June 24, 2026 12:37 pm

ਝੋਨੇ ਦੀ ਫਸਲ ਨੇ ਕਿਸਾਨੀ ਦੇ ਨਾਲ ਆੜ੍ਹਤੀਆਂ ਦਾ ਵੀ ਲੱਕ ਤੋੜਿਆ

ਮਾਛੀਵਾੜਾ ਸਾਹਿਬ 29 ਨਵੰਬਰ (ਕਰਮਜੀਤ ਸਿੰਘ ਆਜ਼ਾਦ)-ਇਸ ਵਾਰ ਝੋਨੇ ਦੀ ਬਦਰੰਗ ਫਸਲ ਨੇ ਜਿੱਥੇ ਪੰਜਾਬ ਦੀ ਕਿਸਾਨੀ ਨੂੰ ਬੁਰੀ ਤਰ•ਾਂ ਢਾਹ ਲਗਾਈ ਉਥੇ ਮੰਡੀ ਵਿਚ ਫਸਲ ਵੇਚਣ ਵਾਲੇ ਆੜ•ਤੀਆਂ ਦਾ ਵੀ ਇਹ ਝੋਨੇ ਦਾ ਸੀਜਨ ਲੱਕ ਤੋੜ ਗਿਆ ਕਿਉਂਕਿ ਉਨ•ਾਂ ਨੂੰ ਫਸਲ ਵੇਚਣ ਤੇ ਮਿਲਦਾ ਢਾਈ ਫੀਸਦੀ ਕਮਿਸ਼ਨ ਇਹ ਬਦਰੰਗ ਝੋਨੇ ਦਾ ਘਾਟਾ ਪੂਰਾ ਕਰਨ ਲਈ ਸ਼ੈਲਰ ਵਾਲਿਆਂ ਦੀ ਭੇਂਟ ਚੜ• ਗਿਆ।
ਪੰਜਾਬ ਦੇ ਕਰੀਬ 8 ਜ਼ਿਲਿ•ਆਂ ਦੀਆਂ ਮੰਡੀਆਂ ਵਿਚ ਇਸ ਵਾਰ ਬਦਰੰਗ ਝੋਨਾ ਖਰੀਦਣ ਲਈ ਜਿੱਥੇ ਕੇਂਦਰ ਸਰਕਾਰ ਨੇ ਕੋਈ ਰਾਹਤ ਨਾ ਦਿੱਤੀ ਉਥੇ ਸ਼ੈਲਰ ਵਾਲਿਆਂ ਨੇ ਵੀ ਇਸਨੂੰ ਘਾਟੇ ਵਾਲਾ ਸੌਦਾ ਕਹਿ ਕੇ ਮੂੰਹ ਮੋੜ ਲਿਆ ਜਿਸ ਕਾਰਨ ਪਹਿਲਾਂ ਤਾਂ ਮਜ਼ਬੂਰਨ ਕਿਸਾਨਾਂ ਨੂੰ ਇਹ ਝੋਨਾ ਸਮਰਥਨ ਮੁੱਲ 1345 ਤੋਂ ਕਰੀਬ ਔਸਤਨ 200 ਤੋਂ 500 ਰੁਪਏ ਪ੍ਰਤੀ ਕੁਇੰਟਲ ਘਾਟਾ ਪਾ ਕੇ ਵੇਚਣਾ ਪਿਆ। ਇਸ ਵਾਰ ਖਰੀਦ ਕਰ ਰਹੀਆਂ ਸਰਕਾਰੀ ਏਜੰਸੀਆਂ ਦੇ ਇੰਸਪੈਕਟਰ ਜਿਨ•ਾਂ ਦੀ ਡਿਊਟੀ ਸੀ ਕਿ ਉਹ ਨਿਯਮਾਂ ਅਨੁਸਾਰ ਝੋਨਾ ਖਰੀਦਣ ਤੇ ਇਸਨੂੰ ਸ਼ੈਲਰਾਂ ਵਿਚ ਲਗਾਉਣ ਪਰ ਬਦਰੰਗ ਝੋਨਾ ਸ਼ੈਲਰ ਵਾਲਿਆਂ ਨੇ ਲੈਣ ਤੋਂ ਕੋਰਾ ਇਨਕਾਰ ਕਰ ਦਿੱਤਾ। ਬਾਅਦ ਵਿਚ ਖਰੀਦ ਪ੍ਰਬੰਧਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਖਰੀਦ ਕਰ ਰਹੇ ਇੰਸਪੈਕਟਰਾਂ ਨੇ ਆੜ•ਤੀਆਂ ਤੇ ਸ਼ੈਲਰ ਵਾਲਿਆਂ ਵਿਚਕਾਰ ਸਿੱਧਾ ਹੀ ਰਾਬਤਾ ਕਰਵਾ ਦਿੱਤਾ ਕਿ ਜੋ ਕਿਸਾਨ ਦੀ ਢੇਰੀ ਸ਼ੈਲਰ ਵਾਲੇ ਪਸੰਦ ਕਰਨਗੇ ਉਸਨੂੰ ਹੀ ਸਰਕਾਰੀ ਬੋਰੀਆਂ ਵਿਚ ਤੋਲਿਆ ਜਾਵੇ ਜਦਕਿ ਬਦਰੰਗ ਝੋਨੇ ਨੂੰ ਆੜ•ਤੀ ਪ੍ਰਾਈਵੇਟ ਤੌਰ ਤੇ ਵੇਚਣ। ਇਸ ਫੈਸਲੇ ਨਾਲ ਆੜ•ਤੀਆਂ ਦੀ ਸਿਥਤੀ ਬੜੀ ਕਸੂਤੀ ਬਣ ਗਈ ਤੇ ਜਿਹੜਾ ਝੋਨਾ ਉਨਾਂ ਨੇ ਸ਼ੈਲਰ ਵਾਲਿਆਂ  ਨੂੰ ਪਸੰਦ ਕਰਵਾ ਕੇ ਬੋਰੀਆਂ ‘ਚ ਭਰਿਆ ਉਸਦੀ ਚੁਕਾਈ ਤਾਂ ਹੋ ਗਈ ਪਰ ਜਿਹੜੇ ਝੋਨੇ ਦੀਆਂ ਢੇਰੀਆਂ ਆੜ•ਤੀਆਂ ਨੇ ਆਪਣੀ ਪਸੰਦ ਅਨੁਸਾਰ ਸਰਕਾਰੀ ਬੋਰੀਆਂ ‘ਚ ਭਰੀਆਂ ਉਸਦੀ ਚੁਕਵਾਈ ਕਰਵਾਉਣੀ ਆੜ•ਤੀਆਂ ਲਈ ਬੜਾ ਘਾਟੇ ਵਾਲਾ ਸੌਦਾ ਸਾਬਤ ਹੋਇਆ। ਕੁਝ ਕਿਸਾਨ ਤਾਂ ਆਪਣੀ ਫਸਲ ਘਾਟਾ ਪਾ ਕੇ ਵੇਚ ਕੇ ਚਲੇ ਗਏ ਤੇ ਜਿਹੜੇ ਕਿਸਾਨਾਂ ਦਾ ਸਰਕਾਰੀ ਭਾਅ ਤੇ ਝੋਨਾ ਵਿਕਿਆ ਤੇ ਆੜ•ਤੀਆਂ ਦੇ ਫੜਾਂ ਵਿਚ ਉਸਦੀ ਚੁਕਾਈ ਨਾ ਹੋਈ ਉਸਨੂੰ ਸ਼ੈਲਰਾਂ ਵਿਚ ਲਗਵਾਉਣ ਲਈ ਅੰਤ ਵਿਚ ਆੜ•ਤੀਆਂ ਨੂੰ 100 ਰੁਪਏ ਪ੍ਰਤੀ ਕੁਇੰਟਲ ਘਾਟਾ ਪਾ ਕੇ ਚੁਕਵਾਉਣਾ ਪਿਆ ਜਿਸ ਕਾਰਨ ਉਸਦਾ ਫਸਲ ਤੇ ਬਣਦਾ ਢਾਈ ਫੀਸਦੀ ਦੇ ਹਿਸਾਬ ਨਾਲ 32 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਸ਼ੈਲਰ ਵਾਲਿਆਂ ਦੀ ਭੇਂਟ ਚੜ• ਗਿਆ। ਮੰਡੀਆਂ ਦੇ ਫੜਾਂ ਵਿਚ ਸੀਜਨ ਖ਼ਤਮ ਹੋਣ ਤੋਂ ਬਾਅਦ ਵੀ ਆੜ•ਤੀਆਂ ਲਈ ਇਹ ਘਾਟੇ ਵਾਲਾ ਸੌਦਾ ਸਾਬਤ ਹੋਇਆ ਝੋਨਾ ਜਿਆਦਾਤਰ ਮਾਛੀਵਾੜਾ ਤੋਂ ਬਾਹਰਲੇ ਸ਼ੈਲਰਾਂ ਨੇ ਆੜ•ਤੀਆਂ ਤੋਂ ਨਗਦ ਪੈਸੇ ਵਸੂਲ ਕੇ ਚੁੱਕਿਆ।ਹੋਰ ਤਾਂ ਹੋਰ ਕਈ ਦਿਨ ਮੰਡੀਆਂ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ‘ਚ ਬੰਦ ਪਈ ਫਸਲ ਦਾ ਵਜਨ ਵੀ ਘੱਟ ਗਿਆ ਅਤੇ ਇਸ ਘਟੇ ਵਜਨ ਦੀ ਭਰਪਾਈ ਵੀ ਆੜ•ਤੀਆਂ ਨੇ ਸੈਲਰ ਵਾਲਿਆਂ ਨੂੰ ਨਗਦ ਪੈਸੇ ਦੇ ਕੇ ਕਰਨੀ ਪਈ। ਆੜ•ਤੀਆਂ ਲਈ ਇਸ ਝੋਨੇ ਦੇ ਸੀਜਨ ਦਾ ਘਾਟਾ ਇੱਥੇ ਹੀ ਖ਼ਤਮ ਨਹੀਂ ਹੋਇਆ ਕਿਉਂਕਿ ਫਸਲ ਦਾ ਝਾੜ ਘਟਣ ਕਾਰਨ ਜਿੱਥੇ ਪੰਜਾਬ ਦੇ ਵਿਚ ਪਿਛਲੇ ਸਾਲ ਦੇ ਮੁਕਾਬਲੇ 2500 ਕਰੋੜ ਰੁਪਏ ਦਾ ਝੋਨਾ ਘੱਟ ਆਇਆ ਜਿਸ ਕਾਰਨ ਸੂਬੇ ਦੇ 8 ਜ਼ਿਲ਼ਿਆਂ ਦੇ ਆੜ•ਤੀਆਂ ਨੂੰ 62.5 ਕਰੋੜ ਰੁਪਏ ਕਮਿਸ਼ਨ ਵੀ ਘਟ ਗਿਆ। ਕਿਸਾਨਾਂ ਨੂੰ ਇਸ ਫਸਲ ਦੇ ਘਾਟੇ ਕਾਰਨ ਜਿੱਥੇ ਬਜਾਰ ਵਿਚ ਤੰਗੀ ਵਾਲਾ ਮਾਹੌਲ ਹੈ ਉਥੇ ਕਿਸਾਨ ਕਣਕ ਦੀ ਬਿਜਾਈ ਲਈ ਆੜ•ਤੀਆਂ ਤੇ ਵਾਧੂ ਬੋਝ ਪਾ ਰਹੇ ਹਨ ਕਿ ਉਹ ਉਨਾਂ ਨੂੰ ਵੱਧ ਤੋਂ ਵੱਧ ਕਰਜਾ ਦੇਣ ਤਾਂ ਜੋ ਅਗਲੀ ਫਸਲ ਦੀ ਬਿਜਾਈ ਕਰ ਸਕਣ ਪਰ ਆੜ•ਤੀਆਂ ਦੇ ਹਾਲਾਤ ਇਹ ਹਨ ਕਿ ਉਨ•ਾਂ ਕੋਲ ਕਿਸਾਨਾਂ ਨੂੰ ਵਿਆਜ ਤੇ ਪੈਸੇ ਦੇਣ ਲਈ ਵੀ ਚੰਗੀ ਆਰਥਿਕ ਸਥਿਤੀ ਵਿਚ ਨਹੀਂ ਹਨ।ਕੁਝ ਆੜ•ਤੀਆਂ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਪਹਿਲੇ ਸਮਿਆਂ ਦੌਰਾਨ ਜਿੱਥੇ ਉਨ•ਾਂ ਨੂੰ ਇਸ ਕਿੱਤੇ ਵਿਚ ਕਿਸਾਨਾਂ ਨੂੰ ਫਸਲ ਦੇ ਕਰਜਾ ਦੇਣ ਲਈ ਦੋ ਤੋਂ ਢਾਈ ਫੀਸਦੀ ਵਿਆਜ ਮਿਲਦਾ ਸੀ ਪਰ ਹੁਣ ਹਾਲਾਤ ਇਹ ਹਨ ਕਿ ਕੋਈ ਵੀ ਸੂਝਵਾਨ ਕਿਸਾਨ ਡੇਢ ਫੀਸਦੀ ਤੋਂ ਵੱਧ ਵਿਆਜ ਨਹੀਂ ਦਿੰਦਾ ਜਦਕਿ ਉਨਾਂ ਨੂੰ ਵੀ ਬੈਂਕਾਂ ਤੋਂ ਕਰਜਾ ਡੇਢ ਫੀਸਦੀ ਦ ਹਿਸਾਬ ਨਾਲ ਹੀ ਮਿਲਦਾ ਤੇ ਉਪਰੋਂ 32 ਰੁਪਏ ਵਿਚੋਂ 3 ਰੁਪਏ ਪ੍ਰਤੀ ਕੁਇੰਟਲ ਸਰਕਾਰੇ ਦਰਬਾਰੇ ਦਫ਼ਤਰਾਂ ਦੇ ਖਰਚਿਆਂ ਵਿਚ ਹੀ ਚਲਾ ਜਾਂਦਾ ਹੈ। ਇਸ ਤੋਂ ਇਲਾਵਾ ਮੰਡੀਆਂ ਵਿਚ ਫਸਲ ਦੀ ਲਿਫਟਿੰਗ ਕਰਵਾਉਣ ਦਾ ਕੰਮ ਠੇਕੇਦਾਰ ਦਾ ਹੁੰਦਾ ਹੈ ਪਰ ਇੱਥੇ ਵੀ ਆੜ•ਤਆਂ ਨੂੰ ਹੀ  ਆਪਣਾ ਫੜ ਖਾਲੀ ਕਰਵਾਉਣ ਲਈ ਘਾਟਾ ਸਹਿਣਾ ਪੈਂਦਾ ਹੈ ਕਿਉਂÎਕ ਆੜਤੀ ਠੇਕੇਦਾਰ ਦੀ ਲੇਬਰ ਦਾ ਇੰਤਜਾਰ ਕਰਨ ਦੀ ਬਜਾਏ ਆੜ•ਤੀ ਲੇਬਰ ਤੋਂ ਡੇਢ ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਲਿਫਟਿੰਗ ਕਰਵਾਉਂਦੇ ਹਨ ਜਦਕਿ ਉਸਨੂੰ ਬਾਅਦ ਵਿਚ 90 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਅਦਾਇਗੀ ਕਰਦਾ ਹੈ ਅਤੇ ਇਹ ਘਾਟਾ ਵੀ ਉਹ ਜਿੰਮੀਦਾਰ ਤੋਂ ਕਰਵਾਉਣ ਦੀ ਬਜਾਏ ਆਪਣੇ ਕਮਿਸ਼ਨ ਵਿਚੋਂ ਹੀ ਸਹਿਣਾ ਪੈਂਦਾ ਹੈ।
ਪੁਰਾਣੇ ਸਮਿਆਂ ਤੋਂ ਆੜ•ਤੀ ਦੇ ਕਿੱਤੇ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਇਹ ਕਿੱਤਾ ਜਿੱਥੇ ਲਾਹੇਵੰਦ ਸੀ ਉਥੇ ਪਿੰਡਾਂ ਦੇ ਵਿਚ ਉਨਾਂ ਨੂੰ ਸ਼ਾਹੂਕਾਰ ਵਜੋਂ ਪੂਰਾ ਮਾਣ ਸਨਮਾਨ ਮਿਲਦਾ ਸੀ ਪਰ ਹੁਣ ਇੱਕ-ਦੋ ਫੀਸਦੀ ਕੁਝ ਕਾਲੀਆਂ ਭੇਡਾਂ ਇਸ ਕਿੱਤੇ ਵਿਚ ਆ ਗਈਆਂ ਜਿਨਾਂ ਦਾ ਮੁੱਖ ਮਕਸਦ ਕਿਸਾਨਾਂ ਦੀ ਆੜ•ਤ ਮਗਰ ਕਮਿਸ਼ਨ ਲੈਣ ਦੀ ਬਜਾਏ ਕਿਸਾਨ ਦੀ ਜਮੀਨ ਨੂੰ ਦੈਂਤ ਵਾਂਗ ਖਾ ਜਾਣ ਦੀ ਨਜ਼ਰ ਰੱਖੀ ਹੋਈ ਹੈ, ਉਨਾਂ ਨੇ ਇਸ ਕਿੱਤੇ ਦੀ ਇੱਜਤ ਨੂੰ ਢਾਹ ਲਾਈ ਹੈ। ਪਰ ਅੱਜ ਵੀ ਆੜ•ਤੀ ਅਤੇ ਕਿਸਾਨ ਦਾ ਨੂੰਹ ਮਾਸ ਦਾ ਰਿਸ਼ਤਾ ਬਰਕਰਾਰ ਹੈ ਜੇਕਰ ਪੰਜਾਬ ਦਾ ਕਿਸਾਨ ਪ੍ਰਫੁੱਲਿਤ ਰਹੇਗਾ ਤਾਂ ਹੀ ਆੜ•ਤੀਆਂ ਦਾ ਵਪਾਰ ਵੀ ਵਧੇਗਾ।

Send this to a friend