Skip to content
Independent perspectives. Global stories.
BREAKING

ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜ੍ਹਤਾਂ ਦੀ ਆਰਥਿਕ ਮਦਦ

Share this story

ਸ੍ਰੀ ਅਨੰਦਪੁਰ ਸਾਹਿਬ 11 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਨਵਤਾ ਦੀ ਭਲਾਈ ਲਈ ਬੁਹਤ ਸਾਰੇ ਕਾਰਜ ਅਰੰਭ ਕੀਤੇ ਹੋਏ ਹਨ। ਕਿਸੇ ਵੀ ਕੁਦਰਤੀ ਆਫਤ ਸਮੇਂ ਇਹ ਸੰਸਥਾ ਮਾਨਵਤਾ ਦੀ ਭਲਾਈ ਹਿੱਤ ਹਮੇਸ਼ਾ ਤੱਤਪਰ ਰਹਿੰਦੀ ਹੈ। ਇਸੇ ਤਰਾਂ ਪੰਜਾਬ ਤੇ ਇਸ ਤੋਂ ਬਾਹਰ ਵੱਖ-ਵੱਖ ਥਾਵਾਂ ਤੇ ਕੈਂਸਰ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਸਹਾਇਤਾ ਫੰਡ ਅਰੰਭ ਕੀਤਾ ਗਿਆ ਜਿਸਦੇ ਤਹਿਤ ਹਰ ਕੈਂਸਰ ਪੀੜਤ ਨੂੰ ਘੱਟ ਤੋਂ ਘੱਟ 20000 ਹਜਾਰ ਰੁਪਏ ਤਕ ਦੀ ਆਰਥਿਕ ਮਦਦ ਦਿੱਤੀ ਜਾਦੀ ਹੈ। ਇਸੇ ਲੜੀ ਤਹਿਤ ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਵਲੋਂ ਦੋ ਕੈਂਸਰ ਪੀੜਤਾਂ ਜਸਬੀਰ ਕੌਰ ਪਤਨੀ ਰਤਨ ਸਿੰਘ ਵਾਸੀ ਨਵੀ ਅਬਾਦੀ ਅਨੰਦਪੁਰ ਸਾਹਿਬ ਤੇ ਰਜਨੀ ਦੇਵੀ ਨੂੰ ਵੀਹ ਵੀਹ ਹਜਾਰ ਰੁਪਏ ਦੀ ਆਰਥਿਕ ਮਦਦ ਨਿਰਮਲ ਸਿੰਘ ਗੁਰਦੁਆਰਾ ਇੰਸਪੈਕਟਰ ਰਾਹੀ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਤੀਕ ਕਰੋੜਾਂ ਰੁਪਿਆ ਕੈਂਸਰ ਫੰਡ ਦੇ ਤਹਿਤ ਕੈਂਸਰ ਪੀੜਤਾਂ ਨੂੰ ਵੰਡ ਚੁੱਕੀ ਹੈ ਅਤੇ ਅੱਗੋ ਵੀ ਅਜਿਹੇ ਭਲਾਈ ਕਾਰਜ ਕਰਦੀ ਰਹੇਗੀ ਤੇ ਉਨ੍ਹਾਂ ਨੇ ਇਹ ਸਹਾਇਤਾ ਭੇਜਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂਗਰ ਦਾ ਧੰਨਵਾਦ ਕੀਤਾ।
ਇਸ ਮੌਕੇ ਰਣਜੀਤ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੂਚਨਾ ਅਫ਼ਸਰ ਹਰਦੇਵ ਸਿੰਘ ਐਡਵੋਕੇਟ ਤੇ ਭੁਪਿੰਦਰ ਸਿੰਘ, ਸੁਰਜੀਤ ਸਿੰਘ ਫੌਜੀ, ਬਲਵਿੰਦਰ ਸਿੰਘ, ਰਤਨ ਸਿੰਘ ਆਦਿ ਹਾਜ਼ਰ ਸਨ।

WRITTEN BY