇ 7 ਸਕੂਲਾਂ ਦਾ 35′ ਵਿੱਦਿਆਰਥੀਆਂ ਨੇ 18 ਸ਼੍ਰੇਣੀਆਂ ਆਈਟੀ ਕੋਲਾਜ, ਗਰੁਪ ਡਾਂਸ, ਐਡਮੈਡ ਸ਼ੋ, ਪੋਸਟਰ ਮੇਕਿੰਗ, ਕਵਿੱਜ, ਨੈਟ ਸੈਵੀ, ਲੈਨ ਗੇਮਿੰਗ, ਟੀਸ਼ਰਟ ਪੇਂਟਿੰਗ, ਸਟੈਪ ਅਪ, ਟੈਂਪਲ ਰਨ, ਚੈਸ, ਬੈਜਮਿੰਟਨ, ਐਕਸਟੈਮਪੋਰ, ਫੋਟੋ ਬੂਥ, ਫਾਇਰ ਆਨ ਕੀਬੋਰਡ, ਰੰਗੋਲੀ, ਟਗ ਆਫ ਬਾਰ, ਪਰਸਨੈਲਿਟੀ ਐਨਹਾਸਮੈਂਟ ਸੈਸ਼ਨ ਅਤੇ ਵੈਸਟ ਆਊਟ ਆਫ ਵੇਸਟ ਵਿੱਚ ਹਿੱਸਾ ਲਿਆ। ਪ੍ਰਿੰ. ਡਾ. ਨਰੇਸ਼ ਕੁਮਾਰ ਧੀਮਾਨ ਨੇ ਵਿਭਾਗ ਨੂੰ ਆਧੁਨਿਕ ਯੁਗ ਵਿੱਚ ਵਿਦਿਆਰਥੀਆਂ ਨੂੰ ਕੰਪਿਉਟਰ ਸਾਇੰਸ ਦੇ ਨਾਲ ਸਬੰਧਤ ਜਾਣਕਾਰੀਆਂ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਵਧਾਈ ਦਿੱਤੀ। ਨਤੀਜੇ ਇਸ ਪ੍ਰਕਾਰ ਰਹੇ-ਆਈ.ਟੀ. ਕੋਲਾਜ ਵਿੱਚ ਜਲੰਧਰ ਮਾਡਲ ਸਕੂਲ ਦੀ ਪ੍ਰਿਯੰਕਾ ਅਤੇ ਪੁਰਨਿਮਾਂ ਪਹਿਲੇ, ਹਰਪ੍ਰੀਤ ਅਤੇ ਅੰਜਲੀ ਦੂਜੇ ਅਤੇ ਸ਼ਰਨਪ੍ਰੀਤ ਅਤੇ ਡੀਸੀ ਕਾਲਜੀਏਟ ਸੀ.ਸੇ. ਸੱਕੂਲ ਦੀ ਸਿਮਰਨ ਤੀਜੇ, ਗਰੁੱਪ ਡਾਂਸ ਵਿੱਚ ਡੀਐਸਡੀਡੀ ਲੜਕੀਆਂ ਦਾ ਸਕੂਲ ਪਹਿਲੇ, ਦੇਵਰਾਜ ਸੀ.ਸੈ. ਸਕੂਲ ਅਤੇ ਡੀ.ਸੀ. ਕਾਲਜਿਏ ਸੀ.ਸੈ ਸਕੂਲ ਸੰਯੁਕਤ ਰੂਪ ਵਿੱਚ ਦੂਜੇ ਅਤੇ ਜਲੰਧਰ ਮਾਡਲ ਸਕੂਲ ਤੀਜੇ, ਐਡਮੈਡ ਸ਼ੋ ਵਿੱਚ ਡੀ.ਸੀ. ਕਾਲਜਿਏਟ ਸੀ.ਸੈ. ਸਕੂਲ ਦੇ ਸਿਮਰਨਜੀਤ ਅਤੇ ਗਰੁਪ ਨੂੰ ਸਾਂਤਵਨਾ ਪੁਰਸਕਾਰ, ਪੋਸਟਰ ਮੇਕਿੰਗ ਵਿੱਚ ਡੀ.ਸੀ. ਕਾਲਜਿਏਟ ਸੀ.ਸੈ. ਸੱਕੂਲ ਦੇ ਇਮਰਾਨ ਅਤੇ ਲਵਪ੍ਰੀਤ ਪਹਿਲੇ, ਦੇਵਰਾਜ ਸੀ.ਸੈ. ਸਕੂਲ ਦੀ ਚਾਹਤ ਅਤੇ ਦੀਕਸ਼ਾ ਦੂਜੇ, ਅਨੁ ਅਤੇ ਪ੍ਰੀਤੀ ਤੀਜੇ, ਕਵਿੱਜ ਵਿੱਚ ਡੀਸੀ ਕਾਲਜਿਏਟ ਸੀ.ਸੈ. ਸੂਕਲ ਦੇ ਮਨੀਸ਼, ਰਾਘਵ ਅਤੇ ਅਭਿਸ਼ੇਕ ਪਹਿਲੇ, ਜਲੰਧਰ ਮਾਡਲ ਸਕੂਲ ਦੇ ਮਨੀਸ਼ਾ, ਰੋਹਿਤ ਅਤੇ ਕਰਨ ਦੂਜੇ, ਡੀਏਸਡੀਡੀ ਲੜਕੇ ਦੇ ਸਕੂਲ ਦੇ ਅਸ਼ੀਸ਼, ਹਰਸ਼ ਅਤੇ ਗੋਬਿੰਦ ਤੀਜੇ, ਨੈਟ ਸੇਵੀ ਵਿੱਚ ਜਲੰਧਰ ਮਾਡਲ ਸਕੂਲ ਦੇ ਹਰਮਨ ਅਤੇ ਅਵਿਨਾਸ਼ ਪਹਿਲੇ ਅਤੇ ਜਗਦੀਸ਼ ਅਤੇ ਲਵਪ੍ਰੀਤ ਦੂਜੇ, ਜਲੰਧਰ ਮਾਡਲ ਸਕੂਲ ਦੀ ਮਨੀਸ਼ਾ ਅਤੇ ਭਾਵਨਾ ਪਹਿਲੇ, ਓਵਰ ਆਲ ਟ੍ਰਾਫੀ ਜਲੰਧਰ ਮਾਡਲ ਸਕੂਲ ਨੇ ਜਿੱਤੀ। ਅਤੇ ਸੈਕਿੰਡ ਟ੍ਰਾਫੀ ਡੀਸੀ ਕਾਲਜਿਏਟ ਸੀ.ਸੈ. ਸਕੂਲ ਨੇ ਜਿੱਤੇ। ਤੀਜੇ ਟ੍ਰਾਫੀ ਡੀਐਸਡੀਡੀ ਬੁਆਏਜ਼ ਸੀ.ਸੈ. ਸਕੂਲ ਨੂੰਮਿਲੀ।

WRITTEN BY