ਨੂਰਪੁਰ ਬੇਦੀ, 26 ਸਤੰਬਰ (ਐਮ.ਪੀ. ਸ਼ਰਮਾ)- ਸੜਕ ਨਿਯਮਾਂ ਪ੍ਰਤਿ ਨਾਬਾਲਗ ਪੀੜੀ ਨੂੰ ਜਾਗਰੂਕ ਕਰਨਾ ਅਤਿ ਜਰੂਰੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਿਡ ਬਿ?ੂਰੋ ਆਫ ਹਿਊਮਨ ਰਾਈਟਸ ਐਂਡ ਕਰਾਇਮ ਕੰਟਰੋਲ ਦੇ ਰਾਸ਼ਟਰੀ ਜਨਰਲ ਸਕਤਰ ਡਾ.ਦਵਿੰਦਰ ਬਜਾੜ ਨੇ ਕੀਤਾ।ਉਹਨਾਂ ਕਿਹਾ ਕਿ ਨੂਰਪੁਰ ਬੇਦੀ ਵਿੱਚ ਵਧ ਗਈ ਹੈ ਕਿ ਸ਼ਾਮ ਵੇਲੇ ਪੈਦਲ ਚਲਣਾ ਮੁਸ਼ਕਿਲ ਹੋ ਜਾਂਦਾ ਹੈ।ਉਹਨਾ ਕਿਹਾ ਕਿ ?ਿਹਨਾਂ ਵਿਚ ਜਿਆਦਾ ਕਰਕੇ ਸਕੂਲਾਂ, ਕਾਲਜਾਂ ਨੂੰ ਜਾਣ ਵਾਲੀ ਨਾਬਾਲਗ ਪੀੜੀ ਸ਼ਾਮਿਲ ਹੁੰਦੀ ਹੈ ਜਿਸ ਨੂੰ ਨਾ ਤਾ ਸੜਕ ਨਿਯਮਾਂ ਬਾਰੇ ਪਤਾ ਹੁੰਦਾ ਹੈ ਅਤੇ ਨਾ ਹੀ ਆਪਣੇ ਵਾਹਨ ਦੇ ਕਿਸੇ ਕਾਗਜ਼-ਪਤਰ ਦਾ ਖਿਆਲ ਹੁੰਦਾ ਹੈ ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬਚਿਆਂ ਨੂੰ ਡਰਾ?ਿਵਿੰਗ ਨਾ ਕਰਨ ਦੇਣ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੜਕ ਨਿਯਮਾਂ ਪ੍ਰਤਿ ਜਾਗਰੂਕ ਕਰਨ ਲਈ ਕੈਪ ਲਗਾਏ ਜਾਣ।
ਸੜਕ ਨਿਯਮਾਂ ਪ੍ਰਤੀ ਨਾਬਾਲਗ ਪੀੜੀ ਨੂੰ ਜਾਗਰੂਕ ਕਰਨਾ ਜ਼ਰੂਰੀ : ਡਾ. ਬਜਾੜ



