Skip to content
Independent perspectives. Global stories.
BREAKING

ਲੱਖਾਂ ਰੁਪਏ ਦੀ ਨਕਦੀ ਸਮੇਤ ਲੁਟੇਰਾ ਗਿਰੋਹ ਕਾਬੂ

Share this story

ਜੰਡਿਆਲਾ ਗੁਰੂ, 1 ਅਕਤੂਬਰ (ਵਰੁਣ ਸੋਨੀ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਐਸ ਐਸ ਪੀ ਪਰਮਪਾਲ ਸਿੰਘ ਅਤੇ ਐਸ ਪੀ ਇਨਵੇਸਟੀਗੇਸ਼ਨ ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਯੋਗ ਅਗਵਾਈ ਹੇਠ ਜੰਡਿਆਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿ¤ਢੀ ਮੁਹਿਮ ਦੌਰਾਨ ਵ¤ਡੀ ਸਫਲਤਾ ਮਿਲੀ ਹੈ। ਬੀਤੇ ਕ¤ਲ੍ਹ ਤਰਨਤਾਰਨ ਰੋਡ ਐਸ ਐਚ ਉ ਹਰਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਤਿੰਨ ਮੋਟਰਸਾਇਕਲਾਂ ਤੇ ਆ ਰਹੇ ਲੜਕਿਆਂ ਨੂੰ ਕਾਬੂ ਕੀਤਾ ਗਿਆ ਜੋ ਕਿ ਅਕਸਰ ਜੀ ਟੀ ਰੋਡ ਤੇ ਲੁ¤ਟਾਂ ਖੋਹਾਂ ਕਰਦੇ ਸਨ। ਬੀਤੇ ਦਿਨੀ ਇਹਨਾਂ ਨੇ ਹਵੇਲੀ ਰੈਸਟੋਰੈਂਟ ਜੰਡਿਆਲਾ ਅਤੇ ਓਲਾਈਵ ਰੈਸਟੋਰੈਂਟ ਦੇ ਬਾਹਰੋਂ ਤਿੰਨ ਲ¤ਖ ਅਤੇ ਸਾਢੇ ਚਾਰ ਲ¤ਖ ਰੁਪਏ ਰਾਹਗੀਰਾਂ ਕੋਲੋ ਲੁ¤ਟੇ ਸਨ। ਸਖਤੀ ਨਾਲ ਕੀਤੀ ਗਈ ਪੁ¤ਛਗਿ¤ਛ ਦੌਰਾਨ ਦੋਸ਼ੀਆਂ ਕੋਲੋ ਦੋ ਲ¤ਖ ਵੀਹ ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ । ਇਹਨਾਂ ਲੁਟੇਰਿਆਂ ਵਿਚ ਕਰਮਜੀਤ ਸਿੰਘ ਲਾਡੀ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੁਰਜੀਤ ਸਿੰਘ ਉਰਫ ਰਵੀਂ ਸਾਰੇ ਵਾਸੀ ਖਡੂਰ ਸਾਹਿਬ ਦੇ ਖਿਲਾਫ ਪੁਲਿਸ ਥਾਣਾ ਜੰਡਿਆਲਾ ਗੁਰੂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ

WRITTEN BY