ਕਾਦੀਆਂ, 1 ਅਕਤੂਬਰ (ਅਬਦੁਲ ਸਲਾਮ ਤਾਰੀ)- ਵਿਸ਼ਵ ਵਿਆਪੀ ਅਹਿਮਦੀਆ ਮੁਸਲਿਮ ਜਮਾਤ ਭਾਰਤ ਵੱਲੋਂ ਵਿਸ਼ਵ ਸ਼ਾਂਤੀ ਅਤੇ ਨੌਜਵਾਨ ਵਰਗ ਦੀਆਂ ਜਿੰਮੇਵਾਰੀਆਂ ਦੇ ਵਿਸ਼ੇ ਤੇ 12ਵੀਂ ਯੂਥ ਪੀਸ ਫੈਸਟੀਵਲ ਵਿਚ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸੰਬਧ ਵਿਚ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸ¤ਕਤਰ ਕੇ ਤਾਰਿਕ ਅਹਿਮਦ ਕਾਦੀਆਂ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਗਿਆ ਹੈ ਕਿ ਇਸ ਮੌਕੇ ’ਤੇ ਵੱਖ-ਵੱਖ ਦੇਸ਼ਾਂ ਦੇ 150 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਇਸ ਆਯੋਜਨ ਵਿਚ ਅਹਿਮਦੀਆ ਜਮਾਤ ਵੱਲੋਂ ਵਿਸ਼ਵ ਸ਼ਾਂਤੀ ਅਤੇ ਨੌਜਵਾਨਾਂ ਦੀਆਂ ਜਿਮੇਵਾਰੀਆਂ ਤੇ ਕੀਤੇ ਜਾ ਰਹੇ ਕੰਮਾਂ ਦਾ ਵਰਨਣ, ਡਾਕੂਮੈਂਟਰੀ ,ਸੁਆਲ ਜਵਾਬ ਅਤੇ ਭਾਸ਼ਨਾਂ ਦੁਆਰਾ ਕੀਤਾ ਗਿਆ ।ਜਿਸ ਵਿਚ ਵਿਸ਼ੇਸ਼ ਤੋਰ ਤੇ ਇਸ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ ਕਿ ਅ¤ਜ ਦੇ ਸਮੇਂ ਵਿਚ ਨੋਜਵਾਨਾਂ ਦੇ ਚਰਿਤਰ ਨੂੰ ਕਿਸ ਤਰਾਂ ਓਚਾ ਚੁਕਿਆ ਜਾ ਸਕਦਾ ਹੈ ਜਿਸ ਦੇ ਨਾਲ ਓਹ ਖੁਦ ਆਪਣੇ ਲਈ ਅਤੇ ਦੇਸ਼ ਦੇ ਪ੍ਰਤੀ ਅਤੇ ਸਭ ਤੌਂ ਵਧ ਵਿਸ਼ਵ ਦੇ ਪ੍ਰਤੀ ਚੰਗੇ ਨਾਗਰਿਕ ਬਣ ਸਕਣ । ਇਸ ਤਰਾਂ ਡਾਕੂਮੈਂਟਰੀ ਵਿਚ ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਵਲੋਂ ਵਿਸ਼ਵ ਭਰ ਵਿਚ ਸ਼ਾਂਤੀ ਦੀ ਸਥਾਪਨਾਂ ਅਤੇ ਆਪਣੀ ਜਿਮੇਵਾਰੀਆਂ ਨੂੰ ਸ¤ਮਝਣ ਲਈ ਦਿਤੇ ਨਿਰਦੇਸ਼ਾਂ ਨੂੰ ਵਿਖਾਇਆ ਗਿਆ ਜਿਸ ਵਿਚ ਆਪ ਜੀ ਨੇ ਵਿਸ਼ਵ ਭਰ ਵਿਚ ਆਪਣੇ ਭਾਸ਼ਣਾਂ ਰਾਹੀਂ ਨੋਜਵਾਨਾਂ ਦਾ ਧਿਆਨ ਇਸ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅ¤ਜ ਨੋਜਵਾਨਾਂ ਨੂੰ ਇਮਾਨਦਾਰੀ ਅਤੇ ਓਚ ਆਚਰਣ ਨੂੰ ਸਥਾਪਿਤ ਕਰਨਾ ਹੋਵੇਗਾ । ਜਿਸ ਦੇ ਦੁਆਰਾ ਓਹ ਕੇਵਲ ਆਪ ਨੂੰ ਹੀ ਨਹੀਂ ਸਵਾਂਰੇਗਾ ਸਗੋਂ ਸਮਾਜ ,ਦੇਸ਼ ਅਤੇ ਸਭ ਤੋਂ ਵਧ ਕਿ ਵਿਸ਼ਵ ਦੇ ਲਈ ਅਤੇ ਆਓਣ ਵਾਲੇ ਸਮੇਂ ਦੇ ਲਈ ਲਾਭਦਾਇਕ ਹੋਵੇਗਾ। ਅਤੇ ਇਸ ਦੇ ਲਈ ਸਭ ਤੋਂ ਜਰੂਰੀ ਹੈ ਕਿ ਅ¤ਜ ਅਸੀ ਆਪਣੇ ਹਕੀਕੀ ਖੁਦਾ ਨੂੰ ਪਹਿਚਾਣੀਏ ਅਤੇ ਓਸ ਵਲੋਂ ਦਿਤੀਆਂ ਗਈਆਂ ਦਾਤਾਂ ਅਤੇ ਅਧਿਕਾਰਾਂ ਨੂੰ ਯਾਦ ਕਰਦੇ ਹੋਏ ਹਰ ਵਿਅਕਤੀ ਲਈ ਅਸੀ ਮਿਸਾਲ ਕਾਇਮ ਕਰੀਏ। ਕਿਉਂਕਿ ਚੰਗੇ ਸਮਾਜ ਦਾ ਨਿਰਮਾਣ ਖੁਦਾ ਦੀ ਮਦਦ ਨਾਲ ਹੀ ਸੰਭਵ ਹੈ। ਇਸ ਮੋਕੇ ਤੇ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰਤੀਨਿਧੀ ਦੇ ਤੋਰ ਤੇ ਸ਼ਿਰਾਜ ਅਹਿਮਦ ਮ¤ਖ ਸ¤ਕਤਰ ਜਮਾਤ ਅਹਿਮਦੀਆ ਭਾਰਤ ਕਾਦੀਆਂ ਨੇ ਕਿਹਾ ਕਿ ਅ¤ਜ ਦੁਨੀਆਂ ਬੜੀ ਤੇਜੀ ਨਾਲ ਇਕ ਭਿਆਨਕ ਯੁ¤ਧ ਵ¤ਲ ਵ¤ਧ ਰਹੀ ਹੈ । ਜਿਸ ਨੂੰ ਤੀਸਰਾ ਵਿਸ਼ਵ ਯ¤ੁਧ ਕਹਿਣਾ ਵੀ ਗਲਤ ਨਹੀਂ ਹੋਵੇਗਾ । ਇਕ ਵਿਸ਼ਵ ਵਿਆਪੀ ਸ਼ਾਂਤੀ ਦਾ ਸਂਦੇਸ਼ ਦੇਣ ਵਾਲੀ ਇਸਲਾਮੀ ਜਮਾਤ ਹੋਣ ਦੇ ਕਾਰਣ ਅਹਿਮਦੀਆ ਮੁਸਲਿਮ ਜਮਾਤ ਆਪਣਾ ਇਹ ਪਰਮ ਧਰਮ ਅਤੇ ਫਰਜ ਸਮਝਦੀ ਹੈ ਕਿ ਵਿਸ਼ਵ ਦਾ ਅਤੇ ਵਿਸ਼ੇਸ਼ ਤੋਰ ਤੇ ਨੋਜਵਾਨ ਵਰਗ ਦਾ ਧਿਆਨ ਸ਼ਾਂਤੀ ਦੇ ਪਾਸੇ ਕੇਂਦਰਿਤ ਕਰੀਏ । ਕਿਂਓੂਕਿ ਇਸਲਾਮ ਇਕ ਸ਼ਾਂਤੀ ਪੂਰਨ , ਸਾਂਤੀ ਸਥਾਪਿਤ ਕਰਨ ਵਾਲਾ ਧਰਮ ਹੈ ਇਸਲਾਮ ਦੇ ਅਰਥ ਹੀ ਅਮਨ ਅਤੇ ਸ਼ਾਂਤੀ ਦੇ ਹਨ । ਜਦੋਂ ਕਿ ਵਿਸ਼ਵ ਵਿਚ ਕ¤ੁਝ ਮੁਸਲਿਮ ਸਗਠਨ ਆਪਣੀ ਅਗਿਆਨਤਾ ਦੇ ਕਾਰਣ ਨਫਰਤ ਫੈਲਾਓਣ ਵਾਲੇ ਸੰਦੇਸ਼ ਅਤੇ ਅ¤ਤਵਾਦੀ ਕੰਮ ਕਰ ਰਹੇ ਹਨ ਤਾਂ ਇਸ ਦਾ ਇਹ ਨਤੀਜਾ ਨਹੀਂ ਕ¤ਡਣਾ ਚਾਹੀਦਾ ਕਿ ਇਸਲਾਮ ਧਰਮ ਅਸ਼ਾਂਤੀ ਦੀ ਸਿ¤ਖਿਆ ਦਿੰਦੇ ਹੋਏ ਇਸ ਨੂੰ ਕਰਣ ਦੀ ਇਜਾਜਤ ਦਿੰਦਾ ਹੈ । ਇਸਲਾਮ ਧਰਮ ਦੇ ਸੰਸਥਾਪਕ ਹਜਰਤ ਮੁਹੰਮਦ ਸ ਅਲੈਹ ਵਸਲਮ ਨੇ ਹਮੇਸ਼ਾਂ ਸ਼ਾਂਤੀ , ਪ੍ਰੇਮ ,ਹਮਦਰਦੀ , ਸਦਭਾਵਨਾ ਨੂੰ ਫੈਲਾਓਣ ਦੀ ਸਿ¤ਖਿਆ ਦਿਤੀ ਹੈ । ਇਸ ਮੋਕੇ ਸੰਬੋਧਨ ਕਰਦਿਆਂ ਪ੍ਰੈਸ ਸਕ¤ਤਰ ਜਮਾਤ ਅਹਿਮਦੀਆ ਭਾਰਤ ਕੇ ਤਾਰਿਕ ਅਹਿਮਦ ਨੇ ਕਿਹਾ ਕਿ ਇਸਲਾਮ ਦੀ ਅਮਨ ਅਤੇ ਸ਼ਾਂਤੀ ਪੈਦਾ ਕਰਨ ਵਾਲੀ ਸਿਖਿਆਵਾਂ ਬਾਰੇ ਸੰਸਾਰ ਨੂੰ ਅਵਗਤ ਕਰਵਾਓੁਣ ਲਈ ਇਮਾਮ ਮਹਿਦੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਨੇ 1889 ਵਿਚ ਸਾਡੇ ਦੇਸ਼ ਭਾਰਤ ਵਿਚ ਜਮਾਤ ਅਹਿਮਦੀਆ ਦੀ ਸਥਾਪਨਾ ਕੀਤੀ। ਰ¤ਬ ਨੇ ਉਹਨਾਂ ਨੂੰ ਸਮਾਜ ਸੁਧਾਰਕ ਅਤੇ ਦੁਨੀਆਂ ਵਿਚ ਸ਼ਾਂਤੀ ਪੈਦਾ ਕਰਨ ਲਈ ਭੇਜਿਆ ਸੀ। ਉਹਨਾਂ ਦਾ ਇਸ ਦੁਨੀਆਂ ਵਿਚ ਆਉਣ ਦਾ ਮਕਸਦ ਇਹੋ ਸੀ ਕਿ ਲੋਕਾਂ ਨੂੰ ਇਕ ਰ¤ਬ ਨਾਲ ਜੋੜਨਾ। ਅਤੇ ਜਮਾਤ ਅਹਿਮਦੀਆ ਪਿਛਲੇ 128 ਸਾਲਾਂ ਤੋ ਉਹਨਾਂ ਦੀਆਂ ਸਿਖਿਆਵਾਂ ਤੇ ਚਲਦੇ ਹੋਏ ਹੀ ਦੁਨੀਆਂ ਵਿਚ ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਲੋਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਓਹਨਾਂ ਕਿਹਾ ਕਿ ਕੋਮਾਂ ਦਾ ਸੁਧਾਰ , ਨੋਜਵਾਨਾਂ ਦੇ ਸੁਧਾਰ ਬਿਨਾਂ ਸੰਭਵ ਨਹੀਂ । ਮੁਸਲਿਮ ਜਮਾਤ ਅਹਿਮਦੀਆ ਦਾ ਹਰ ਨੋਜਵਾਨ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੋਵੇ ਅਮਨ ਸ਼ਾਂਤੀ ਅਤੇ ਮਾਨਵਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੋਕੇ ਹ¤ਸਾਮ ਅਹਿਮਦ ਪ੍ਰਚਾਰਕ ਮੁਸਲਿਮ ਜਮਾਤ ਅਹਿਮਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਵਿਸ਼ਵ ਵਿਚ ਸ਼ਾਂਤੀ ਲਿਆਉਣੀ ਹੈ ਤਾਂ ਨੋਜਵਾਨਾਂ ਨੂੰ ਹਰ ਵਰਗ ਵਿਚ ਖਾਸ ਕਰ ਸਿਖਿਆ ਦੇ ਮੈਦਾਨ ਵਿਚ ਅ¤ਗੇ ਆਉਣ ਦੀ ਲੋੜ ਹੈ ਅਨਪੜਤਾ ਤੋ ਅੰਧੇਰੇ ਦੂਰ ਨਹੀਂ ਕੀਤੇ ਜਾ ਸਕਦੇ। ਇਸ ਕਰ ਕਰ ਅਸੀਂ ਸਾਰੇ ਨੋਜਵਾਨ ਹ¤ਥ ਨਾਲ ਹ¤ਥ ਮਿਲਾ ਕੇ ਅਸੀ ਸਮਾਜਿਕ ਸਿਖਿਆ ਨੂੰ ਅ¤ਗੇ ਵਧਾਉਂਦੇ ਚਲੇ ਜਾਵਾਂਗੇ ਤਾਂ ਸੰਸਾਰ ਇਕ ਖੂਬਸੂਰਤ ਬਾਗ ਵਾਂਗ ਹੋ ਜਾਵੇਗਾ ਜਿਸ ਵਿਚ ਸਾਰਿਆਂ ਲਈ ਸਿਰਫ ਫੁ¤ਲ ਹੀ ਹੋਣਗੇ। ਇਕ ਦੂਜੇ ਲਈ ਪਿਆਰ ਮੁਹ¤ਬਤ ਸਨਮਾਨ ਸਤਿਕਾਰ ਹੀ ਹੋਵੇਗਾ। ਜਮਾਤ ਅਹਿਮਦੀਆ ਦਾ ਵੀ ਇਹੋ ਨਾਰਾ ਹੈ ਕਿ ਮੁਹ¤ਬਤ ਸਭਨਾ ਨਾਲ ਨਫਰਤ ਕਿਸੇ ਨਾਲ ਨਹੀਂ। ਇਸ ਮੋਕੇ ਫਜ਼ਲ ਉਲ ਰਹਿਮਾਨ ਭ¤ਟੀ,ਅਬਦੁਲ ਅਲੀਮ ਆਫਤਾਬ,ਸ¤ਯਦ ਅਜ਼ੀਜ਼ ਅਹਿਮਦ, ਸਮੀ ਉਲ ਰਹਿਮਾਨ ਹਾਜ਼ਰ ਸਨ।
ਅਹਿਮਦੀਆ ਮੁਸਲਿਮ ਜਮਾਤ ਵੱਲੋਂ 12ਵੀਂ ਯੂਥ ਪੀਸ ਫੈਸਟੀਵਲ ’ਚ ਨੌਜਵਾਨਾਂ ਦੀਆਂ ਜਿਮੇਵਾਰੀਆਂ ਦੇ ਵਿਸ਼ੇ ’ਤੇ ਚਰਚਾ


