Skip to content
Independent perspectives. Global stories.
BREAKING

ਸ਼ਹਿਰ ਅੰਦਰ ਸੜਕਾਂ ਵਿਚਾਲੇ ਲੱਗੇ ਬਿਜਲੀ ਦੇ ਖੰਬੇ ਕਿਸੇ ਵੀ ਸਮੇਂ ਦੇ ਸਕਦੇ ਨੇ ਵੱਡੇ ਹਾਦਸੇ ਨੂੰ ਸੱਦਾ

Share this story

ਪਾਤੜਾਂ, 26 ਸਤੰਬਰ (ਹਰਭਜਨ ਸਿੰਘ ਮਹਿਰੋਕ)-ਪਾਤੜਾਂ ਸ਼ਹਿਰ ਅੰਦਰ ਹਰ ਦਿਨ ਵੱਧ ਰਹੀ ਟ੍ਰੈਫਿਕ ਵੱਡੀ ਸਿਰ ਦਰਦੀ ਦਾ ਕਾਰਨ ਬਣਦੀ ਜਾ ਰਹੀ ਹੈ। ਸ਼ਹਿਰ ਵਿਚ ਸੜਕਾਂ ਵਿਚਾਲੇ ਲੱਗੇ ਜਗ੍ਹਾ-ਜਗ੍ਹਾ ਬਿਜਲੀ ਦੇ ਖੰਬੇ ਅਤੇ ਟਰਾਂਸਫਾਰਮ ਹਾਈ ਵੋਲਟਜ ਵਾਲੀਆਂ ਤਾਰਾਂ ਐਨ. ਐਚ. 71 ਰਾਜ ਮਾਰਗ ਤੇ ਕਿਸੇ ਵਕਤ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਪਹਿਲਾ ਹੀ ਟ੍ਰੈਫਿਕ ਸਮਸਿਆ ਦਾ ਜਨਜਾਲ ਬਣਿਆ ਹੋਇਆ ਹੈ ਪਰ ਬਿਜਲੀ ਵਾਲਿਆਂ ਲਾਈਨਾਂ ਅਤੇ ਖੰਬੇ ਕਿਸੇ ਵਕਤ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਬਜਾਰ ਅੰਦਰ ਭਾਰੀ ਟ੍ਰੈਫਿਕ ਦੇ ਚਲਦੇ ਹੋਏ ਕਿਸੇ ਵਕਤ ਵੀ ਕੋਈ ਗੱਡੀ ਇਨ੍ਹਾਂ ਖੰਬਿਆਂ ਵਿਚ ਟਕਰਾਉਣ ਨਾਲ ਹਾਈ ਵੋਲਟਜ ਤਾਰਾਂ ਡਿੱਗਣ ਦਾ ਖਤਰਾ ਹੈ। ਜਿਸ ਦੇ ਚਲਦਿਆਂ ਹਰ ਜਗ੍ਹਾ ਸੜਕ ਦੇ ਵਿਚਾਲੇ ਬਿਜਲੀ ਦੀਆਂ ਲਾਈਨਾਂ ਨੇ ਸੜਕ ਵਿਚ ਜਾਲ ਬਣਾਇਆ ਹੋਇਆ ਹੈ। ਇਸ ਸਬੰਧੀ ਬਿਜਲੀ ਦਾ ਕੰਮ ਸੰਭਾਲ ਰਹੇ ਜੇ ਈ ਸੰਦੀਪ ਕੁਮਾਰ ਨਾਲ ਫੋਨ ਤੇ ਸੰਪਰਕ ਕਰਨ ਉਨ੍ਹਾਂ ਕਿਹਾ ਪੀ. ਡਬਲਯੂ. ਡੀ. ਵਿਭਾਗ ਵੱਲੋਂ ਇਨਕਰੋਸਮੈਂਟ ਕਿਲੀਅਰ ਨਾ ਹੋਣ ਕਰਕੇ ਅਸੀ ਬਿਜਲੀ ਦੇ ਖੰਬੇ ਸੜਕਾਂ ਵਿਚੋਂ ਨਹੀ ਹਟਾ ਸਕੇ ਅਗਰ ਇਸ ਤਰਾਂ ਹੀ ਬਿਜਲੀ ਦੀਆਂ ਲਾਈਨਾਂ ਬਾਹਰ ਕਰਦੇ ਤਾਂ ਤਾਰਾਂ ਘਰਾਂ ਨਾਲ ਜਗਣ ਤੇ ਕੋਈ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਸੜਕ ਵਿਭਾਗ ਨੂੰ ਲਿਖਤੀ ਰੂਪ ਵਿਚ ਅਰਜੀ ਦੇ ਦਿਤੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਵਿਭਾਗਾ ਕਦੋਂ ਜਾਗਦੇ ਹਨ।

WRITTEN BY