ਸਾਦਿਕ, 2 ਅਕਤੂਬਰ (ਗੁਰਵਿੰਦਰ ਔਲਖ, ਗੁਲਜ਼ਾਰ ਮਦੀਨਾ)-ਸਾਦਿਕ ਜੰਡ ਸਾਹਿਬ ਰੋਡ ਤੇ ਨਵੇ ਬਣੇ ਸੁਖਵਿੰਦਰਾ ਕਲਾਥ ਹਾਊਸ ਅਤੇ ਮਾਨਕਟਾਲਾ ਰੇਡੀਓਜ਼ ਸ਼ੋਅਰੂਮ ਜਿਨਾਂ ਦਾ ਉਦਘਾਟਨ ਅਜ ਫਰੀਦਕੋਟ ਵਿਧਾਇਕ ਸ: ਕੁਸ਼ਲਦੀਪ ਸਿੰਘ ਕਿਕੀ ਢਿਲੋ ਨੇ ਆਪਣੇ ਕਰਕਮਲਾਂ ਨਾਲ ਰੀਬਨ ਕਟਣ ਉਪਰੰਤ ਕੀਤਾ। ਇਸ ਸਮੇ ਕਿਕੀ ਢਿਲੋ ਨੇ ਸ: ਹਰਪਾਲ ਸਿੰਘ ਮਰਾੜ੍ਹ, ਸੁਖਵੀਰ ਸਿੰਘ ਮਰਾੜ੍ਹ, ਸੁਖਵਿੰਦਰ ਸਿੰਘ ਮਰਾੜ੍ਹ ਅਤੇ ਸ: ਮੁਖਤਿਆਰ ਸਿੰਘ ਸਰਪੰਚ ਮਰਾੜ੍ਹ, ਬਲਰਾਜ ਸਿੰਘ ਮਾਨਕਟਾਲਾ ਨੂੰ ਵਧਾਈ ਦਿਤੀ । ਇਸ ਮੌਕੇ ਸੂਖਵੀਰ ਸਿੰਘ ਮਰਾੜ੍ਹ ਨੇ ਗਲਬਾਤ ਕਰਦੇ ਹੋਏ ਦਸਿਆ ਕਿ ਸਾਦਿਕ ਵਰਗੇ ਕਸਬੇ ਨੂੰ ਇਹਨਾ ਸੋਅਰੂਮਾ ਦੀ ਬਹੁਤ ਜਰੂਰਤ ਸੀ ਹੁਣ ਵਡੇ ਸਹਿਰਾ ਵਿਚ ਜਾਣ ਦੀ ਜਰੂਰਤ ਨਹੀ ਕਿਉਕਿ ਸਾਡੇ ਕੋਲ ਵਧੀਆ ਕਪੜੇ ਦੀ ਹਰ ਵਰਾਇਟੀ ਜਿਵੇ ਲੇਡੀਜ਼ ਸੂਟ,ਦਾਜ ਵਰੀ,ਪੈਂਟ ਕੋਟਾ ਦਾ ਕਪੜਾ,ਕੁੜਤੇ ਪਜਾਮੇ ਦਾ ਕਪੜਾ ਵਧੀਆ ਤੇ ਵਾਜਿਬ ਰੇਟਾ ਤੇ ਮਿਲੇਗਾ ,ਇਸੇ ਤਰਾ ਮਾਨਕਟਾਲਾ ਰੇਡੀਓਜ਼ ਵਿਚ ਘਰਾ ਵਿਚ ਵਰਤੋ ਯੋਗ ਇਲੈਕਟ੍ਰੋਨਿਕ ਦਾ ਹਰ ਸਮਾਨ ਮਿਲੇਗਾ । ਇਸ ਉਪਰੰਤ ਸੂਖਵਿੰਦਰ ਸਿੰਘ ਮਰਾੜ੍ਹ ਨੇ ਵਿਸ਼ੇਸ ਤੌਰ ਤੇ ਆਏ ਮੁਖ ਮਹਿਮਾਨ ਫਰੀਦਕੋਟ ਵਿਧਾਇਕ ਕੁਸ਼ਲਦੀਪ ਸਿੰਘ ਢਿਲੋ ਦਾ ਧੰਨਵਾਦ ਕੀਤਾ ਤੇ ਸਭਨਾ ਨੂੰ ਜੀ ਆਇਆ ਆਖਿਆ। ਇਸ ਮੌਕੇ ਬਲਜਿੰਦਰ ਸਿੰਘ ਔਲਖ, ਦੀਪਕ ਕੁਮਾਰ ਸੋਨੂੰ, ਦਲਜੀਤ ਸਿੰਘ ਢਿਲੋ, ਸਿਵਰਾਜ ਸਿੰਘ ਢਿਲੋ,ਮਦਨ ਲਾਲ ਨਰੂਲਾ, ਕਰਮਚੰਦ ਪਪੀ, ਹੀਰਾ ਸਿੰਘ ਦੀਪ ਸਿੰਘ ਵਾਲਾ, ਰਛਪਾਲ ਸਿੰਘ ਬਰਾੜ, ਗੁਰਚਰਨ ਸਿੰਘ ਕੂਕਾ, ਰਣਬੀਰ ਮਾਨ ਅਸਟ੍ਰੇਲੀਆ, ਬੋਹੜ ਸਿੰਘ ਔਲਖ, ਇਫਰਾਜ ਮਾਨ, ਸੰਦੀਪ ਸੇਠੀ ਆਦਿ ਹਾਜਰ ਸਨ।
ਕਿਕੀ ਢਿਲੋਂ ਵਲੋਂ ਸੁਖਵਿੰਦਰਾ ਕਲਾਥ ਹਾਊਸ ਅਤੇ ਮਾਨਕਟਾਲਾ ਰੇਡੀਓਜ਼ ਸ਼ੋਅ ਰੂਮਾਂ ਦਾ ਉਦਘਾਟਨ



