June 24, 2026 3:51 pm

ਗੁਰਪ੍ਰੀਤ ਸਿੰਘ ਕਤਲ ਕੇਸ ਦੇ ਤਿੰਨ ਦੋਸ਼ੀਆਂ ਵਿੱਚੋਂ ਦੋ ਦਾ ਦੋ-ਦਿਨਾ ਪੁਲਿਸ ਰਿਮਾਂਡ, ਲੜਕੀ ਜੇਲ੍ਹ ਭੇਜੀ

ਸਮਰਾਲਾ, 9 ਦਸੰਬਰ (ਕਮਲਜੀਤ)-ਨਜਦੀਕੀ ਪਿੰਡ ਘਰਖਣਾ ਦੇ ਚੁਰਸਤੇ ਲਾਗੇ ਪੁਲਿਸ ਨੂੰ ਜੋ ਕੋਟਾਲਾ ਪਿੰਡ ਦੇ ਗੁਰਪ੍ਰੀਤ ਸਿੰਘ ਦੀ ਲਹੂ ਲੁਹਾਨ ਲਾਸ਼ ਮਿਲੀ ਸੀ ਅਤੇ ਇਸ ਕਤਲ ਦਾ ਸਬੰਧ ਪ੍ਰੇਮ ਕਹਾਣੀ ਨਾਲ ਦੱਸਿਆ ਜਾਂਦਾ ਹੈ, ਇਸ ਕੇਸ ਨਾਲ ਸਬੰਧਿਤ ਤਿੰਨ ਦੋਸ਼ੀ ਜਿਨ੍ਹਾਂ ਵਿੱਚੋਂ ਮ੍ਰਿਤਕ ਦੀ ਪ੍ਰੇਮਿਕਾ ਗੁਰਪ੍ਰੀਤ ਕੌਰ, ਪਿਤਾ ਰਛਪਾਲ ਸਿੰਘ ਅਤੇ ਭਰਾ ਬਸੰਤ ਸਿੰਘ ਵਾਸੀ ਪਿੰਡ ਗਗੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਐਸ. ਐਚ. ਓ. ਸਮਰਾਲਾ ਇੰਸ: ਸੁਰਜੀਤ ਸਿੰਘ ਅਨੁਸਾਰ  ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅੱਜ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਕਥਿਤ ਦੋਸ਼ੀਆਂ ਰਛਪਾਲ ਸਿੰਘ ਅਤੇ ਬਸੰਤ ਸਿੰਘ ਦਾ ਪੁਲਿਸ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਜਦਕਿ ਨਬਾਲਗ ਲੜਕੀ ਗੁਰਪ੍ਰੀਤ ਕੌਰ ਨੂੰ 14 ਦਿਨਾਂ ਲਈ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ਦੇ ਕੇ ਬੱਚਿਆਂ ਵਾਲੇ ਸੁਧਾਰ ਘਰ ਭੇਜ ਦਿੱਤਾ ਹੈ। ਇਹ ਕੇਸ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਰਾਜਵੰਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਦਰਜ ਕੀਤਾ ਸੀ। ਜਦਕਿ ਮ੍ਰਿਤਕ ਦੀ ਪਛਾਣ ਉਸਦੀ ਜੇਬ ਵਿੱਚੋਂ ਮਿਲੇ ਅਧਾਰ ਕਾਰਡ ਤੋਂ ਪੁਲਿਸ ਨੂੰ ਹੋਈ ਸੀ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਤਲ ਵਿਚ ਵਰਤਿਆ ਗਿਆ ਮੋਟਰ ਸਾਇਕਲ, ਬੋਰੀ, ਤੇਜ਼ਧਾਰ ਹਥਿਆਰ ਗੈਂਤੀ, ਆਦਿ ਬਰਾਮਦ ਕਰ ਲਈ ਹੈ। ਇਸ ਸੰਬੰਧ ਵਿਚ ਕਤਲ ਹੋਏ ਨੌਜਵਾਨ ਦੇ ਰਿਸ਼ਤੇਦਾਰ ਨੂੰ ਪੁਲਿਸ ਹਿਰਾਸਤ ਵਿਚ ਲੈਣ ਸੰਬੰਧੀ ਪੁਲਿਸ ਨੇ ਦੱਸਿਆ ਕਿ ਸ਼ੱਕ ਦੇ ਅਧਾਰ ‘ਤੇ ਫੜਿਆ ਗਿਆ ਮੁਲਜਿਮ ਨੂੰ ਪੁੱਛਗਿਛ ਕਰਕੇ ਛੱਡ ਦਿੱਤਾ ਜਾਵੇਗਾ।

Send this to a friend