ਬਰਨਾਲਾ, 29 ਨਵੰਬਰ (ਰਾਜੇਸ਼ ਕੁਮਾਰ)– ਬੀਤੀ ਰਾਤ ਤਕਰੀਬਨ 2 ਵਜੇ ਕਾਲਕਾ ਮੇਲ ਢਿੱਲਵਾਂ ਫਾਟਕਾਂ ਤੋਂ ਲੰਘ ਰਹੀ ਸੀ ਕਿ ਮੋਗਾ ਤੋਂ ਮਲੇਰਕੋਟਲਾ ਵੱਲ ਇੱਕ ਮਟਰਾਂ ਦੀ ਸਬਜੀ ਦਾ ਭਰਿਆ ਟਰੱਕ ਜਦ ਤੇਜ਼ ਰਫ਼ਤਾਰ ਢਿੱਲਵਾਂ ਫਾਟਕਾਂ ਕੋਲ ਪੁੱਜਾਂ ਤਾ ਕਿਸੇ ਕਾਰਨ ਉਸਦੀਆਂ ਬਰੇਕਾਂ ਨਾ ਲੱਗੀਆਂ ਅਤੇ ਉਸਨੇ ਸਾਹਮਣੇ ਮੇਲ ਗੱਡੀ ਲੰਘਦੀ ਵੇਖ ਟੈਂਪੂ ਨੂੰ ਮੋੜ ਦਿੱਤਾ ਅਤੇ ਉਸਦੀ ਟੱਕਰ ਰੇਲਵੇ ਪੋਲ ਅਤੇ ਬਿਜਲੀ ਦੇ ਖੰਭੇ ਨਾਲ ਹੋ ਗਈ। ਅਤੇ ਇਹ ਦੋਵੇਂ ਟੁੱਟਕੇ ਚਲਦੀ ਟਰੇਨ ਉੱਪਰ ਡਿੱਗ ਪਏ। ਕਾਲਕਾ ਮੇਲ ਚਾਲਕ ਨੂੰ ਜਦ ਇਸਦਾ ਪਤਾ ਲੱਗਿਆ ਤਾਂ ਉਸਨੇ ਤੁਰੰਤ ਟਰੇਨ ਰੋਕ ਲਈ ਅਤੇ ਪੁਲਸ ਨੂੰ ਬੁਲਵਾਇਆ। ਓਧਰ ਟੈਂਪੂ ਚਾਲਕ ਇਸ ਘਟਨਾ ਤੋਂ ਘਬਰਾਹਟ ਮੰਨਕੇ ਟੈਂਪੂ ਨੂੰ ਇੱਥੇ ਛੱਡਕੇ ਮੌਕੇ ਤੋਂ ਫਰਾਰ ਹੋ ਗਿਆ। ਰੇਲਵੇ ਪੁਲੀਸ ਫੋਰਸ ਦੇ ਇੰਚਾਰਜ਼ ਪ੍ਰਤਾਪ ਸਿੰਘ ਮੌਕੇ ‘ਤੇ ਪੁਲੀਸ ਫੋਰਸ ਨਾਲ ਪੁੱਜੇ ਅਤੇ ਰੇਲਵੇ ਲਾਈਨ ਸਾਫ਼ ਕਰਵਾਕੇ ਕਾਲਕਾ ਮੇਲ ਨੂੰ ਰਵਾਨਾ ਕੀਤਾ। ਅਚਾਨਕ ਹੋਏ ਇਸ ਹਾਦਸੇ ਦੌਰਾਨ ਕਿਸੇ ਵੱਡੇ ਹਾਦਸੇ ਤੋਂ ਬਚਾਅ ਰਿਹਾ ਪੰ੍ਰਤੂ ਰੇਲਵੇ ਪੋਲ ਅਤੇ ਬਿਜਲੀ ਦੇ ਖੰਭੇ ਦੇ ਟੁੱਟ ਜਾਣ ਕਾਰਨ ਅੱਜ ਸਵੇਰੇ ਸਥਾਨਕ ਰੇਲਵੇ ਕਰਮਚਾਰੀਆਂ ਨੂੰ ਝੱਬ ਝਿੜ ਗਿਆ ਕਿਉਂਕਿ ਅੱਜ ਰੇਲਵੇ ਵਿਭਾਗ ਦੇ ਜੀ.ਐਮ. ਦੀ ਤਪਾ ਫੇਰੀ ਸੀ, ਜਿਸ ਦੀਆਂ ਤਿਆਰੀਆਂ ਵਿੱਚ ਉਹ ਪਿਛਲੇ ਕਈ ਦਿਨਾਂ ਤੋਂ ਰੁੱਝੇ ਹੋਏ ਸਨ। ਅੱਜ ਇਸ ਘਟਨਾ ਕਾਰਨ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ