Skip to content
Independent perspectives. Global stories.
BREAKING

ਭਾਈ ਸੁੱਖਾ ਜਿੰਦਾ ਦਾ ਸ਼ਹੀਦੀ ਦਿਹਾੜਾ 9 ਅਕਤੂਬਰ ਨੂੰ

Share this story

ਇੰਟਰਨੈਸ਼ਨਲ ਪੰਥਕ ਦਲ ਨੇ ਕੀਤੀ ਅਹਿਮ ਮੀਟਿੰਗ

ਫਿਰੋਜ਼ਪੁਰ, 5 ਅਕਤੂਬਰ (ਮਨੋਹਰ ਲਾਲ)- ਇੰਟਰਨੈਸ਼ਨਲ ਪੰਥਕ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਪ੍ਰੋਓਪਕਾਰੀ ਭਾਈ ਲੱਧਾ ਜੀ ਵਿਖੇ ਹੋਈ, ਇਸ ਮੀਟਿੰਗ ਦੀ ਪ੍ਰਧਾਨਗੀ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ ਪ੍ਰਧਾਨ ਬਾਬਾ ਸਤਨਾਮ ਸਿੰਘ ਜੀ ਵੱਲੀਆ ਦੀ ਪ੍ਰਧਾਨਗੀ ਹੇਠ ਹੋਈ। ਭਾਈ ਸੁੱਖਾ ਜਿੱਦਾ ਦੇ ਸ਼ਹੀਦੀ ਦਿਹਾੜੇ ਤੇ 9 ਅਕਤੂਬਰ ਨੂੰ ਪਿੰਡ 16 ਐਫ ਐਫ ਕਰਨਪੁਰ ਰਾਜਸਥਾਨ ਜਾਣ ਲਈ ਵਿਚਾਰਾ ਕੀਤੀਆ। ਇਸੇ ਮੌਕੇ ’ਤੇ ਬਾਬਾ ਸਤਨਾਮ ਸਿੰਘ ਜੀ ਵੱਲੀਆ ਨੇ ਕਿਹਾ ਕਿ ਫਿਰੋਜ਼ਪੁਰ ਤੋ ਭਾਈ ਗਿਣਤੀ ਵਿਚ ਸੰਗਤਾਂ ਰਾਜਸਥਾਨ ਪਹੁੰਚ ਰਹੀਆ ਹਨ। ਬਾਬਾ ਜੀ ਨੇ ਕਿਹਾ ਕਿ 9 ਅਕਤੂਬਰ ਨੂੰ ਹੀ ਭਾਈ ਸੁੱਖਾ ਜਿੱਦਾ ਦੀ ਯਾਦ ਵਿਚ ਨਵਾਂ ਗੇਟ ਉਸਾਰਿਆ ਹੈ ਉਸ ਦਾ ਵੀ ਉਦਘਾਟਨ ਕੀਤਾ ਜਾਵੇਗਾ। ਇਸ ਮੌਕੇ ਤੇ ਬਾਬਾ ਸਤਨਾਮ ਸਿੰਘ ਵੱਲੀਆ, ਭਾਈ ਲਖਵਿੰਦਰ ਸਿੰਘ ਮੋਮੀ ਪੈਨਲ ਮੈਂਬਰ, ਜਿਲਾ ਪ੍ਰਧਾਨ ਭਾਈ ਕਿਰਪਾ ਸਿੰਘ ਜੀ, ਜਿਲਾ ਮੀਤ ਪ੍ਰਧਾਨ ਭਾਈ ਬੋਹੜ ਸਿੰਘ ਜੀ, ਨਸੀਬ ਸਿੰਘ ਖਾਈ ਫੇਮੇ ਕੀ, ਭਾਈ ਜਸਵਿੰਦਰ ਸਿੰਘ, ਭਾਈ ਪਿੱਪਲ ਸਿੰਘ, ਭਾਈ ਤਰਸੇਮ ਸਿੰਘ, ਪਾਈ ਜਗਤਾਰ ਸਿੰਘ, ਗੁਰਮੀਤ ਸਿੰਘ, ਭਾਈ ਨਿਰਮਲ ਸਿੰਘ, ਬਾਬਾ ਸੁਖਦੇਵ ਸਿੰਘ, ਰੂੜ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਪੂਰਨ ਸਿੰਘ, ਮਹਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ।

WRITTEN BY