ਬਰਨਾਲਾ, 1 ਅਕਤੂਬਰ (ਗਰੇਵਾਲ)-ਸ਼ਹਿਰ ਬਰਨਾਲਾ ਦੇ ਪਿਛਲੇ ਕੁਝ ਮਹੀਨਿਆਂ ਤੋਂ ਰੁਕੇ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰ¤ਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿ¤ਲੋਂ ਵ¤ਲੋਂ ਕੀਤੇ ਗਏ ਉਦਮਾਂ ਸਦਕਾ ਪੰਜਾਬ ਸਰਕਾਰ ਵ¤ਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਢਾਈ ਕਰੋੜ ਰੁਪਏ ਦੀ ਗਰਾਂਟ ਮੰਨਜ਼ੂਰ ਕਰਕੇ ਜਾਰੀ ਕਰ ਦਿ¤ਤੀ ਗਈ ਹੈ । ਢਿ¤ਲੋਂ ਨੇ ਦ¤ਸਿਆ ਕਿ ਸ਼ਹਿਰ ਬਰਨਾਲਾ ਦੀਆਂ ਕਈ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁ¤ਕੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਨ੍ਹਾਂ ਵਿਚ ਧਨੌਲਾ ਰੋਡ ਦੀ ਸੜਕ ਪ੍ਰਮੁ¤ਖ ਹੈ । ਉਨ੍ਹਾਂ ਵ¤ਲੋਂ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿ¤ਧੂ ਨਾਲ ਗ¤ਲ ਕਰ ਕੇ ਇਸ ਸੜਕ ਲਈ 1 ਕਰੋੜ 45 ਲ¤ਖ ਰੁਪਏ ਪੀ.ਆਈ.ਡੀ.ਬੀ. ਤੋਂ ਜਾਰੀ ਹੋ ਚੁ¤ਕੇ ਹਨ ਅਤੇ ਕੁਝ ਹੀ ਦਿਨਾਂ ਵਿਚ ਧਨੌਲਾ ਰੋਡ ਦਾ ਕੰਮ ਸ਼ੁਰੂ ਹੋ ਜਾਵੇਗਾ । ਇਸ ਤੋਂ ਇਲਾਵਾ ਸ਼ਹਿਰ ਦੇ ਅਧੂਰੇ ਪਏ ਹੋਰ ਵਿਕਾਸ ਕਾਰਜਾਂ ਲਈ ਵੀ ਲਗਪਗ 1 ਕਰੋੜ ਦੀ ਗਰਾਂਟ ਜਾਰੀ ਹੋ ਚੁ¤ਕੀ ਹੈ ।
ਢਿ¤ਲੋਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਬਰਨਾਲਾ ਦੇ ਵਿਕਾਸ ਲਈ ਵਚਨਵ¤ਧ ਰਹਿਣਗੇ । ਜਿਸ ਦੇ ਚਲਦਿਆਂ ਹੀ ਉਨ੍ਹਾਂ ਵਲੋਂ ਬਰਨਾਲਾ ਵਾਸੀਆਂ ਦੀਆਂ ਸਿਹਤ ਸਹੂਲਤਾਂ ਲਈ 200 ਬੈ¤ਡ ਦਾ ਨਵਾਂ ਸੁਪਰਸਪੈਸ਼ਲਿਟੀ ਹਸਪਤਾਲ ਵੀ ਮਨਜ਼ੂਰ ਕਰਵਾਇਆ ਗਿਆ ਹੈ । ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮ¤ਖਣ ਸ਼ਰਮਾ ਅਤੇ ਪੀ.ਏ. ਗੁਰਜੀਤ ਸਿੰਘ ਬਰਾੜ ਵੀ ਮੌਜੂਦ ਸਨ ।
ਦੁਬਾਰਾ ਫਿਰ ਵਿਕਾਸ ਦੀਆਂ ਪਟੜੀਆਂ ’ਤੇ ਦੌੜੇਗਾ ਸ਼ਹਿਰ ਬਰਨਾਲਾ, 1 ਕਰੋੜ 45 ਲੱਖ ਦੀ ਗ੍ਰਾਂਟ ਜਾਰੀ : ਕੇਵਲ ਸਿੰਘ ਢਿੱਲੋਂ



