Skip to content
Independent perspectives. Global stories.
BREAKING

ਕਾਂਗਰਸ ਦੀਆਂ ਨੀਤੀਆਂ ਹਾਰ ਲਈ ਜ਼ਿੰਮੇਵਾਰ : ਮਾਇਆਵਤੀ

Share this story

ਨਵੀਂ ਦਿੱਲੀ, 9 ਦਸੰਬਰ (ਪੀ.ਟੀ.)- ਮਾਇਆਵਤੀ ਨੇ ਅੱਜ ਕਿਹਾ ਕਿ ਕਾਂਗਰਸ ਦੀਆਂ ਖ਼ਰਾਬ ਨੀਤੀਆਂ ਨੂੰ ਵਿਧਾਨਸਭਾ ਚੋਣਾਂ ‘ਚ ਮਿਲੀ ਹਾਰ ਲਈ ਜ਼ਿੰਮੇਵਾਰ ਮੰਨਣਾ ਚਾਹੀਦਾ ਹੈ। ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੀਆਂ ਨੁਕਸਦਾਰ ਨੀਤੀਆਾਂ ਵਿਧਾਨਸਭਾ ਚੋਣਾਂ ‘ਚ ਇਸ ਦੀ ਹਾਰ ਲਈ ਜ਼ਿੰਮੇਵਾਰ ਹਨ। ਮਾਇਆਵਤੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਕਾਂਗਰਸ ਦਾ ਸਾਰਾ ਵੋਟ ਮਿਲਿਆ ਹੈ। ਯੂਪੀਏ ਨੂੰ ਕੇਂਦਰ ‘ਚ ਸਮਰਥਨ ਦੇਣ ‘ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਵਿੱਚ ਸਾਂਝੀਦਾਰ ਨਹੀਂ ਹੈ ਤੇ ਉਹ ਸਮਰਥਨ ਸੰਪ੍ਰਦਾਇਕ ਸ਼ਕਤੀਆਂ ਨੂੰ ਬਾਹਰ ਰੱਖਣ ਲਈ ਕਰ ਰਹੀ ਹੈ। ਮਾਇਆਵਤੀ ਨੇ ਕਿਹਾ ਕਿ ਅਸੀਂ ਸੰਪ੍ਰਦਾਇਕ ਸ਼ਕਤੀਆਂ ਨੂੰ ਬਾਹਰ ਰੱਖਣ ਲਈ ਉਨ੍ਹਾਂ ਦਾ ਬਾਹਰ ਤੋਂ ਸਮਰਥਨ ਕਰਦੇ ਹਾਂ, ਸਰਕਾਰ ਨਾਲ ਸਾਡੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈ।

WRITTEN BY