ਰਾਮਪੁਰਾ ਫੂਲ, 28 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਜ਼ਿਲ੍ਹਾ ਬਠਿੰਡਾ ਦੇ ਚੋਣਵੇਂ ਪੁਲੀਸ ਅਫਸਰਾਂ ’ਚ ਆਉਂਦੇ ਸਬ ਇੰਸਪੈਕਟਰ ਬਲਜੀਤ ਸਿੰਘ ਸਿੱਧੂ ਨੇ ਥਾਣਾ ਬਾਲਿਆਂਵਾਲੀ ਵਿਖੇ ਆਪਣਾ ਚਾਰਜ ਸੰਭਾਲ ਲਿਆ ਹੈ। ਜਿਸ ਦਾ ਇਲਾਕੇ ਦੇ ਮੋਹਤਬਰ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ। ਜਿਕਰਯੋਗ ਹੈ ਕਿ ਬਲਜੀਤ ਸਿੰਘ ਸਿੱਧੂ ਬਹੁਤ ਹੀ ਈਮਾਨਦਾਰ, ਬੇਦਾਗ ਅਤੇ ਨੇਕ ਦਿਲ ਪੁਲੀਸ ਅਫਸਰ ਹਨ ਜੋ ਕਿ ਜਿਲੇ ਦੇ ਥਾਣਾ ਫੂਲ, ਮਹਿਲਾ ਥਾਣਾ ਬਠਿੰਡਾ, ਡੀ.ਐਸ.ਪੀ ਰੀਡਰ ਫੂਲ, ਚੌਕੀ ਇੰਚਾਰਜ ਚਾਊਂਕੇ, ਬਾਲਿਆਂਵਾਲੀ ਤੇ ਹੋਰ ਵੱਖ-ਵੱਖ ਥਾਣਿਆਂ ‘ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਪਿਛਲੇ 28 ਸਾਲ ਦੇ ਆਪਣੇ ਕਾਰਜਕਾਲ ਦੌਰਾਨ ਉਹ ਜਿਸ ਥਾਣੇ ਵਿਚ ਵੀ ਤਾਇਨਾਤ ਰਹੇ ਉਨਾਂ ਪੂਰੀ ਈਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਈ ਜਿਸ ਕਰਕੇ ਉਸ ਇਲਾਕੇ ਦੇ ਲੋਕ ਉਨ੍ਹਾਂ ਦੇ ਕਾਇਲ ਹੋ ਜਾਂਦੇ ਹਨ ਕਿਉਂਕਿ ਜਿਥੇ ਉਹ ਸ਼ਾਤਿਰ ਅਪਰਾਧੀਆਂ ਖਿਲਾਫ ਸਖਤ ਰਵੈਈਆ ਰਖਦੇ ਹਨ ਉਥੇ ਆਮ ਲੋਕਾਂ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਣ ਲਈ ਜਾਣੇ ਜਾਂਦੇ ਹਨ। ਇਸ ਮੌਕੇ ਸੁਖਪਾਲ ਸਿੰਘ ਹੈਪੀ ਪ੍ਰਧਾਨ ਬਾਲਿਆਂਵਾਲੀ, ਸਰਪੰਚ ਗੁਰਮੀਤ ਸਿੰਘ ਢੱਡੇ, ਸਰਪੰਚ ਗੁਰਪਾਲ ਪਾਲਾ ਕੋਟੜਾ ਕੌੜਾ, ਸਰਪੰਚ ਸੁਰਜੀਤ ਸਿੰਘ ਖੋਖਰ, ਜਗਜੀਤ ਸਿੰਘ ਤੋਤਾ ਪ੍ਰਧਾਨ ਮੰਡੀ ਕਲਾਂ, ਸਮਿੰਦਰ ਗੋਰਾ ਭੂੰਦੜ,ਬਬੀ ਭੂੰਦੜ ਤੇ ਨਗਰ ਵਾਸੀਆਂ ਨੇ ਉਨਾਂ ਦੀ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ। ਪ੍ਰੈਸ ਨਾਲ ਗੱਲ ਕਰਦਿਆਂ ਸਬ ਇੰਸਪੈਕਟਰ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਸ ਥਾਣੇ ‘ਚ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਸਬ ਇੰਸਪੈਕਟਰ ਸਿੱਧੂ ਨੇ ਥਾਣਾ ਬਾਲਿਆਂਵਾਲੀ ਵਿਖੇ ਚਾਰਜ ਸੰਭਾਲਿਆ



