June 24, 2026 4:17 am

ਆਸਾਰਾਮ ਨੇ ਦਾਖਲ ਕੀਤੀ ਪੱਕੀ ਜ਼ਮਾਨਤ ਲਈ ਅਰਜ਼ੀ-ਸੁਣਵਾਈ 2 ਨੂੰ

ਗਾਂਧੀਨਗਰ, 23 ਨਵੰਬਰ (ਪੀ.ਟੀ. ਬਿਊਰੋ)- ਇਕ ਮਹੀਨਾ ਪਹਿਲਾਂ ਸੂਰਤ ਸਥਿਤ ਔਰਤ ਵਲੋਂ ਦਾਇਰ ਕੀਤੀ ਗਈ ਜਬਰ ਜਨਾਹ ਦੀ ਸ਼ਿਕਾਇਤ ਦੇ ਸਬੰਧ ਵਿਚ ਆਸਾਰਾਮ ਨੇ ਸਥਾਨਕ ਅਦਾਲਤ ਵਿਚ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਆਸਾਰਾਮ ਨੂੰ ਜੋਧਪੁਰ ਤੋਂ ਟਰਾਂਜ਼ਿਟ ਵਾਰੰਟ ‘ਤੇ ਇਥੇ ਲਿਆਂਦਾ ਗਿਆ ਸੀ,ਜਿਥੇ ਸਥਾਨਕ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਬਾਅਦ ਉਸ ਨੂੰ ਫਿਰ ਜੋਧਪੁਰ ਲਿਜਾਇਆ ਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ 2 ਦਸੰਬਰ ਨੂੰ ਤੈਅ ਕੀਤੀ ਹੈ।

Send this to a friend