Skip to content
Independent perspectives. Global stories.
BREAKING

ਪ੍ਰੈਸ ਕਲੱਬ ਅਮਰੀਕਾ ਵੱਲੋਂ ਸ. ਬਲਜੀਤ ਸਿੰਘ ਬਰਾੜ ਨਾਲ ਸਵਾਲ-ਜਵਾਬ ਸੈਸ਼ਨ ਦਾ ਆਯੋਜਨ

Share this story

ਨਾਰਥ ਅਮਰੀਕਾ ਦੇ ਪ੍ਰੈਸ ਕਲੱਬ ਅਤੇ ਸਿੱਖਸ ਆਫ ਅਮਰੀਕਾ ਵੱਲੋਂ ਸਾਂਝੇ ਤੌਰ ’ਤੇ ਵਰਜੀਨੀਆ ਵਿਖੇ ਕੀਤਾ ਗਿਆ ਸੈਸ਼ਨ

ਵਰਜੀਨੀਆ, 10 ਅਕਤੂਬਰ- ਨਾਰਥ ਅਮਰੀਕਾ ਦੇ ਪ੍ਰੈਸ ਕਲੱਬ ਅਤੇ ਸਿਖਸ ਆਫ ਅਮਰੀਕਾ ਵੱਲੋਂ ਸਾਂਝੇ ਤੌਰ ’ਤੇ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਵਰਜੀਨਆ ਵਿਖੇ ਕੀਤਾ ਗਿਆ, ਜਿੱਥੇ ਵੱਖ-ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਵੱਲੋਂ ਇਸ ਸੈਸ਼ਨ ਵਿੱਚ ਹਿੱਸਾ ਲਿਆ ਗਿਆ। ਜਿੱਥੇ ਇਸ ਸੈਸ਼ਨ ਦੇ ਆਯੋਜਨ ਕਰਤਾ ਕੁਲਵਿੰਦਰ ਸਿੰਘ ਵੱਲੋਂ ਭਰਪੂਰ ਜਾਨ ਪਛਾਣ ਕਰਵਾਈ ਗਈ ਸੀ ਉਥੇ ਪੰਜਾਬ ਅਤੇ ਪ੍ਰਵਾਸੀਆਂ ਸਬੰਧੀ ਆਉਂਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਦਿੱਤੀ ਗਈ, ਜਿਸ ਨੂੰ ਬਲਜੀਤ ਸਿੰਘ ਬਰਾੜ ਨੇ ਬਹੁਤ ਹੀ ਸੋਹਣੇ, ਸੁਚੱਜੇ ਅਤੇ ਤੱਥਾਂ ਦੇ ਆਧਾਰ ’ਤੇ ਜਵਾਬ ਦਿੱਤੇ, ਜੋ ਸਲਾਹਣਯੋਗ ਸਨ। ਉਥੇ ਗਿਆਨ ਦੇ ਪਾਸਾਰ ਸਦਕਾ ਮੁਸ਼ਕਿਲਾਂ ਲਈ ਰਾਹ ਦਸੇਰਾ ਨਜ਼ਰ ਆਏ। ਚਤਰ ਸਿੰਘ ਨੇ ਕਿਹਾ ਕਿ ਤੁਹਾਡੀ ਫੇਰੀ ਦਾ ਕੀ ਮਕਸਦ ਹੈ ਅਤੇ ਇੱਕ ਅਮਰੀਕਨ ਸਿੱਖ ਲਈ ਕੀ ਸੇਧ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਵਾਸ਼ਿੰਗਟਨ ਡੀਸੀ ਤੋਂ ਆਨਲਾਈਨ ਅੰਗਰੇਜ਼ੀ ਦੀ ਪੱਤਰਕਾ ਕੱਢਣਗੇ ਜੋ ਭਾਰਤੀਆਂ ਲਈ ਖਾਸ ਕਰਕੇ ਜੋ ਅਮਰੀਕਾ ਵਸਦੇ ਪੰਜਾਬੀਆਂ ਲਈ ਇੱਕ ਰੂਹ ਦੀ ਖੁਰਾਕ ਬਣੇਗੀ। ਜਿਸ ਮਕਸਦ ਲਈ ਉਹ ਇਸ ਸਬੰਧੀ ਵਿਚਾਰਾਂ ਕਰ ਰਹੇ ਹਨ। ਅਮਰ ਸਿੰਘ ਵੱਲੋਂ ਕਰਤਾਰਪੁਰ ਸਬੰਧੀ ਰਾਏ ਲਈ ਗਈ ਤਾਂ ਜੋ ਸਿੱਖ ਆਪਣੇ ਮੁੱਦਿਆਂ ਲਈ ਸੋਖ ਮਹਿਸੂਸ ਕਰ ਸਕਣ। ਇਸ ਸਬੰਧੀ ਬਰਾੜ ਸਾਹਿਬ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਵਿਕਸਿਤ ਕੀਤਾ ਜਾਵੇ ਅਤੇ ਉਸ ਨੂੰ ਸੈਰ ਸਪਾਟੇ ਦੇ ਤੌਰ ’ਤੇ ਪ੍ਰਭਾਵਿਤ ਕੀਤਾ ਜਾਵੇ ਕਿ ਦੂਸਰੇ ਪਾਸੇ ਵੀ ਅਜਿਹਾ ਸੰਭਵ ਹੋ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਨਿਰੰਤਰ ਯਤਨ ਕੀਤੇ ਜਾਣੇ ਚਾਹੀਦੇ ਹਨ। ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਸਿਰਫ ਪ੍ਰਵਾਸੀਆਂ ਦੇ ਸਹਾਰੇ ਕਾਇਮ ਹੋ ਜਾਣ ਲਈ ਉਹ ਪੰਜਾਬ ਦੇ ਪਹਿਰੇਦਾਰ ਬਣੇ ਹੋਏ ਹਨ। ਆਖੀਰ ਵਿੱਚ ਡਾ. ਸੁਰਿੰਦਰ ਗਿੱਲ ਉਘੇ ਪੱਤਰਕਾਰ ਵੱਲੋਂ ਬਰਾੜ ਸਾਹਿਬ ਦਾ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਤਾਂ ਜੋ ਉਹ ਇਹ ਸਵਾਲ ਜਵਾਬ ਅਤੇ ਅਮਰੀਕਾ ਫੇਰੀ ਨੂੰ ਯਾਦ ਰੱਖਣ। ਕੁਲਵਿੰਦਰ ਸਿੰਘ ਵੱਲੋਂ ਦੁਪਹਿਰ ਦਾ ਭੋਜਣ ਦੇ ਕੇ ਮੀਟਿੰਗ ਨੂੰ ਸੰਪੰਨ ਕੀਤਾ ਗਿਆ।

WRITTEN BY