ਜਲੰਧਰ, 26 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਮੇਹਰ ਚੰਦ ਬਹੁਤਕੀਨੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵਲੋਂ ਪਹਿਲ ਸੰਸਥਾ ਅਤੇ ਐਚ.ਡੀ.ਐਫ.ਸੀ. ਬੈਂਕ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ 110 ਵੇਂ ਜਨਮ ਦਿਨ ਦੇ ਸਬੰਧ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਵਲੰਟੀਅਰਾਂ ਨੂੰ ਸਬੋਧੰਤ ਕਰਦੇ ਹੋਏ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਕੌਮ ਨੂੰ ਸ਼ਹੀਦਾ ਦੇ ਜਨਮ ਦਿਨ ਇਸੇ ਤਰਾਂ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਖੂਨਦਾਨ ਕੈਂਪ ਲਗਾ ਕੇ ਸ਼ਹੀਦ ਦਾ ਜਨਮ ਦਿਨ ਮਨਾਉਣਾ ਵਧੀਆ ਉਪਰਾਲਾ ਹੈ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਬੋਧੰਤ ਕਰਦੇ ਹੋਏ ਕਿਹਾ ਕਿ ਖੂਨਦਾਨ ਸਭ ਤੋ ਉਤਮ ਦਾਨ ਹੈ। ਇਸ ਖੂਨਦਾਨ ਕੈਂਪ ਦਾ ਆਯੋਜਨ ਸਿਵਲ ਹਸਪਤਾਲ ਜਲੰਧਰ ਦੇ ਬਲਡ ਬੈਂਕ ਵਲੋਂ ਕੀਤਾ ਗਿਆ। ਇਸ ਵਿੱਚ 60 ਦੇ ਕਰੀਬ ਵਲੰਟੀਅਰਾਂ ਨੇ ਖੂਨਦਾਨ ਕੀਤਾ।ਇਸ ਉਪਰੰਤ ਡੀ.ਸੀ. ਸਾਹਿਬ ਵਲੋਂ ਕਾਲਜ ਦੀ ਲਾਇਬਰੇਰੀ ਦਾ ਦੌਰਾ ਕੀਤਾ ਤੇ ਉਥੇ ਸਥਾਪਿਤ ਸਟੂਡਿੳ ਨੂੰ ਵੀ ਵੇਖਿਆ। ਇਸ ਬਲਡ ਕੈਂਪ ਦਾ ਅਯੋਜਨ ਸ੍ਰੀ ਦੁਰਗੇਸ਼ ਕੁਮਾਰ ਚੇਚੀ ਪ੍ਰੋਗਰਾਮ ਅਫਸਰ, ਐਨ.ਐਸ. ਯੂਨਿਟ ਵਲੋਂ ਕੀਤਾ ਗਿਆ।ਇਸ ਮੋਕੇ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਇੰਦਰਜੀਤ ਸਿੰਘ ਧਾਮੀ, ਪ੍ਰੋ. ਲਖਵੀਰ ਸਿੰਘ ਪ੍ਰਧਾਨ ਪਹਿਲ, ਸ੍ਰੀ ਮਨਵਿੰਦਰ ਸਿੰਘ ਡੀ.ਪੀ.ਆਰ.ੳ., ਸ੍ਰੀ ਜਗਦੀਪ ਸਿੰਘ ਏ.ਪੀ.ਆਰ.ੳ., ੍ਹਧਢਛ ਬੈਂਕ ਮੈਨਜਰ ਸ੍ਰੀ ਜਤਿੰਦਰ ਸੈਣੀ, ਸ੍ਰੀ ਦਿਲਦਾਰ ਸਿੰਘ ਰਾਣਾ,ਸ੍ਰੀਮਤੀ ਉਸ਼ਾ ਕਿਰਨ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਵਿਕਰਮਜੀਤ ਸਿੰਘ , ਸ੍ਰੀ ਰਾਜੀਵ ਕੁਮਾਰ ਤੇ ਹੋਰ ਸਟਾਫ ਮੋਜੂਦ ਸੀ।
ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਖੂਨਦਾਨ ਕੈਂਪ



