Skip to content
Independent perspectives. Global stories.
BREAKING

ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਮੌਕੇ ਟਰਾਲੀਆਂ ਅਤੇ ਚਾਨਣੀਆਂ ’ਚ ਸ੍ਰੀ ਅਖੰਡ ਸਹਿਬ ਅਰੰਭ ਨਾ ਕੀਤੇ ਜਾਣ : ਭਾਈ ਪੰਜਵੜ

Share this story

ਝਬਾਲ, 28 ਸਤੰਬਰ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਪੰਜਵੜ ਦੀ ਪ੍ਰਧਾਨਗੀ ਹੇਠ ਪਿੰਡ ਬਘਿਆੜੀ ਗੁਰਦੁਆਰਾ ਸਾਹਿਬ ਵਿਖੇ ਸਮੂੰਹ ਸਿੰਘਾਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬ੍ਰਹਮ ਗਿਆਨੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਅੰਮ੍ਰਿਤਸਰ ਦੇ ਪਹਿਲੇ ਹੇੱਡ ਗਰੰਥੀ ਸਹਿਬਾਨ ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਟਰਾਲੀਆਂ ਅਤੇ ਚਾਨਣੀਆ ਵਿੱਚ ਜਾਂ ਜਿੱਥੇ ਮਾਸ ਮੱਛੀ ਦਾ ਸੇਵਨ ਹੁੰਦਾ ਹੋਵੇ ਉਹਨਾਂ ਸਾਰੀਆਂ ਜਗਾਹ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨਾ ਕੀਤੇ ਜਾਣ ਅਤੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਜਿਹੜੇ ਨੌਜਵਾਨ ਮੇਲੇ ਦੇ ਵਿੱਚ ਡੀ ਜ਼ੇ ਲਾ ਕੇ ਗੰਦੇ ਗਾਣੇ ਲਾਉਂਦੇ ਅਤੇ ਮੇਲੇ ਦੇ ਵਿੱਚ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ।ਤੇ ਜੋ ਵਿਅਕਤੀ ਮੇਲੇ ਵਿੱਚ ਭੰਗ ਦੀ ਵਿਕਰੀ ਕਰਦੇ ਹਨ ਉਨਾ ਤੇ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪ੍ਰਗਟ ਸਿੰਘ ਪੰਡੋਰੀ, ਰਣਧੀਰ ਸਿੰਘ ਝਬਾਲ, (ਪੰਚ ਪ੍ਰਧਾਨੀ) ਤੇਜਿੰਦਰ ਸਿੰਘ, ਗੁਰਸੇਵਕ ਸਿੰਘ, ਅਰਸ਼ਦੀਪ ਸਿੰਘ, ਅਕਾਸਦੀਪ ਸਿੰਘ, ਤਰਸੇਮ ਸਿੰਘ, ਨਰਿੰਜਣ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ ਫਤਿਹਪੁਰ, ਪਰਮਜੀਤ ਸਿੰਘ ਖਾਲਸ਼ਾ, ਪ੍ਰਭਜੀਤ ਸਿੰਘ, ਗੁਰਮੂਖ ਸਿੰਘ, ਤੇਜ ਸਿੰਘ, ਵਿਸ਼ਾਲ ਸਿੰਘ, ਸਤਨਾਮ ਸਿੰਘ ਬਘਿਆੜੀ, ਜਰਨੇਲ ਸਿੰਘ ਝਬਾਲ, ਰਣਜੀਤ ਸਿੰਘ ਝਬਾਲ, ਸੁਖਜਿੰਦਰ ਸਿੰਘ ਕਿੰਗ ਆਦਿ ਵੀ ਹਾਜਰ ਸਨ ।

 

WRITTEN BY