ਸ਼ਾਹਕੋਟ, 13 ਅਕਤੂਬਰ (ਸੁਰਿੰਦਰ ਸਿੰਘ ਖਾਲਸਾ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀਆਂ ਟਰੱਕ ਯੂਨੀਅਨਾਂ ਭੰਗ ਨਹੀ ਹੋਈਆ ਸਿਰਫ ਇਨ੍ਹਾਂ ਦੇ ਨਾ ਹੀ ਬਦਲੇ ਹਨ। ਸ੍ਰੀ ਸਮਰਾ ਵੱਖ ਵੱਖ ਅਨਾਜ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਜਾਇਜਾ ਲੈਣ ਤੋ ਬਾਅਦ ਟਰੱਕ ਯੂਨੀਅਨ ਸ਼ਾਹਕੋਟ ਦੇ ਨੁਮਾਇੰਦਿਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟਰਾਂਸਪੋਟਰਾਂ ਦਾ ਪੰਜਾਬ ਦੀ ਆਰਥਿਕਤਾ ਵਿਚ ਵਡਮੁੱਲਾ ਯੋਗਦਾਨ ਹੈ। ਇਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਣਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਅਤੇ ਉਹ ਇਹ ਫਰਜ਼ ਸਰਕਾਰ ਬਾਖੂਬੀ ਨਿਭਾਹ ਰਹੀ ਹੈ। ਮਾਰਕਫੈਡ ਦਾ ਚੇਅਰਮੈਨ ਬਣਨ ਤੋ ਬਾਅਦ ਪਹਿਲੀ ਵਾਰ ਇੱਥੇ ਪਧਾਰੇ ਸ੍ਰੀ ਸਮਰਾ ਦਾ ਟਰੱਕ ਯੂਨੀਅਨ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਅਮਰਜੀਤ ਸਿੰਘ ਸਮਰਾ ਸਾਡੇ ਸਤਿਕਾਰ ਯੋਗ ਤੇ ਸੀਨੀਅਰ ਆਗੂ ਹਨ। ਇਹ ਸਾਡੀ ਪਹਿਲਾ ਵੀ ਅਗਵਾਈ ਕਰਦੇ ਰਹੇ ਹਨ ਅਤੇ ਹੁਣ ਵੀ ਅਸੀ ਇਨ੍ਹਾਂ ਤੋ ਸਲਾਹ ਲੈ ਕੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹਾਂ। ਆਲ ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਵੀ ਸੰਬੋਧਨ ਕੀਤਾ। ਸ੍ਰੀ ਸਮਰਾ ਨੂੰ ਜੀ ਆਇਆ ਕਹਿੰਦਿਆ ਟਰੱਕ ਯੂਨੀਅਨ ਦੇ ਆਗੂ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ ਨੇ ਟਰੱਕਾਂ ਦੇ ਮਸਲੇ ਵਿਚ ਸ੍ਰੀ ਸਮਰਾ ਵਲੋ ਪਾਏ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਮਨਜੀਤ ਸਿੰਘ ਸੱਤਾ, ਸੁਰਿੰਦਰ ਸਿੰਘ ਪਰਜੀਆ, ਅਜੀਤ ਸਿੰਘ ਸੰਧੂ, ਰਾਜਿੰਦਰ ਰਾਣਾ, ਹਰਦੇਵ ਸਿੰਘ ਪੀਟਾ, ਨਿਸ਼ਾਨ ਸਿੰਘ ਤਲਵੰਡੀ, ਕੁਲਵਿੰਦਰ ਸ਼ਰਮਾ, ਗੁਰਮੁੱਖ ਸਿੰਘ ਬਹੁਗੁਣ, ਸੰਦੀਪ ਸਿੰਘ ਖੈਹਿਰਾ, ਜਸਵੀਰ ਸਿੰਘ ਉਪਲ, ਦਲੀਪ ਸਿੰਘ, ਗੁਰਦੇਵ ਸਿੰਘ ਸ਼ਾਹਕੋਟ, ਅਜੇ ਕੁਮਾਰ, ਬਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਪੰਜਾਬ ਦੀ ਆਰਥਿਕਤਾ ਵਿਚ ਟਰੱਕਾਂ ਵਾਲਿਆਂ ਦਾ ਅਹਿਮ ਯੋਗਦਾਨ : ਸਮਰਾ



