ਨਵੀਂ ਦਿੱਲੀ, 9 ਦਸੰਬਰ (ਪੀ.ਟੀ.)- ਦਿੱਲੀ ਵਿਧਾਨਸਭਾ ਚੋਣ ਨਤੀਜਿਆਂ ਤੋਂ ਬਾਅਦ ਰਾਜਧਾਨੀ ਵਿੱਚ ਰਾਜਨੀਤਿਕ ਹਲਚਲ ਤੇਜ ਹੋ ਗਈ ਹੈ। ਸੀਟਾਂ ਦੇ ਅੰਕੜਿਆਂ ਨੂੰ ਵੇਖਦੇ ਹੋਏ ਕਿਸੇ ਦੀ ਵੀ ਸਰਕਾਰ ਬਣਦੀ ਨਹੀਂ ਦਿੱਖ ਰਹੀ ਹੈ। ਨਜ਼ਰਾਂ ਆਮ ਆਦਮੀ ਪਾਰਟੀ ਵੱਲ ਹਨ ਲੇਕਿਨ ਉਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਦੁਬਾਰਾ ਚੋਣ ਲਈ ਤਿਆਰ ਹੈ। ਇਸ ਨੂੰ ਲੈ ਕੇ ਅੱਗੇ ਦੀ ਰਣਨੀਤੀ ਤੈਅ ਕਰਨ ਲਈ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਆਮ ਆਦਮੀ ਪਾਰਟੀ ਨੇਤਾਵਾਂ ਦੀ ਬੈਠਕ ਹੋਈ, ਜਿਸ ਤੋਂ ਬਾਅਦ ਸਾਫ਼ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੁਬਾਰਾ ਚੋਣ ਲਈ ਤਿਆਰ ਹੈ।