June 24, 2026 2:20 pm

ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਅੱਜ ਤੋਂ

ਨਵੀਂ ਦਿੱਲੀ, 9 ਦਸੰਬਰ (ਵਿਸ਼ਵ ਵਾਰਤਾ)-ਜਨਲੋਕਪਾਲ ਬਿਲ ਪਾਸ ਕਰਾਉਣ ਲਈ ਸਮਾਜ ਸੇਵੀ ਅੰਨਾ ਹਜ਼ਾਰੇ ਸੰਸਦ ਵਿਚ ਆਪਣੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬੈਠਣਗੇ। ਅੰਨਾ ਨੇ ਕੇਂਦਰ ਸਰਕਾਰ ‘ਤੇ ਧੋਖਾ ਦੇਣ ਦਾ ਦੋਸ਼ ਲਗਾਇਆ। ਅੰਨਾ ਨੇ ਕਿਹਾ ਕਿ ਚਾਰ ਸੂਬਿਆਂ ਵਿਚ ਵਿਧਾਨ ਸਭਾ ਚੋਣ ਦੇ ਨਤੀਜੇ ਆ ਚੁੱਕੇ ਹਨ। ਜਿਸ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਜਨਲੋਕਪਾਲ ਬਿਲ ਪਾਸ ਨਹੀਂ ਕਰਾ ਸਕੀ। ਜਿਸ ਕਾਰਨ ਜਨਤਾ ਨੇ ਵੋਟ ਰਾਹੀਂ ਕਾਂਗਰਸ ਨੂੰ ਮੂੰਹ ਤੋੜ ਜਵਾਬ ਦਿੱਤਾ। ਅੰਨਾ ਹਜ਼ਾਰੇ ਨੇ ਕਿਹਾ ਕਿ ਪਹਿਲਾਂ ਕੀਤੀ ਭੁੱਖ ਹੜਤਾਲ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਸਰਕਾਰ ਜਨਲੋਕਪਾਲ ਬਿਲ ਲਿਆਉਣ ਲਈ ਤਿਆਰ ਹੈ ਅਤੇ ਤੁਸੀਂ ਆਪਣੀ ਭੁੱਖ ਹੜਤਾਲ ਖ਼ਤਮ ਕਰੋ। ਅੰਨਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਯੂ.ਪੀ.ਏ ਸਰਕਾਰ ਮੈਨੂੰ ਅਤੇ ਆਮ ਜਨਤਾ ਨੂੰ ਧੋਖਾ ਦੇਵੇਗੀ। ਜ਼ਿਕਰਯੋਗ ਹੈ ਕਿ ਅੰਨਾ ਨੇ ਸੰਸਦ ਦੇ ਸਰਦ ਰੁੱਤ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਭੁੱਖ ਹੜਤਾਲ ਦਾ ਸਥਾਨ ਬਦਲ ਦਿੱਤਾ ਗਿਆ ਹੈ। ਹੁਣ ਉਹ ਆਪਣੇ ਪਿੰਡ ਭੁੱਖ ਹੜਤਾਲ ‘ਤੇ ਬੈਠਣਗੇ।

Send this to a friend