ਰਾਮਪੁਰਾ ਫੂਲ, 1 ਅਕਤੂਬਰ (ਮਨਦੀਪ ਢੀਂਗਰਾ)- ਸੰਗਰੂਰ ਵਿਖੇ ਵਾਪਰੀ ਪਟਾਕਾ ਫੈਕਟਰੀ ਦੀ ਘਟਨਾ ਨੂੰ ਲੈ ਕੇ ਪ੍ਰਸਾਸਨ ਪçਰੀ ਤਰਾਂ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਇੱਕ ਪਾਸੇ ਜਿਥੇ ਡੀ ਸੀ ਬਠਿੰਡਾ ਦੀਪਰਵਾ ਲਾਕਰਾ ਨੇ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਸਟੋਰ ਕਰਨ ਵਾਲਿਆਂ ਖਿਲਾਫ ਸਖਤ ਰੁੱਖ ਅਖਤਿਆਰ ਕੀਤਾ ਹੈ ਉਥੇ ਹੀ ਸਥਾਨਕ ਸਹਿਰ ਦੇ ਖੇਡ ਸਟੇਡੀਅਮ ਚ, ਦੁਸਹਿਰੇ ਮੋਕੇ ਪਹੁੰਚੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਬਿਨਾਂ ਮੰਨਜੂਰੀ ਰਿਹਾਇਸੀ ਇਲਾਕਿਆਂ ਚ, ਪਟਾਕਾ ਕਰਨ ਵਾਲਿਆਂ ਖਿਲਾਫ ਸਖਤ ਰੁੱਖ ਅਖਤਿਆਰ ਕਰਦਿਆ ਕਿਹਾ ਕਿ ਕਿਸੇ ਵੀ ਪਟਾਕਾ ਸਟੌਰ ਕਰਨ ਵਾਲੇ ਵਪਾਰੀ ਨੂੰ ਕਾਨੂੰਨ ਨਹੀ ਤੋੜਣ ਦਿੱਤਾ ਜਾਵੇਗਾ ਤੇ ਰਿਹਾਇਸੀ ਖੇਤਰ ਚ, ਪਟਾਕਾ ਸਟੌਰ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਟਾਕਾ ਵਪਾਰੀਆਂ ਤੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਦਾ ਤਿਊਹਾਰ ਮਿਲ ਜੁੱਲ ਕੇ ਮਨਾਉਣ। ਉਨ੍ਹਾਂ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਜਿਆਦਾ ਵੱਡੇ ਕਿਸਮ ਦੇ ਪਟਾਕੇ ਅਤੇ ਚਾਈਨਿੰਜ ਪਟਾਕੇ ਨਾ ਵੇਚਣ ਤੇ ਰਿਹਾਇਸੀ ਇਲਾਕਿਆਂ ’ਚ, ਪਟਾਕਾ ਸਟੋਰ ਨਾ ਕਰਨ ਤਾਂ ਜੋ ਸੰਗਰੂਰ ਜਿਹੀ ਘਟਨਾ ਨਾ ਵਾਪਰ ਸਕੇ।
ਰਿਹਾਇਸ਼ੀ ਇਲਾਕਿਆਂ ’ਚ ਪਟਾਕੇ ਸਟੋਰ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਕਾਂਗੜ



