June 24, 2026 2:18 pm

ਭਾਈ ਗੁਰਬਖਸ਼ ਸਿੰਘ ਮਾਮਲੇ ‘ਚ ਜਲਦੀ ਹੀ ਲੋਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ : ਸਿਰਸਾ

ਅੰਮ੍ਰਿਤਸਰ, 9 ਦਸੰਬਰ (ਜੋਗਿੰਦਰ ਜੌੜਾ)-ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੀਤ ਪ੍ਰਧਾਨ ਸ੍ਰ. ੍ਰਬਲਦੇਵ ਸਿੰਘ ਸਿਰਸਾ ਨੇ ਭਾਈ ਗੁਰਬਖਸ਼ ਸਿੰਘ ਵੱਲੋ ਕੀਤੀ ਗਈ ਭੁੱਖ ਹੜਤਾਲ ਦਾ ਸਮੱਰਥਨ ਕਰਦਿਆ ਕਿਹਾ ਕਿ ਇਸ ਸਬੰਧੀ ਜਲਦੀ ਹੀ ਉਹ ਕਨੂੰਨੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਅਤੇ ਲੋੜ ਪਈ ਤਾਂ ਹਾਈਕੋਰਟ ਜਾਂ ਫਿਰ ਸੁਪਰੀੰਮ ਕੋਰਟ ਵਿੱਚ ਵੀ ਲੋਕ ਜਨ ਹਿੱਤ ਪਟੀਸ਼ਨ ਦਾਇਰ ਕਰਕੇ ਦੇਸ ਦੀਆ ਵੱਖ ਵੱਖ ਜੇਲਾਂ ਵਿੱਚ ਲੰਮੇ ਸਮੇਂ ਤੋ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਯਤਨ ਕਰਨਗੇ। ਜਾਰੀ ਇੱਕ ਬਿਆਨ ਰਾਹੀ ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਹ ਇਮਤਿਹਾਨ ਦੀ ਘੜੀ ਹੈ ਅਤੇ ਮੁੱਖ ਮੰਤਰੀ ਸ੍ਰੀ ਬਾਦਲ ਵੱਲੋ ਇਹ ਕਿਹਾ ਜਾਣਾ ਕਿ ਉਹਨਾਂ ਦੇ ਨੋਟਿਸ ਵਿੱਚ ਹੀ ਨਹੀ ਹੈ ਕਿ ਲੰਮੇ ਸਮੇਂ ਤੋਂ ਕਿੰਨੇ ਸਿੱਖ ਜੇਲ੍ਹਾਂ ਵਿੱਚ ਬੰਦ ਹਨ, ਹਾਸੋਹੀਣਾ ਹੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਤਾਂ ਹਰ ਪ੍ਰਕਾਰ ਦੀ ਜਾਣਕਾਰੀ ਹੁੰਦੀ ਹੈ ਪਰ ਸ੍ਰੀ ਬਾਦਲ ਦੇ ਗੁੰਮਰਾਹਕੁੰਨ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀਆ ਨੀਤੀਆ ਸਿੱਖਾਂ ਦੇ ਹਿੱਤ ਵਿੱਚ ਨਹੀ ਹਨ। ਉਹਨਾਂ ਕਿਹਾ ਕਿ ਜਦੋਂ 1997 ਤੋ ਪਹਿਲਾਂ ਸ੍ਰੀ ਬਾਦਲ ਸੱਤਾ ਵਿੱਚ ਨਹੀ ਸਨ ਤਾਂ ਉਹਨਾਂ ਨੇ ਕਈ ਪ੍ਰਕਾਰ ਦੀ ਵਾਅਦੇ ਕੀਤੇ ਸਨ ਕਿ ਭਾਈ ਗੁਰਦੇਵ ਸਿੰਘ ਕਾਉਕੇ ਦੇ ਕਾਤਲਾਂ ਨੂੰ ਸਜਾਵਾ ਦਿੱਤੀਆ ਜਾਣਗੀਆ ਅਤੇ ਲਾਵਾਰਸ਼ ਲਾਸ਼ਾਂ ਬਣਾਏ ਗਏ ਸਿੱਖ ਨੌਜਵਾਨਾਂ ਦੀ ਜਾਂਚ ਕਰਵਾ ਕਰਕੇ ਦੋਸ਼ੀ ਪੁਲੀਸ ਅਧਿਕਾਰੀਆ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ। ਉਹਨਾਂ ਕਿਹਾ ਕਿ ਸ੍ਰ. ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਦਿਆ ਹੀ ਇਹ ਸਾਰੇ ਵਾਅਦੇ ਵਿਸਾਰ ਦਿੱਤੇ ਤੇ ਉਹ ਸਾਰੀਆ ਨੀਤੀਆ ਅਪਨਾ ਲਈਆ ਜਿਹੜੀਆ ਸ੍ਰ.ਕਾਂਗਰਸ ਦੇ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਨੇ ਅਪਨਾਈਆ ਸਨ। ਉਹਨਾਂ ਕਿਹਾ ਕਿ ਅੱਜ ਭਾਈ ਗੁਰਬਖਸ਼ ਸਿੰਘ ਨੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਜਿਹੜੀ ਮੁਹਿੰੰਮ ਆਰੰਭ ਕੀਤੀ ਹੈ ਉਸ ਦੀ ਹਰ ਸਿੱਖ ਨੂੰ ਹਮਾਇਤ ਕਰਨੀ ਚਾਹੀਦੀ ਹੈ ਤਾਂ ਭਾਈ ਸਾਹਿਬ ਵੱਲੋ ਚੁੱਕੇ ਗਏ ਕਦਮ ਨੂੰ ਅੱਗੇ ਵਧਾਇਆ ਜਾ ਸਕੇ। ਉਹਨਾਂ ਕਿਹਾ ਕਿ ਬਾਦਲ ਦੇ ਅਕਾਲੀ ਦਲ ਦਾ ਰੰਗ ਫਿੱਕਾ ਪੈ ਚੁੱਕਾ ਹੈ ਤੇ ਅਕਾਲੀ ਦਲ ਦੀ ਪੂਰੀ ਤਰ੍ਹਾ ਭਗਵਾਕਰਨ ਹੋ ਚੁੱਕਾ ਹੈ , ਇਸ ਲਈ ਇਸ ਦਲ ਨੂੰ ਅਕਾਲੀ ਦਲ ਨਹੀ ਸਗੋ ਆਰ.ਐਸ.ਐਸ ਦਾ ਇੱਕ ਵਿੰਗ ਹੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਲਦੀ ਹੀ ਉਹ ਕਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਭਾਈ ਗੁਰਬਖਸ਼ ਸਿੰਘ ਦੁਆਰਾ ਵਿੱਢੇ ਗਏ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਲੋੜ ਪੈਣ ਤੇ ਹਾਈਕੋਰਟ ਜਾਂ ਫਿਰ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੇ ਸ਼ਹੀਦ ਫੇਰੂਮਾਨ ਵਾਲਾ ਜਿਹੜਾ ਰਸਤਾ ਅਖਤਿਆਰ ਕੀਤਾ ਹੈ ਉਸ ਦੀ ਪ੍ਰੋੜਤਾ ਕਰਨਾ ਹਰ ਸਿੱਖ ਦਾ ਫਰਜ਼ ਹੈ ਅਤੇ ਭਾਈ ਸਾਹਿਬ ਦੀ ਚੜਦੀ ਕਲ੍ਹਾ ਦੀ ਅਰਦਾਸ ਕਰਨੀ ਚਾਹੀਦੀ ਹੈ।
ਤਖਤਾਂ ਦੇ ਜਥੇਦਾਰਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਵੀ ਭਾਈ ਗੁਰਬਖਸ਼ ਸਿੰਘ ਦੁਆਰਾ ਵਿੱਢੋ ਗਏ ਸੰਘਰਸ਼ ਦੀ ਪ੍ਰੋੜਤਾ ਕਰਨੀ ਚਾਹੀਦੀ ਹੈ ਨਾ ਕਿ ਸਰਕਾਰ ਦਾ ਇੱਕ ਹਿੱਸਾ ਬਣ ਤੇ ਵਿਚਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਅਰੂੜ ਸਿੰਘ ਵਾਂਗ ਸਰਕਾਰੀ ਸਰਬਰਾਹ ਬਣਨ ਦੀ ਬਜਾਏ ਸਿੱਖ ਕੌਂਮ ਦੀ ਨੁੰਮਾਇੰਦਗੀ ਕਰਨ। ਉਹਨਾਂ ਕਿਹਾ ਕਿ  ਗਿਆਨੀ ਗੁਰਬਚਨ ਸਿੰਘ ਨੇ ਜੇਕਰ ਅਰੂੜ ਸਿੰਘ ਵਾਲੀ ਭੂਮਿਕਾ ਨਿਭਾਉਣੀ ਜਾਰੀ ਰੱਖੀ ਤਾਂ ਆਉਣ ਵਾਲੀਆ ਉਸ ਦੀਆ ਪੀੜ੍ਹੀਆ ਨੂੰ ਸਿੱਖ ਕੌਮ ਨੂੰ ਹਿਸਾਬ ਦੇਣਾ ਪਵੇਗਾ ਤੇ ਉਸ ਦੇ ਪਰਵਾਰ ਦਾ ਨਾਮ ਵੀ ਗਦਾਰਾਂ ਦੀ ਲਿਸਟ ਵਿੱਚ ਸ਼ੁਮਾਰ ਹੋਵੇਗਾ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਭਾਈ ਗੁਰਬਖਸ਼ ਸਿੰਘ ਨੇ ਸਿਰ ਧੜ੍ਹ ਦੀ ਬਾਜੀ ਲਗਾਈ ਹੋਈ ਸੀ ਦੂਸਰੇ ਪਾਸੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸ਼ਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਪੋਤਰੀ ਦੀ ਉਂਮਰ ਦੀ  ਬਾਲੀ ਵੂੱਡ ਦੀ ਐਕਟਰੈਸ ਪ੍ਰਿਅੰਕਾ ਚੋਪੜਾ ਦੇ ਠੁਮਕਿਆ ਦੇ ਨਜਾਰੇ ਲੈ ਰਹੇ ਸਨ ਜੋ ਪੰਥਕ ਕਦਰਾਂ ਕੀਮਤਾ ਦੇ ਅਨੂਕੂਲ ਨਹੀ ਹੈ। ਉਹਨਾਂ ਕਿਹਾ ਕਿ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਭਵਿੱਖ ਵਿੱਚ ਸਾਥ ਬਾਦਲ ਦਾ ਦੇਣਾ ਹੈ ਜਾਂ ਫਿਰ ਪੰਥਕ ਧਿਰਾਂ ਦੇ ਦੇਣਾ ਹੈ।

Send this to a friend