Skip to content
Independent perspectives. Global stories.
BREAKING

ਇੰਸ. ਬਿੱਕਰ ਸਿੰਘ ਸੋਹੀ ਥਾਣਾ ਸਦਰ ਨਾਭਾ ਦੇ ਇੰਚਾਰਜ ਨਿਯੁਕਤ

Share this story

ਨਾਭਾ, 13 ਅਕਤੂਬਰ (ਕਰਮਜੀਤ ਸੋਮਲ, ਸਿਕੰਦਰ)-ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਸ਼੍ਰੀ ਡਾ. ਐ¤ਸ. ਭੂਪਤੀ ਦੇ ਆਦੇਸਾਂ ਤੇ ਇੰਸਪੈਕਟਰ ਬਿਕਰ ਸਿੰਘ ਸੋਹੀ ਨੂੰ ਥਾਣਾ ਸਦਰ ਨਾਭਾ ਦਾ ਮੁਖੀ ਲਾਇਆ ਗਿਆ ਹੈ। ਥਾਣੇ ’ਚ ਤੈਨਾਤ ਅੰਮ੍ਰਿਤਪਾਲ ਸਿੰਘ ਦੀ ਬਦਲੀ ਭਾਦਸੋਂ ਹੋਣ ਉਪਰੰਤ ਅੱਜ ਥਾਣਾ ਸਦਰ ’ਚ ਬਿਕਰ ਸਿੰਘ ਸੋਹੀ ਨੇ ਚਾਰਜ ਸੰਭਾਲ ਲਿਆ ਹੈ। ਗੱਲਬਾਤ ਦੌਰਾਨ ਬਿਕਰ ਸਿੰਘ ਸੋਹੀ ਨੇ ਕਿਹਾ ਕਿ ਥਾਣੇ ਅੰਦਰ ਹਰ ਵਿਅਕਤੀ ਨੂੰ ਇਨਸਾਫ ਦਿੱਤਾ ਜਾਵੇਗਾ। ਪਿੰਡਾਂ ’ਚ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇਗੀ, ਜੇਕਰ ਕੋਈ ਸ਼ਰਾਰਤੀ ਅਨਸਰ ਕਾਨੂੰਨ ਨੂੰ ਆਪਣੇ ਹੱਥ ’ਚ ਲੈ ਕੇ ਅਮਨ ਸ਼ਾਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਜੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹਰ ਹਾਲਤ ਕਾਮਯਾਬ ਕੀਤਾ ਜਾਵੇਗਾ। ਇਸ ਧੰਦੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨ੍ਹਾਂ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਜਿਕਰਯੋਗ ਹੈ ਕਿ ਇੰਸ. ਸੋਹੀ ਇੱਕ ਇਨਸਾਫ ਪਸੰਦ ਅਤੇ ਇਮਾਨਦਾਰ ਅਫ਼ਸਰ ਦੇ ਤੌਰ ਤੇ ਜਾਣੇ ਜਾਂਦੇ ਹਨ ਜੋ ਕਿ ਬਿਨ੍ਹਾ ਕਿਸੇ ਦਬਾਅ ਤੋਂ ਹਰੇਕ ਮਾਮਲੇ ਨੂੰ ਹੱਲ ਕਰਨ ’ਚ ਯਕੀਨ ਰੱਖਦੇ ਹਨ ਜਿਸ ਕਾਰਨ ਉਨ੍ਹਾਂ ਦੀ ਨਿਯੁਕਤੀ ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

WRITTEN BY