ਪਾਤੜਾਂ, 28 ਸਤੰਬਰ (ਹਰਭਜਨ ਸਿੰਘ ਮਹਿਰੋਕ)- ਸਬਡਵੀਜਨ ਪਾਤੜਾਂ ਅਧੀਨ ਆਉਦੇ ਪਿੰਡ ਦੇਧਨਾ ਵਿਖੇ ਗ੍ਰਾਮ ਪੰਚਾਇਤ ਦੇਧਨਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇਧਨਾ ਦੇ ਸਹਿਯੋਗ ਨਾਲ ਸ਼ਹੀਦੇ ਆਜਮ ਸ: ਭਗਤ ਸਿੰਘ ਦਾ 110ਵਾਂ ਜਨਮ ਦਿਨ ਮਨਾਇਆ ਗਿਆ। ਪਿੰਡ ਦੇ ਖੇਡ ਗਰਾਉਂਡ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ। ਗਰਾਮ ਪੰਚਇਤ ਦੇਧਨਾ ਵੱਲੋਂ ਪ੍ਰੋਗਰਾਮ ਵਿੱਚ ਆਏ ਸਕੂਲੀ ਬੱਚਿੲਆਂ ਨੂੰ ਬੂਟ ਜਰਾਬਾਂ ਵੰਡ ਕੇ ਸਕੂਲੀ ਬੱਚਿਆਂ ਦੇ ਹੋਂਸਲੇ ਵਧਾਏ। ਇਸ ਰੋਗਰਾਮ ਵਿਚ ਕਈ ਪ੍ਰਕਾਰ ਦੇ ਨਾਟਕਾਂ ਰਾਹੀ ਝਲਕੀਆਂ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨੋਰਜਨ ਕੀਤਾ ਅਤੇ ਕੁਝ ਗੀਤਾਂ ਰਾਹੀਂ ਸ਼ਹੀਦਾ ਦੀਆਂ ਯਾਦਾਂ ਤਾਜਾ ਕੀਤੀਆਂ। ਥਾਣਾ ਘੱਗਾ ਵੱਲੋਂ ਇੰਸਪੈਕਰ ਰਾਜਵਿੰਦਰ ਕੌਰ ਨੇ ਇਸ ਸ਼ੁਭ ਦਿਹਾੜੇ ਤੇ ਇਨ੍ਹਾਂ ਸਕੂਲੀ ਬੱਚਿਆਂ ਵਿੱਚ ਲੱਡੁ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਐਮ.ਐਲ.ਏ. ਨਿਰਮਲ ਸਿੰਘ ਸ਼ੁਤਰਾਣਾ ਨੇ ਪਿੰਡ ਦੇਧਨਾ ਦੀ ਗਰਾਮ ਪੰਚਾਇਤ ਦਾ ਧੰਨਵਾਦ ਕਰਦੇ ਹੋਏ ਕਿਹਾ ਇਸ ਤਰਾਂ ਦੇ ਉਪਰਾਲੇ ਸ਼ਲਾਗਾ ਯੋਗ ਹਨ ਉਨਾਂ ਕਿਹਾ ਇਨਾਂ ਪ੍ਰੋਗਰਾਮਾਂ ਨਾਲ ਸਾਡੇ ਦੇਸ਼ ਦੇ ਸ਼ਹੀਦਾਂ ਦਾ ਮਾਣ ਸਤਿਕਾਰ ਵਧਦਾ ਹੈ ਅਤੇ ਆਉਣ ਵਾਲੀ ਨਵੀਂ ਪੀੜੀ ਨੂੰ ਕੀਤੀਆਂ ਕੁਰਬਾਨੀਆਂ ਬਾਰੇ ਪਤਾ ਚਲਦਾ ਹੈ। ਇਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਐਮ. ਐਲ. ਏ. ਨਿਰਮਲ ਸਿੰਘ, ਡੀ.ਐਸ.ਪੀ. ਪਾਤੜਾਂ ਦਵਿੰਦਰ ਕੁਮਾਰ ਅੱਤਰੀ, ਬੀ.ਡੀ.ਓ. ਪਰਮਜੀਤ ਕੌਰ, ਐਸ. ਐਚ. ਓ. ਘੱਗਾ ਰਾਜਵਿੰਦਰ ਕੌਰ, ਨਗਰ ਕੌਂਸਲ ਪ੍ਰਧਾਨ ਪਾਤੜਾਂ ਰਣਜੀਤ ਬਿਲਾ ਅਰੋੜਾ, ਚੇਅਰਮੈਨ ਜੈ ਪ੍ਰਤਾਪ ਸਿੰਘ ਡੈਜੀ, ਸਾਬਕਾ ਸੀਨੀਅਰ ਮੀਤ ਪ੍ਰਧਾਨ ਰਾਮਾ ਗੁਪਤਾ, ਮੀਤ ਪ੍ਰਧਾਨ ਸੁਖਪਾਲ ਸਿੰਘ ਅਤੇ ਪੱਤਰਕਾਰ ਭਾਈਚਾਰੇ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਨ ਮੌਕੇ ਸੱਭਿਆਚਾਰਕ ਪ੍ਰੋਗਰਾਮ ’ਚ ਨਿਰਮਲ ਸਿੰਘ ਸ਼ੁਤਰਾਣਾ ਵੱਲੋਂ ਸ਼ਿਰਕਤ



