ਫਰੀਦਕੋਟ, 9 ਦਸੰਬਰ (ਗੁਰਪ੍ਰੀਤ ਸਿੰਘ)-ਫਰੀਦਕੋਟ ਦੇ ਲਾਗਲੇ ਪਿੰਡ ਮੰਡਵਾਲਾ ਵਿਖੇ ਉਥੋ ਦੇ ਹੀ ਸਿਆਸੀ ਵਿਅਕਤੀ ਵੱਲੌ ਸੁਖਵਿੰਦਰ ਸਿੰਘ ਉਰਫ ਸਾਧੂ ਨਾਮੀ ਵਿਅਕਤੀ ਵਿਰੁੱਧ ਥਾਨਾ ਕੋਟਕਪੂਰਾ ਵਿਖੇ ਮਿਤੀ 5-12-2013 ਨੂੰ ਆਈ ਪੀ ਸੀ ਦੀ ਧਾਰਾ 452, 323, 506 ਅਧੀਨ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਜੋ ਕਿ ਬਿਲਕੁਲ ਬੇ-ਬੁਨਿਆਦ ਹੈ ਨੂੰ ਰੱਦ ਕਰਵਾਉਣ ਲਈ ਪਿੰਡ ਵਾਸੀਆ ਵੱਲੌ ਐਸ ਐਸ ਪੀ ਦਫਤਰ ਅੱਗੇ ਰੋਸ ਧਰਨਾਂ ਲਾਇਆ ਅਤੇ ਅਪਣਾ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੋਪਿਆ ਤਾਂ ਜੋ ਘਟਨਾਂ ਦੀ ਉਚ ਅਧਿਕਾਰੀਆਂ ਤੋ ਨਵੇ ਸਿਰੇ ਜਾਂਚ ਕਰਵਾਕੇ ਇਸ ਮੁਕੱਦਮੇ ਦੀ ਸਚਾਈ ਨੂੰ ਸਾਹਮਣੇ ਲਿਆਦਾਂ ਜਾ ਸਕੇ।

ਜਸਵੰਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮੰਡਵਾਲਾ ਨੇ ਦੱਸਿਆ ਕਿ ਇਹ ਮੁਕੱਦਮਾਂ ਬਿਲਕੁਲ ਝੂਠਾ ਹੈ ਜਿਸ ਵਿੱਚ ਕੋਈ ਸਚਾਈ ਨਹੀ ਅਤੇ ਮੁਕੱਦਮੇ ਵਿੱਚ ਦਰਜ ਵਿਅਕਤੀਆ ਦਾ ਇਸ ਨਾਲ ਕੋਈ ਵਾਸਤਾ ਨਹੀ ਹੈ।ਉਨਾਂ ਕਿਹਾ ਕਿ ਇਹ ਸਾਰੀ ਕਹਾਣੀ ਮਨਘੜਤ ਅਤੇ ਸਿਆਸਤ ਤੋ ਪ੍ਰੇਰਤ ਹੈ ਕਿਉ ਕਿ ਮੁਦਈ ਸ਼ੇਰ ਸਿੰਘ ਮੰਡ ਪੁੱਤਰ ਵਸਾਵਾ ਸਿੰਘ ਸਤਾਧਾਰੀ ਪੱਖ ਦਾ ਹੈ ਅਤੇ ਦੋਸ਼ੀ ਸੁਖਵਿੰਦਰ ਸਿੰਘ ਉਸਦਾ ਰਾਜਨਿਤਕ ਤੌਰ ਤੇ ਪਿੰਡ ਵਿੱਚ ਵਿਰੋਧ ਕਰਦਾ ਹੈ ਇਸੇ ਕਾਰਣ ਪਿੰਡ ਦੀ ਗਰੁੱਪਬਾਜੀ ਕਾਰਣ ਇਹ ਮੁਕੱਦਮਾਂ ਦਰਜ ਕੀਤਾ ਗਿਆ ਹੈ।ਲੋਕ ਜਨ ਸ਼ਕਤੀ ਪਾਰਟੀ ਦੇ ਜਿਲਾਂ ਪ੍ਰਧਾਨ ਬੋਹੜ ਸਿੰਘ ਘਾਰੂ ਨੇ ਕਿਹਾ ਕਿ ਸਿਆਸਤ ਦੀ ਹੈਕੜ ਵਿੱਚ ਕਿਸੇ ਵੀ ਵਿਅਕਤੀ ਨੂੰ ਅਧਿਕਾਰ ਨਹੀ ਦਿੱਤਾ ਜਾਵੇਗਾ ਕਿ ਉਹ ਅਪਣਾ ਸਿਆਸੀ ਰਸੂਖ ਵਰਤਕੇ ਗਰੀਬ ਅਤੇ ਕਮਜੋਰ ਵਰਗ ਨਾਲ ਧੱਕੇਸ਼ਾਹੀ ਕਰੇ।ਉਨਾਂ ਕਿਹਾ ਕਿ ਪਾਰਟੀ ਹਮੇਸ਼ਾ ਦਬੇ ਕੁਚਲੇ ਵਿਅਕਤੀਆ ਦੇ ਹੱਕਾਂ ਲਈ ਲੜਣ ਲਈ ਉਨਾਂ ਨਾਲ ਖੜੀ ਹੈ ਅਤੇ ਜੇਕਰ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਇਹ ਮੁਕੱਦਮਾਂ ਰੱਦ ਨਹੀ ਕੀਤਾ ਜਾਂਦਾ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੌ ਜਾਣਕਾਰੀ ਸੂਬਾ ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਸ੍ਰ ਕਿਰਨਜੀਤ ਸਿੰਘ ਗਹਿਰੀ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ।