ਸਾਡੇ ਦੇਸ਼ ਦੇ ਤਿਉਹਾਰ ਸਮਾਜਿਕ ਸਿੱਖਿਆ ਦਾ ਸਾਧਨ ਹਨ ੍ਹ
ਨਵੀਂ ਦਿੱਲੀ, 30 ਸਤੰਬਰ- ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਦੇਸ਼-ਵਿਦੇਸ਼ ਵਿੱਚ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਸੁਭਾਸ਼ ਪਾਰਕ ’ਚ ਦੁਸਹਿਰਾ ਮੌਕੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਅਤੇ ਵਧਾਈ ਦਿੱਤੀ। ਦੇਸ਼ ਦੀ ਰਾਜਧਾਨੀ ਦਿਲੀ ਦੇ ਸੁਭਾਸ਼ ਪਾਰਕ ‘ਚ ਧਾਰਮਿਕ ਰਾਮਲੀਲਾ ਕਮੇਟੀ ਵਲੋਂ ਰਾਵਣ ਦਹਿਣ ਦਾ ਪ੍ਰੋਗਰਾਮ ਕੀਤਾ ਗਿਆ, ਜਿਥੇ ਪ੍ਰਧਾਨ ਮੰਤਰੀ ਨੇ ਰਾਵਣ ਦਹਿਣ ਕੀਤਾ।ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ, ਬੀ.ਜੇ.ਪੀ. ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਡਾ. ਹਰਸ਼ਵਰਧਨ, ਵਿਜੇ ਗੋਇਲ, ਦਿਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਅਤੇ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ। ਸੁਭਾਸ਼ ਪਾਰਕ ’ਚ ਸ੍ਰੀ ਮੋਦੀ ਨੇ ਧਨੁਸ਼ ਨਾਲ ਤੀਰ ਚਲਾ ਕੇ ਰਾਵਣ ਦਹਿਣ ਪ੍ਰੋਗਰਾਮ ‘ਚ ਰਾਵਣ ਦਾ ਖਾਤਮਾ ਕੀਤਾ ਅਤੇ ਮੇਘਨਾਥ ਅਤੇ ਕੁੰਭਕਰਣ ਨੂੰ ਵੀ ਸਾੜ ਦਿਤਾ ਗਿਆ।ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਗਵਾਨ ਰਾਮ ਦੇ ਆਦਰਸ਼ਾਂ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ। ਨਾਲ ਹੀ ਉਨ੍ਹਾਂ ਨੇ ਭਗਵਾਨ ਰਾਮ ਨਾਲ ਸਬੰਧਿਤ ਇਕ ਲੇਖ ਵੀ ਸੁਣਾਇਆ। ਸ੍ਰੀ ਮੋਦੀ ਨੇ ਕਿਹਾ ਕਿ ਸਾਲ 2022 ’ਚ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ ਅਤੇ ਸਾਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਉਦੋਂ ਤੱਕ ਦੇਸ਼ ਨੂੰ ਸਕਾਰਾਤਮਕ ਰਾਹ ’ਤੇ ਲਿਜਾਈਏ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਤਿਉਹਾਰਾਂ ਦਾ ਮਕਸਦ ਸਮਾਜ ਵਿਚ ਫੈਲੀ ਬਰਾਈਆਂ ਨੂੰ ਮਿਟਾਉਂਣਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਤਿਉਹਾਰ ਸਮਾਜਿਕ ਸਿੱਖਿਆ ਦਾ ਇੱਕ ਸਾਧਨ ਹਨ।



