June 24, 2026 9:50 am

ਸ. ਜਗਜੀਤ ਸਿੰਘ ਨਮਿਤ ਅੰਤਿਮ ਅਰਦਾਸ ਕੱਲ੍ਹ

ਤਰਨ ਤਾਰਨ, 29 ਨਵੰਬਰ (ਬਲਜੀਤ ਸਿੰਘ ਰਾਜਪੂਤ)- ਤਰਨ ਤਾਰਨ ਤੋਂ ਰੋਜ਼ਾਨਾ ਪੰਜਾਬ ਟਾਇਮਜ਼ ਦੇ ਜ਼ਿਲ੍ਹਾ ਇੰਚਾਰਜ ਸ. ਹਰਨੇਕ ਸਿੰਘ ਦੇ ਵੱਡੇ ਭਰਾਤਾ ਜਗਜੀਤ ਸਿੰਘ (63) ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਚਲਾਣਾ ਕਰ ਗਏ। ਉਹ ਆਪਣੇ ਪਿੱਛੇ ਪਤਨੀ ਇਕ ਬੇਟਾ ਤੇ ਦੋ ਬੇਟੀਆਂ ਨੂੰ ਛੱਡ ਕੇ ਇਸ ਫਾਨੀ ਦੁਨੀਆ ਤੋਂ ਆਪਣੀ ਜੀਵਨ ਯਾਤਰਾ ਸਮਾਪਤ ਕਰਕੇ ਗੁਰ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਸ ਦਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।  ਇਸ ਦੁਖਦਾਈ ਖਬਰ ਨੂੰ ਸੁਣ ਕੇ ਤਰਨ ਤਾਰਨ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਛਾ ਗਈ। ਪੱਤਰਕਾਰ ਯੂਨੀਅਨ ਦੇ ਪ੍ਰਧਾਨ ਧਰਮਵੀਰ ਸਿੰਘ ਮਲਹਾਰ, ਜਸਪਾਲ ਸਿੰਘ ਜੋਸ਼ੀ, ਜਸਬੀਰ ਸਿੰਘ ਲੱਡੂ, ਮਨਜੀਤ ਸਿੰਘ, ਸੰਜੇ ਕੁਮਾਰ, ਹਰਦਿਆਲ ਸਿੰਘ, ਬਲਜੀਤ ਸਿੰਘ ਰਾਜਪੂਤ, ਅਮਿਤ ਮਰਵਾਹਾ, ਮਨੁੱਖੀ ਅਧਿਕਾਰ ਜਥੇਬੰਦੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਚੇਅਰਮੈਨ ਦਰਸ਼ਨ ਸਿੰਘ ਸੁਖੀਜਾ, ਦਲੇਰ ਸਿੰਘ ਪੰਨੂੰ, ਹਰਜੀਤ ਸਿੰਘ ਬਾਠ, ਓਂਕਾਰ ਸਿੰਘ ਬਾਠ, ਅਵਤਾਰ ਸਿੰੱਘ ਬਾਠ, ਉਤਮਬੀਰ ਸਿੰਘ ਪਟਵਾਰੀ, ਪ੍ਰਧਾਨ ਜਸਮੇਲ ਸਿੰਘ ਚੰਦਾ, ਇਕਬਾਲ ਸਿੰਘ ਸੋਢੀ ਤੇ ਹੋਰ ਰਾਜਨੀਤਿਕ ਤੇ ਸਮਾਜਿਕ ਧਾਰਮਿਕ ਪਾਰਟੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਸ. ਜਗਜੀਤ ਸਿੰਘ ਨਮਿਤ ਅੰਤਿਮ ਅਰਦਾਸ 1 ਦਸੰਬਰ ਦਿਨ ਐਤਵਾਰ ਨੂੰ ਪਲਾਟ ਨੰਬਰ 26 ਫੋਕਲ ਪੁਆਂਇੰਟ ਤਰਨ ਤਾਰਨ ਵਿਖੇ ਹੋਵੇਗੀ।

Send this to a friend