Skip to content
Independent perspectives. Global stories.
BREAKING

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਲਾਇਆ ਨਰਸਰੀ ਦਾ ਟੂਰ

Share this story

ਪੱਖੋ ਕਲਾਂ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- (ਸੇਂਟ ਬਚਨਪੁਰੀ ਇੰਟਰਨੇਸ਼ਨਲ (ਆਈ. ਸੀ. ਐਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ, ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਬਹੁਤ ਸਾਰੀਆਂ ਗਤੀਵਿਧਆਂ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ। ਅੱਜਕੱਲ੍ਹ ਲੋਕਾਂ ਦੇ ਰੁਖਾਂ ਪ੍ਰਤੀ ਬਦਲਦੇ ਦੌਰ ਨੂੰ ਦੇਖਦਿਆਂ ਸਕੂਲ ਦੇ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਬਾਰੇ ਦੱਸਣ ਲਈ ਸਕੂਲ ਦੇ ਬੱਚਿਆਂ ਨੂੰ ਰੱਲਾ ਪਿੰਡ ਵਿਖੇ ਬਣੀ ਨਰਸਰੀ ਵਿੱਚ ਲਿਜਾਇਆ ਗਿਆ। ਨਰਸਰੀ ਵਿੱਚ ਬਹੁਤ ਹੀ ਸੋਹਣੇ ਢੰਗ ਨਾਲ ਪੌਦੇ ਲੱਗੇ ਹੋਏ ਸਨ ਜਿਹਨ੍ਹਾਂ ਨੂੰ ਦੇਖ ਬੱਚੇ ਬਹੁਤ ਖੁਸ਼ ਹੋਏ। ਨਰਸਰੀ ਦੇ ਮਾਲੀ ਨੇ ਬੱਚਿਆਂ ਨੂੰ ਸਭ ਪੌਦਿਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਇਹ ਵੀ ਸਮਝਾਇਆ ਕਿ ਕਿਵੇਂ ਰੁੱਖ ਸਾਡੇ ਜੀਵਨ ਲਈ ਬਹੁਤ ਮਹੱਤਤਾ ਰੱਖਦੇ ਹਨ। ਬੱਚਿਆਂ ਨੇ ਬਹੁਤ ਹੀ ਧਿਆਨ ਨਾਲ ਮਾਲੀ ਵੱਲੋਂ ਮਿਲੀ ਜਾਣਕਾਰੀ ਨੂੰ ਪ੍ਰਾਪਤ ਕੀਤਾ ਅਤੇ ਇਹ ਵੀ ਪ੍ਰਣ ਕੀਤਾ ਕਿ ਕਿਤੇ ਵੀ ਰੁਖਾਂ ਦਾ ਦੁਰਉਪਯੋਗ ਨਹੀਂ ਜੋਣ ਦੇਣਗੇ ਅਤੇ ਹੋਰਾਂ ਨੂੰ ਵੀ ਰੋਕਣਗੇ।

WRITTEN BY