ਪਠਾਨਕੋਟ, 30 ਸਤੰਬਰ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਰ ਦਸਹਿਰੇ ਦਾ ਤਿਉਹਾਰ ਪਠਾਨਕੋਟ ਵਾਸੀਆਂ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦਸਹਿਰੇ ਦਾ ਤਿਉਹਾਰ ਸਮਾਜਿਕ ਬੁਰਾਈਆਂ ਵਿਰੁਧ ਲੜਨ ਲਈ ਪ੍ਰੇਰਦਾ ਹੈ।ਕਲੇਰ ਪੈਲੇਸ ਵਿਖੇ ‘ਦਸਹਿਰਾ ਸਾਬਕਾ ਫ਼ੌਜੀਆਂ ਨਾਲ’ ਪ੍ਰੋਗਰਾਮ ਕਰਵਾਇਆ ਗਿਆ।ਜਿਸ ’ਚ ਕੈਪਟਨ ਨੇ ਕਿਹਾ ਕਿ ਪਠਾਨਕੋਟ ਵਿਖੇ ਇੰਡਸਟਰੀ ਲਗਾਈ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਇਕ ਸੈਨਿਕ ਸਕੂਲ ਤੇ ਇਕ ਟਰੇਨਿੰਗ ਸੈਂਟਰ ਖੋਲ੍ਹਿਆਂ ਜਾਵੇਗਾ।ਉਨ੍ਹਾਂ ਕਿਹਾ ਕਿ ਹਰ ਪਿੰਡ ’ਚ ਇਕ ਫ਼ੌਜੀ ‘ਜੀਉ ਸਕੀਮ ਅਧੀਨ’ ਤਾਇਨਾਤ ਕੀਤਾ ਜਾਵੇਗਾ ਜੋ ਫ਼ੰਡਾਂ ਦੀ ਵਰਤੋਂ ‘ਤੇ ਧਿਆਨ ਰਖੇਗਾ।
ਕੈਪਟਨ ਨੇ ਪਠਾਨਕੋਟ ਵਾਸੀਆਂ ਨਾਲ ਮਨਾਇਆ ਦੁਸਹਿਰਾ



