Skip to content
Independent perspectives. Global stories.
BREAKING

ਪਰਾਲੀ ਤੇ ਨਾੜ ਨੂੰ ਸਾੜਨ ਦੇ ਅਮਲਾਂ ਨੂੰ ਰੋਕਣ ਤੋਂ ਪਹਿਲੇ ਐਨ. ਜੀ. ਟੀ. ਅਤੇ ਸਰਕਾਰ ਜਿਮੀਂਦਾਰਾਂ ਦਾ ਸਹੀ ਹੱਲ ਕਰੇ : ਜਥੇ. ਭੁੱਲਰ

Share this story

ਪਾਤੜਾਂ, 11 ਅਕਤੂਬਰ (ਪ੍ਰੇਮ ਵਧਵਾ)-ਜਿੰਮੀਦਾਰਾਂ ਵੱਲੋਂ ਪਰਾਲੀ ਅਤੇ ਨਾੜ ਨੂੰ ਸਾੜਨ ਨਾਲ ਆਬੋ-ਹਵਾ ਵਿੱਚ ਪ੍ਰਦੂਸ਼ਨ ਫੈਲਦਾ ਹੈ, ਜਿਸ ਨਾਲ ਕਈ ਤਰਾਂ ਦੀਆਂ ਖਤਰਨਾਕ ਬੀਮਾਰੀਆਂ ਉਤਪੰਨ ਹੁੰਦੀਆਂ ਹਨ। ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਦੀਆਂ ਕਾਰਵਾਈਆਂ ਨੂੰ ਖਤਮ ਕਰਨਾ ਬੇਸ਼ੱਕ ਜਰੂਰੀ ਹੈ, ਇਸ ਦੇ ਨਾਲ ਹੀ ਜੋ ਰਾਵਣ ਨੂੰ ਫੂਕਣਾ ਵੀ ਬਿਲਕੁਲ ਹੀ ਗਲਤ ਹੈ, ਇਹ ਵੀ ਅੱਤ ਦਾ ਪ੍ਰਦੂਸ਼ਨ ਫੈਲਦਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੁਲੱਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿੰਮੀਦਾਰਾਂ ਦੇ ਕਿੱਤੇ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਜਿਵੇਂ ਖਾਦ, ਕੀੜੇਮਾਰ ਦਵਾਈਆਂ, ਡੀਜਲ ਤੇਲ, ਕਿਸਾਨੀ ਸੰਧ ਆਦਿ ਦੀਆਂ ਕੀਮਤਾਂ ਪਹਿਲੋਂ ਹੀ ਅਸਹਿ ਹਨ। ਦੂਸਰਾ ਇਨ੍ਹਾਂ ਵਸਤਾਂ ਉਤੇ ਜੀ. ਐਸ. ਟੀ. ਲਗਾ ਕੇ ਕਿਸਾਨ ਦੀ ਲਾਗਤ ਕੀਮਤ ਵਿੱਚ ਸਰਕਾਰ ਨੇ ਹੋਰ ਢੇਰ ਸਾਰਾ ਵਾਧਾ ਕਰ ਦਿੱਤਾ ਹੈ, ਫਿਰ ਜਿਸ ਜਿੰਮੀਦਾਰ ਨੇ ਅਪਾਣੀ ਮਿਹਨਤ ਨਾਲ ਸਾਲ ਵਿੱਚ 2 ਫਸਲਾਂ ਦੀ ਬਜਾਏ 3 ਫਸਲਾਂ ਕੱਢਣੀਆਂ ਹਨ। ਉਨ੍ਹਾਂ ਕਿਹਾ ਕਿ ਜੋ ਪਰਾਲੀ ਅਤੇ ਨਾੜ ਨੂੰ ਖਤਮ ਕਰਨ ਲਈ ਮਸ਼ੀਨਾਂ ਹਨ, ਪਰ ਇਹ ਮਸ਼ੀਨਾਂ ਕੇਵਲ ਵੱਡੀਆਂ ਜਮੀਨਾਂ ਦੇ ਮਾਲਕ ਹੀ ਖਰੀਦ ਸਕਦੇ ਹਨ। ਇਸ ਮੌਕੇ ਜਥੇ: ਭੁੱਲਰ ਦੇ ਨਾਲ ਜੈਮਲ ਸਿੰਘ, ਵਧਾਵਾ ਸਿੰਘ, ਸੇਵਾ ਸਿੰਘ, ਸਰੈਣ ਸਿੰਘ ਗੁਲਾਹੜ, ਪਿਆਰਾ ਸਿੰਘ ਬਾਈ, ਹਰਭਜਨ ਸਿੰਘ ਪੰਨੂ, ਗੁਰਚਰਨ ਸਿੰਘ ਗੁਰਾਇਆ, ਹਰਦੀਪ ਸਿੰਘ ਸਹਿਜਪੁਰਾ, ਰਾਜਪਾਲ ਸਿੰਘ ਭਿੰਡਰ, ਬਲਵਿੰਦਰ ਸਿੰਘ ਗਾਜੀਪੁਰ, ਅਮਰਜੀਤ ਸਿੰਘ ਮਰੌੜੀ, ਰਣਜੀਤ ਸਿੰਘ ਗਿੱਲ ਆਦਿ ਸਮੇਤ ਭਾਰੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰਜ਼ ਵੀ ਹਾਜਰ ਸਨ।

WRITTEN BY