Skip to content
Independent perspectives. Global stories.
BREAKING

ਗੁਰਦਾਸਪੁਰ ਜ਼ਿਮਨੀ ਚੋਣ ਅਮਨ ਅਮਾਨ ਨਾਲ ਨੇਪਰੇ ਚੜ੍ਹੀ, 56% ਹੋਈ ਵੋਟਿੰਗ

Share this story

ਗੁਰਦਾਸਪੁਰ ’ਚ 54, ਡੇਰਾ ਬਾਬਾ ਨਾਨਕ ’ਚ 65, ਬਟਾਲਾ ’ਚ 50, ਕਾਦੀਆਂ ’ਚ 57, ਪਠਾਨਕੋਟ ’ਚ 54, ਦੀਨਾਨਗਰ ’ਚ 54 ਫੀਸਦੀ ਵੋਟਿੰਗ
ਗੁਰਦਾਸਪੁਰ, 11 ਅਕਤੂਬਰ- ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਅੱਜ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਕਾਰਜ ਨੇਪਰੇ ਚੜ੍ਹ ਗਿਆ। ਅੱਜ 56% ਵੋਟਿੰਗ ਹੋਈ। ਚੋਣ ਅਮਲ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ. ਸਿੰਘ (ਆਈ.ਏ.ਐਸ.) ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸ਼ਨ ਅਤੇ ਰਾਜਨੀਤਕ ਪਾਰਟੀਆਂ ਦੇ ਸਹਿਯੋਗ ਸਦਕਾ ਜ਼ਿਮਨੀ ਚੋਣ ਦਾ ਹੁਣ ਤੱਕ ਦਾ ਅਮਲ ਸ਼ਾਂਤੀਮਈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਐਲਾਨ ਦੇ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਸੀ ਅਤੇ ਇਸ ਸਮੇਂ ਦੌਰਾਨ ਕਮਿਸ਼ਨ ਨੂੰ ਕੁੱਲ 58 ਸਿਕਾਇਤਾਂ ਪ੍ਰਾਪਤ ਹੋਈਆ ਸਨ, ਜਿਨ੍ਹਾਂ ਦਾ ਨਾਲ ਦੀ ਨਾਲ ਹੀ ਨਿਪਟਾਰਾ ਕਰ ਦਿੱਤਾ ਗਿਆ ਸੀ ਅਤੇ ਅੱਜ ਵੋਟਾਂ ਵਾਲੇ ਦਿਨ ਕੇਵਲ 4 ਸ਼ਿਕਾਇਤਾਂ ਹੀ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 65% ਵੋਟਿੰਗ ਨਾਲ ਸਭ ਤੋਂ ਵੱਧ ਵੋਟਿੰਗ ਹੋਈ ਅਤੇ ਜਦਕਿ ਵਿਧਾਨ ਸਭਾ ਹਲਕਾ ਬਟਾਲਾ ਵਿਚ 50%ਵੋਟਿੰਗ ਨਾਲ ਸਭ ਤੋਂ ਘੱਟ ਵੋਟਿੰਗ ਹੋਈ।
ਇਨ੍ਹਾਂ ਚੋਣਾਂ ਵਿਚ 15 ਲ¤ਖ 17 ਹਜ਼ਾਰ 436 ਵੋਟਰ ਨੇ ਆਪਣੇ ਵੋਟ ਦਾ ਇਸਤੇਮਾਲ ਕਰਨਾ ਸੀ। ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ।ਕੁੱਲ ਵੋਟਰਾਂ ’ਚੋਂ 8 ਲੱਖ 7 ਹਜ਼ਾਰ 924 ਵੋਟਰ ਪੁਰਸ਼ ਤੇ 7 ਲ¤ਖ 9 ਹਜ਼ਾਰ 498 ਵੋਟਰ ਇਸਤਰੀਆਂ, 18 ਤੋਂ 19 ਸਾਲ ਦੇ 85 ਹਜ਼ਾਰ 906 ਵੋਟਰ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ। ਚੋਣਾਂ ਲਈ 8500 ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਸੀ।
ਗੁਰਦਾਸਪੁਰ ਜ਼ਿਮਨੀ ਚੋਣ: ਵੋਟਿੰਗ-
ਦੀਨਾਨਗਰ: 54 ਫੀਸਦੀ
ਗੁਰਦਾਸਪੁਰ: 54 ਫੀਸਦੀ
ਕਾਦੀਆਂ: 57 ਫੀਸਦੀ
ਫਤਿਹਗੜ੍ਹ ਚੂੜੀਆਂ: 63 ਫੀਸਦੀ
ਪਠਾਨਕੋਟ: 54 ਫੀਸਦੀ
ਸੁਜਾਨਪੁਰ: 54 ਫੀਸਦੀ
ਭੋਆ: 60 ਫੀਸਦੀ
ਬਟਾਲਾ: 50 ਫੀਸਦੀ
ਡੇਰਾ ਬਾਬਾ ਨਾਨਕ : 65 ਫੀਸਦੀ
ਗੁਰਦਾਸਪੁਰ ’ਚ ਅਕਾਲੀ ਸਰਪੰਚ ਜ਼ਖਮੀ
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਕਈ ਥਾਈਂ ਛੋਟੇ ਮੋਟੇ ਝਗੜੇ ਹੋਏ। ਪਿੰਡ ਪਾਹੜਾ ਦੇ ਬੂਥ ਨੰ. 51 ’ਤੇ ਹੋਏ ਵਿਵਾਦ ਵਿਚ ਸਾਬਕਾ ਅਕਾਲੀ ਸਰਪੰਚ ਨੂੰ ਜ਼ਖਮੀ ਕਰ ਦਿ¤ਤਾ ਗਿਆ ਹੈ।
ਇਸ ਸਬੰਧੀ ਪੀੜਤ ਧਿਰ ਨੇ ਪੁਲੀਸ ਸ਼ਿਕਾਇਤ ਵੀ ਕੀਤੀ ਹੈ। ਗੁਰਦਾਸਪੁਰ ਚੋਣ ਨੂੰ ਸ਼ਾਂਤੀਪੂਰਨ ਕਰਵਾਉਣ ਲਈ ਚੋਣ ਕਮਿਸ਼ਨ ਵ¤ਲੋਂ ਵ¤ਡੇ ਪ¤ਧਰ ’ਤੇ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੀ ਤਾਇਨਾਤੀ ਕੀਤੀ ਗਈ। ਕਮਿਸ਼ਨ ਨੇ ਅਤੀ ਸੰਵੇਦਨਸ਼ੀਲ ਬੂਥਾਂ ਨੂੰ ਸੁਰ¤ਖਿਆ ਦੀ ਜ਼ਿਆਦਾ ਤਰਜ਼ੀਹ ਦਿ¤ਤੀ ਗਈ।

WRITTEN BY