Skip to content
Independent perspectives. Global stories.
BREAKING

ਕਰਜ਼ੇ ਤੋਂ ਤੰਗ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Share this story

ਰਾਮਪੁਰਾ ਫੂਲ, 30 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਪਿੰਡ ਡਿੱਖ ਵਿਖੇ ਬੀਤੀ ਰਾਤ ਇਕ ਨੌਜਵਾਨ ਕਿਸਾਨ ਨੇ ਕਰਜੇ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਰਾਜਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਜੱਟ ਸਿੱਖ ਉਮਰ 23 ਸਾਲ ਉਪਰ ਲਗਭਗ 8 ਲੱਖ ਰੁ: ਦਾ ਕਰਜਾ ਸੀ ਅਤੇ ਕੁਝ ਦਿਨ ਪਹਿਲਾਂ ਉਸ ਦੀਆਂ ਮੱਝਾਂ ਵੀ ਮਰ ਗਈਆਂ ਸਨ। ਜਿਸ ਕਾਰਨ ਉਹ ਪਿਛਲੇ 5-6 ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਇਸ ਹਾਲਤ ਵਿਚ ਉਸ ਨੇ ਬੀਤੀ ਰਾਤ 8 ਵਜੇ ਦੇ ਕਰੀਬ ਆਪਣੇ ਖੇਤ ‘ਚ ਲੱਗੇ ਬੋਹੜ ਦੇ ਦਰਖਤ ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਰਾਜਪਾਲ ਸਿੰਘ 2 ਭਰਾਵਾਂ ਵਿਚੋਂ ਵੱਡਾ ਸੀ ਤੇ ਉਸ ਦੇ ਹਿੱਸੇ ਡੇਢ ਏਕੜ ਜਮੀਨ ਆਉਂਦੀ ਸੀ। ਉਸ ਦੇ ਵਿਆਹ ਨੂੰ 2 ਸਾਲ ਹੀ ਹੋਏ ਸਨ ਅਤੇ ਹਾਲੇ ਕੋਈ ਬੱਚਾ ਨਹੀਂ ਸੀ। ਪਿੰਡ ਦੇ ਆਪ ਆਗੂ ਗੁਰਦੀਪ ਸਿੰਘ ਡਿੱਖ ਨੇ ਪਰਿਵਾਰ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਰਜਾ ਮੁਆਫੀ ਦੇ ਜੋ ਵਾਅਦੇ ਕੀਤੇ ਸਨ ਉਹ ਸਿਰਫ ਝੂਠ ਦੇ ਪੁਲੰਦੇ ਸਾਬਿਤ ਹੋਏ ਕਿਉਂਕਿ ਕਾਂਗਰਸ ਸਰਕਾਰ ਵਿਚ ਖੁਦਕੁਸ਼ੀਆਂ ਦਾ ਰੁਝਾਨ ਹੋਰ ਵਧ ਗਿਆ ਹੈ। ਇਸ ਮਾਮਲੇ ਬਾਰੇ ਕੇਸ ਦੇ ਤਫਤੀਸ਼ੀ ਅਫਸਰ ਏ.ਐਸ.ਆਈ. ਲਖਵੀਰ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

WRITTEN BY