Skip to content
Independent perspectives. Global stories.
BREAKING

ਵੱਖ-ਵੱਖ ਥਾਈਂ ਦੁਸਹਿਰਾ ਧੂਮ-ਧਾਮ ਨਾਲ ਮਨਾਇਆ

Share this story

ਸਰਦੂਲਗੜ੍ਹ, 30 ਸਤੰਬਰ (ਵਿਪਨ ਗੋਇਲ)- ਦੁਸਹਿਰਾ ਕਮੇਟੀ ਸਰਦੂਲਗੜ੍ਹ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਮਿੰਨੀ ਸਟੇਡੀਅਮ ਵਿੱਚ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਸਨ ਜਦ ਕਿ ਰਾਵਨ ਦੁ ਬੁੱਤ ਨੂੰ ਅਗਨੀ ਭੇਂਟ ਭੁਪਿੰਦਰ ਸਿੰਘ ਐਡੋਵੇਕਟ ਨੇ ਕੀਤੀ।ਇਸ ਮੋਕੇ ਤੇ ਥਾਣਾ ਸਰਦੂਲਗੜ੍ਹ ਦੇ ਮੁੱਖੀ ਗੁਰਦੀਪ ਸਿੰਘ,ਸੱਤਪਾਲ ਵਰਮਾ, ਫਿਰੰਗੀ ਜੈਨ,ਰਾਜੇਸ਼ ਗਰਗ, ਪਵਨ ਚੋਧਰੀ, ਸੁਖਵਿੰਦਰ ਸਿੰਘ ਸੁੱਖਾ ਭਾਊ, ਸੁਖਵਿੰਦਰ ਸਿੰਘ ਸੁੱਖੀ, ਜਗਸੀਰ ਸਿੰਘ ਮੀਰਪੁਰ, ਮਥਰਾ ਦਾਸ ਗਰਗ, ਗੁਰਲਾਲ ਸੋਨੀ, ਮਨੀਸ਼ ਜਖਮੀ, ਦਰਸ਼ਨ ਜੈਨ ਪ੍ਰਧਾਨ, ਕਲੱਬ ਮੈਂਬਰ ਵਿਪਨ ਗੋਇਲ, ਵਿੱਕੀ ਗਰਗ, ਪ੍ਰਵੀਨ ਕੁਮਾਰ, ਅਸੋਕ ਮਗਲਾਨੀ ਅਤੇ ਕਾਲਾ ਪਟਵਾਰੀ ਆਦਿ ਮੋਜੂਦ ਸਨ।
ਫਿਰੋਜ਼ਪੁਰ, (ਸੁਖਦੇਵ ਗੁਰੇਜਾ)- ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਜਿੱਥੇ ਪੂਰੇ ਭਾਰਤ ਭਰ ਵਿੱਚ ਮਨਾਇਆ ਗਿਆ ਉਥੇ ਹੀ ਸਰਹੱਦੀ ਸ਼ਹਿਰ ਫਿਰੋਜਪੁਰ ਵਿਖੇ ਦੁਸ਼ਹਿਰੇ ਦਾ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਦੁਸ਼ਹਿਰਾ ਦੇਖਣ ਲਈ ਪਹੁੰਚੇ।ਅਸਮਾਨ ਛੂੰਹਦੀ ਆਤਸਬਾਜੀ ਅਤੇ ਵੱਖ ਵੱਖ ਤਰਾਂ ਦੇ ਪਟਾਖਿਆ ਦੀ ਰੌਸ਼ਨੀ ਦੇਖਣ ਯੋਗ ਸੀ। ਫ਼ਿਰੋਜਪੁਰ ਵਿੱਚ ਦੁਸ਼ਹਿਰੇ ਦਾ ਤਿੳੇਹਾਰ ਸਥਾਨਕ ਹਾਉਸਿੰਗ ਬਰੋਡ ਕਲੋਨੀ ਵਿਖੇ ਮਹਾਬੀਰ ਦੁਸ਼ਹਿਰਾ ਕਮੇਟੀ ਵਲੋ ਮਨਾਈਆ ਗਿਆ, ਇਸ ਮੋਕੇ ਤੇ ਜਾਨਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰੈਸ ਸਕੱਤਰ ਬੋਬੀ ਖੁਰਾਣਾ ਨੇ ਦੱਸਿਆ ਕਿ ਹਰ ਸਾਲ ਹ ਿਉਹਨਾ ਦੀ ਕਮੇਟੀ ਵਲੋ ਦੁਸ਼ਹਿਰੇ ਦਾ ਤਿਉਹਾਰ ਬੜੀ ਧੁੱਮ-ਧਾਮ ਦੇ ਨਾਲ ਮਨਾਇਆ ਜਾਦਾ ਹਟ ਜਿਸ ਵਿੱਚ ਸਾਰੇ ਸ਼ਹਿਰ ਵਾਸੀ ਸਹਿਯੋਗ ਦਿੰਦੇ ਹਨ
ਰਾਮਪੁਰਾ ਫੂਲ, (ਮਨਦੀਪ ਢੀਗਰਾ)- ਨਵ ਭਾਰਤ ਕਲਾ ਮੰਚ ਵੱਲੋ ਸਥਾਨਕ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੇ ਸੱਤਵੇ ਦਿਨ ਦਾ ਉਦਘਾਟਨ ਸਮਾਜ ਸੇਵੀ ਡਾ: ਗੁਲਸ਼ਨ ਕੌਹਲੀ ਨੇ ਰੀਬਨ ਕੱਟਕੇ ਕੀਤਾ ।ਇਸ ਮੋਕੇ ਉਹਨਾਂ ਨਾਲ ਜ਼ੱਸੀ ਪੇਂਟਰ ਵਿਸੇਸਤੋਰ ਤੇ ਸਾਮਲ ਹੋਏ ।ਰਾਮਲੀਲਾ ਦੋਰਾਨ ਜ਼ਸਕਰਨ ਬਾਂਸਲ (ਜੱਸੀ ਬਾਬਾ ) ਵਿਸ਼ੇਸਤੋਰ ਤੇ ਸੰਗਤਾ ਨੂੰ ਅਸੀਰਵਾਦ ਦੇਣ ਪਹੁੰਚੇ । ਇਸ ਮੋਕੇ ਉਹਨਾਂ ਬੋਲਦਿਆਂ ਕਿਹਾ ਕਿ ਕਲਾਂ ਮੰਚ ਦੇ ਕਲਾਕਾਰਾ ਵੱਲੋ ਮਿਹਨਤ ਨਾਲ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਸਾਡਾ ਵੀ ਫਰਜ ਹੈ ਕਿ ਸਾਂਤੀ ਪੂਰਵਕ ਰਾਮਲੀਲਾ ਦਾ ਆਨੰਦ ਮਾਣ ਕਲਾਕਾਰਾ ਦਾ ਹੋਸਲਾ ਵਧਾਈਏ। ਰਾਮਲੀਲਾ ਦੋਰਾਨ ਕਲਾਕਾਰਾ ਵੱਲੋ ਪੇਸ਼ ਦ੍ਰਿਸ਼ ਰਾਵਣ ਦਰਬਾਰ, ਰਾਵਣ ਹਨੂੰਮਾਨ ਸੰਵਾਦ, ਕੁਬਕਰਨ ਅੰਗਦ ਸੰਵਾਦ, ਮੇਘਨਾਥ ਤੇ ਲਛਮਣ ਦੀ ਲੜਾਈ ਪੇਸ ਕਰਕੇ ਪੰਡਾਲ ਚ, ਬੈਠੀ ਸੰਗਤ ਦਾ ਮਨ ਮੋਹ ਲਿਆ ।ਇਸ ਮੋਕੇ ਸੁਖਮੰਦਰ ੰਿਸੰਘ ਕਲਸੀ ਨੇ ਕੁਭ ਕਰਨ ਦੀ , ਦਹੀਆਂ ਨੇ ਰਾਵਣ ਦੀ, ਸੰਜੀਵ ਕੁਮਾਰ ਨੇ ਰਾਮ ਦੀ, ਵਿੱਕੀ ਨੇ ਲਛਮਣ ਦੀ,ਰਵਿੰਦਰ ਕਲਸੀ ਨੇ ਅੰਗਦ ਦੀ ਭੁਮਿਕਾ ਵਾਖੁਭੀ ਨਿਭਾਈ । ਇਸ ਮੋਕੇ ਨਵ ਭਾਰਤ ਕਲਾਂ ਮੰਚ ਦੇ ਪ੍ਰਧਾਨ ਮਹਿੰਦਰ ਸ਼ਾਹੀ ਵੱਲੋ ਨੰਨੇ ਮੁੰਨੇ ਬੱਚਿਆਂ ਨੂੰ ਸਿੱਖ ਧਰਮ ਨਾਲ ਸਬੰਧਿਤ ਸਵਾਲ ਪੁੱਛੇ ਗਏ ।ਨਵ ਭਾਰਤ ਕਲਾ ਮੰਚ ਦੇ ਪ੍ਰਧਾਨ ਮਹਿੰਦਰ ਸ਼ਾਹੀ ਤੇ ਡਾਇਰੈਟਰ ਸੁਰਿੰਦਰ ਧੀਰ ਨੇ ਦੱਸਿਆ ਕਿ ਮੰਚ ਵੱਲੋ ਹਰ ਸਾਲ ਸ਼ਹਿਰ ਵਾਸੀਆਂ ਦੇ ਸ਼ਹਿਯੋਗ ਨਾਲ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ ।
ਪਾਤੜਾਂ, (ਹਰਭਜਨ ਸਿੰਘ ਮਹਿਰੋਕ)- ਕਈ ਦਿਨਾਂ ਤੋਂ ਚੱਲ ਰਹੀ ਰਾਮ ਲੀਲਾ ਦੁਸ਼ਿਹਰੇ ਤੋਂ ਇਕ ਦਿਨ ਪਹਿਲਾਂ ਸਮਾਪਤ ਕੀਤੀ ਗਈ। ਅੱਜ ਦੇ ਦਿਨ ਨੇਕੀ ਅਤੇ ਬਦੀ ਦਾ ਸਹੀ ਨਤੀਜਾ ਦੇਖਿਆ ਅਤੇ ਨਵੀਂ ਪੀੜੀ ਨੂੰ ਇਸ ਤਿਓਹਾਰ ਬਾਰੇ ਜਾਣੁ ਹੋਣ ਲਈ ਪ੍ਰੇਰਿਤ ਕੀਤਾ। ਸਦੀਆਂ ਪਰਾਣੇ ਤਿਓਹਾਰ ਨੂੰ ਬੜੇ ਉਤਸ਼ਾਹ ਨਾਨ ਮਨਾਉਂਦੇ ਹੋਏ ਆਈ ਹੋਈ ਨਵੀਂ ਪੀੜੀ ਨੂੰ ਕਈ ਸ੍ਰੀ ਰਾਮ ਭਗਤਾਂ ਨੇ ਜਾਣੂ ਕਰਵਇਆ ਕਿ ਦੁਸ਼ਿਹਰਾ ਮਨਾਉਣ ਨਾਲ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਵਿਚ ਕਾਫੀ ਕੁਝ ਯਾਦਾਂ ਤਾਜੀਆਂ ਹੋ ਜਾਂਦੀਆਂ ਹਨ। ਇਸ ਵਾਰ ਵੀ ਇਹ ਤਿਓਹਾਰ ਬੜੀ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ। ਇਸ ਵਾਰ ਸ੍ਰੀ ਰਾਮ ਦੀ ਸੇਨਾ ਦੇ ਰੂਪ ਵਿਚ ਸਾਰੇ ਸ਼ਹਿਰ ਅੰਦਰ ਸ਼ੋਬਾ ਯਾਤਰਾ ਕੱਢੀ ਗਈ ਜਿਸ ਵਿਚ ਅਨਾਜ ਮੰਡੀ ਜਾਖਲ ਰੋੜ ਅਤੇ ਨਰਵਾਣਾ ਰੋੜ ਤੋਂ ਲੈ ਕੇ ਪਾਤੜਾਂ ਦੇ ਸਾਰੇ ਬਜਾਰਾਂ ਵਿਚ ਸੁੰਦਰ-ਸੁੰਦਰ ਝਲਕੀਆਂ ਕੱਢਦੇ ਹੋਏ ਨਾਚ ਗਾਨ ਕਰਕੇ ਰਾਮ ਲੀਲਾ ਗਰਾਉਂਡ ਵਿਚ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕਰਕੇ ਦੁਸ਼ਿਹਰੇ ਦਾ ਅਨੰਦ ਮਾਣਿਆਂ ਅਤੇ ਸ਼ਹਿਰ ਵਾਸੀਆਂ ਨੇ ਇਸ ਦਿਨ ਨੂੰ ਭਾਗਸ਼ਾਲੀ ਹੋਣ ਦਾ ਸਬੂਤ ਦਿੰਦੇ ਹੋਏ ਭਾਰੀ ਇਕੱਠ ਵਿਚ ਜੈ ਜੇ ਕਾਰ ਦੇ ਨਾਰੇ ਲਾ ਕੇ ਇਸ ਦੀ ਸਮਾਪਤੀ ਕੀਤੀ। ਪਰ ਕੂਝ ਮੋਹਤਵਰ ਲੋਕਾਂ ਨੇ ਸ਼ਹਿਰ ਅੰਦਰ ਇਸ ਤਓਹਾਰ ਵਿੱਚ ਵੱਖ-ਵੱਖ ਥਾਂ ਤੇ ਰਾਵਣ ਦੇ ਪੁਤਲੇ ਫੂਕਣ ਦੀ ਬਜਾਏ ਇਕ ਥਾਂ ਤੇ ਹੀ ਇਕਠੇ ਹੋ ਕੇ ਰਾਵਣ ਦੇ ਪੁਤਲੇ ਨੂੰ ਫੂਕ ਕੇ ਇਕੱਤਰਤਾ ਦਾ ਸਬੂਤ ਦੇਣ ਲਈ ਸਹੀ ਸਲਾਹ ਮਸ਼ਬਰਾ ਦਿਤਾ।
ਜੈਤੋ, (ਸਤਵਿੰਦਰਪਾਲ ਸਿੰਘ ਸੱਤੀ)- ਸ਼੍ਰੀ ਰਾਮਾ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਵਲੋਂ ਨੇਕੀ ਦੀ ਬਦੀ ਤੇ ਜਿੱਤ ਦਾ ਪ੍ਰਤੀਕ ਦੁਸਿਹਰਾ ਸਥਾਨਕ ਰਾਮ ਲੀਲ੍ਹਾ ਮੈਦਾਨ ਵਿਚ ਬੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਮੁਹੰਮਦ ਸਦੀਕ ਦੇ ਬੇਟੇ ਸੂਰਜ ਭਾਰਦਵਾਜ ਮੁੱਖ ਮਹਿਮਾਨ ਅਤੇ ਪਵਨ ਗੋਇਲ ਮੈਂਬਰ ਕਾਂਗਰਸ ਕਮੇਟੀ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸੁਭ ਅਵਸਰ ‘ਤੇ ਸ਼ੇਖ ਫ਼ਰੀਦ ਪ੍ਰੈਸ ਕਲੱਬ ਦੇ ਪੱਤਰਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਂਿੲਸ ਮੋਕੇ ਤੇ ਇਹਨਾਂ ਨਾਲ ਸ੍ਰੀ ਰਾਮਾ ਕ੍ਰਿਸ਼ਨਾ ਡ੍ਰਾਮਾਟਿਕ ਕਲੱਬ ਦੇ ਅਹੁਦੇਦਾਰ ਪ੍ਰਧਾਨ ਐਡਵੋਕੇਟ ਸਤੀਸ਼ ਕੁਮਾਰ ਭੀਰੀ, ਮੀਤ ਪ੍ਰਧਾਨ ਮਾਣਿਕ ਸ਼ਾਹ ਮਦਹੋਸ਼, ਰਾਮ ਅਵਤਾਰ ਵਰਮਾ, ਸੋਨੂੰ ਵਰਮਾ, ਨਿਰਦੇਸ਼ਕ ਮਾਸਟਰ ਸੁਰਿੰਦਰ ਲੂੰਬਾ , ਸੰਦੀਪ ਸ਼ਰਮਾ ਟੋਨੀ, ਨਰੇਸ਼ ਮਿੱਤਲ, ਅਸ਼ੋਕ ਗਰਗ, ਨਰੇਸ਼ ਸ਼ਿਵਾ, ਹਰਸੰਗੀਤ ਹੈਪੀ, ਆਸ਼ੂ ਮਿੱਤਲ, ਮੈਣੀ ਮਿੱਤਲ, ਟੋਨੀ ਡੋਡ, ਲੱਕੀ ਡੋਡ, ਭੂਸ਼ਣ ਰੋਮਾਣਾ ਆਦਿ ਹਾਜ਼ਰ ਸਨ।

WRITTEN BY