Skip to content
Independent perspectives. Global stories.
BREAKING

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਤਿਆਰ ਕੀਤੀ ਗਈ ਤੂੜੀ ਛਾਨਣ ਵਾਲੀ ਮਸ਼ੀਨ

Share this story

ਹੰਡਿਆਇਆ, 26 ਸਤੰਬਰ (ਅਵਤਾਰ ਧਨੌਲਾ)-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵਲੋਂ ਇਕ ਤੂੜੀ ਛਾਨਣ ਦੀ ਮਸ਼ੀਨ ਤਿਆਰ ਕੀਤੀ ਗਈ।ਇਸ ਮਸ਼ੀਨ ਨਾਲ ਤੂੜੀ ਤਂੋ ਰੀਣ ਅਤੇ ਮਿਟੀ ਨੂੰ ਅਸਾਨੀ ਨਾਲ ਛਾਣਿਆ ਜਾ ਸਕਦਾ ਹੈ।ਇਹ ਦੇਖਣ ਚ‘ ਅਇਆ ਹੈ ਕਿ ਪੰਜਾਬ ਸੂਬੇ ਵਿਚ ਕਣਕ ਦੀ ਤੂੜੀ ਮਸ਼ੀਨ ਨਾਲ ਬਣਾਈ ਜਾਂਦੀ ਹੈ,ਜਿਸ ਕਾਰਨ ਤੂੜੀ ਵਿਚ ਰੀਣ ਅਤੇ ਮਿਟੀ ਦੀ ਮਾਤਰਾ ਵਧ ਪਾਈ ਜਾਂਦੀ ਹੈ ਅਤੇ ਤੂੜੀ ਨੂੰ ਬਿਨਾ ਛਾਣ ਕੇ ਪਸ਼ੂਆਂ ਨੂੰ ਖਿਲਾਉਣ ਤੇ ਪਸ਼ੂਆਂ ਵਿਚ ਪਾਚਨ ਸਬੰਧੀ ਸਮਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇ ਕਿ, ਪਸ਼ੂਆਂ ਵਿਚ ਬੰਨ ਪੈ ਜਾਣਾ, ਪਸ਼ੂ ਦਾ ਘਟ ਚਾਰਾ ਖਾਣਾ, ਚਾਰੇ ਦੀ ਪਾਚਨ ਸ਼ਕਤੀ ਘਟਣੀ।ਬਿਨਾਂ ਛਾਣੇ ਤੂੜੀ ਪਾਉਣ ਨਾਲ ਪਸ਼ੂ ਦੇ ਪੇਟ ਵਿਚ ਜਖਮ ਹੋਣ ਦੀ ਸੰਭਾਵਨਾ ਕਾਫੀ ਵਧ ਜਾਂਦੀ ਹੈ।ਇਸ ਮਸ਼ੀਨ ਨੂੰ ਬਹੁਤ ਹੀ ਅਸਾਨ ਤਰੀਕੇ ਨਾਲ ਬਣਇਆ ਜਾ ਸਕਦਾ ਹੈ।ਇਸ ਮਸ਼ੀਨ ਨੂੰ ਪਹਿਲੀ ਵਾਰ ਗੁਰੁ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਵਲੋ ਅਯੋਜੀਤ ਕੀਤੇ ਗਏ ਰਾਜ ਪਧਰੀ ਪਸ਼ੂ ਪਾਲਣ ਮੇਲੇ ਵਿਚ ਨੁਮਾਇਸ਼ ਕੀਤੀ ਗਈ।ਇਸਨੂੰ ਪਸ਼ੂ ਪਾਲਕਾਂ ਨੇ ਬਹੁਤ ਹੀ ਪਸੰਦ ਕੀਤਾ ਅਤੇ ਇਸਨੂੰ ਅਪਨਾਉਣ ਲਈ ਆਪਣੀ ਰੂਚੀ ਪ੍ਰਗਟ ਕੀਤੀ।ਇਸ ਨਵੀ ਤਕਨੀਕ ਰਾਹੀ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਨੂੰ ਬੈਸਟ ਸਟਾਲ ਅਵਾਰਡ ਨਾਲ ਸੰਨਮਾਨਿਤ ਕੀਤਾ ਗਿਆ।

WRITTEN BY