ਰੇਗਰ ਭਾਈਚਾਰੇ ਦੇ 40 ਪਰਿਵਾਰ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਹੋਏ ਸ਼ਾਮਲ
ਫਤਿਹਗੜ੍ਹ ਚੂੜੀਆਂ/ਬਟਾਲਾ, 26 ਸਤੰਬਰ (ਅਰਵਿੰਦਰ ਮਠਾਰੂ, ਸੁਖਬੀਰ ਸਿੰਘ)- ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਬਣੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 4, ਅਬਾਦੀ ਦਸਮੇਸ਼ ਨਗਰ ਵਿਖੇ ਕਾਂਗਰਸੀ ਆਗੂ ਸਤਨਾਮ ਸਿੰਘ ਸੱਤੂ ਅਤੇ ਹੀਰਾ ਸਿੰਘ ਰੰਧਾਵਾ ਦੀ ਯੋਗ ਅਗਵਾਈ ਹੇਠ ਰੇਗਰ ਭਾਈਚਾਰੇ ਨਾਲ ਸਬੰਧਿਤ 40 ਪਰਿਵਾਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਵਾਲਿਆਂ ਵਿਚ ਸੁਰੇਸ਼ ਕੁਮਾਰ, ਬਾਬੂ ਰਾਮ, ਗਵਰਧਨ ਲਾਲ, ਬਾਉ ਰਾਮ, ਸ਼ੰਕਰ ਲਾਲ, ਭਵਰ ਲਾਲ, ਭਵਰ ਭੰਡਾਰੀ, ਸ਼ੁਰੇਸ਼ ਜਗਰਵਾਲ, ਪ੍ਰਕਾਸ਼ ਜਗਰਵਾਲ, ਗੋਪੀ ਰਾਮ, ਲਾਲ ਚੰਦ, ਸੂਰਜ ਮੱਲ, ਪੂਰਨ ਚੰਦ, ਨੱਥੂ ਰਾਮ, ਸੋਨੂੰ ਮੱਲ, ਸ਼ੰਕਰ ਲਾਲ, ਅਮਨ ਕੁਮਾਰ, ਕਾਲੂ ਦਵਿੰਦਰ ਕੁਮਾਰ, ਦੀਪਕ ਕੁਮਾਰ, ਸ਼ੰਕਰ ਲਾਲ, ਵਿਜੈ ਕੁਮਾਰ, ਜੋਗਿੰਦਰ ਕੁਮਾਰ, ਸਤੀਸ਼ ਕੁਮਾਰ, ਬਨਵਾਰੀ ਲਾਲ, ਮੁਕੇਸ਼ ਕੁਮਾਰ,ਪ੍ਰਭੂ ਦਿਆਲ, ਪ੍ਰਵੀਨ ਕੁਮਾਰ, ਅਤੀਸ਼ ਕੁਮਾਰ, ਲਾਲ ਚੰਦ, ਮਹਿੰਦਰ ਕੁਮਾਰ, ਪ੍ਰਕਾਸ਼ ਕੁਮਾਰ,ਰਵੀ ਕੁਮਾਰ, ਅਮਿਤ ਕੁਮਾਰ, ਮਾਦੂ ਰਾਮ, ਜੁਗਲ ਕਿਸ਼ੋਰ, ਗਿਆਰਸੀ ਲਾਲ, ਕੁਲਦੀਪ, ਕਾਲੂ, ਸੋਨੂੰ, ਨਰੇਸ਼ ਕੁਮਾਰ, ਪਵਨ ਕੁਮਾਰ, ਸਰਵਨ ਕੁਮਾਰ, ਮੋਤੀ ਰਾਮ, ਪ੍ਰਕਾਸ਼, ਵਿੱਕੀ, ਨਵੀਨ ਕੁਮਾਰ, ਜੈ ਦੇਵ, ਸੁਰਿੰਦਰ ਕੁਮਾਰ, ਦੀਪਕ ਕੁਮਾਰ ਆਦਿ ਪ੍ਰਮੁੱਖ ਹਨ। ਇਸ ਮੌਕੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਹਾਰ ਪਾ ਕੇ ਪਾਰਟੀ ਵਿਚ ਆਉਣ ’ਤੇ ਜੀ ਆਇਆਂ ਨੂੰ ਕਿਹਾ। ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 6 ਮਹੀਨਿਆਂ ਵਿਚ ਜੋ ਕੰਮ ਕੀਤੇ ਗਏ ਹਨ, ਉਹ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਕੀਤੇ, ਜਿਸ ਕਰਕੇ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆਂ ਦੀ ਪੱਕੀ ਹੈ ਅਤੇ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸ਼ੁਰੂ ਤੋਂ ਸ਼ਲਾਘਾਯੋਗ ਰਹੀਆਂ ਹਨ ਅਤੇ ਕਾਂਗਰਸ ਸਰਕਾਰ ਰਾਜ ਦੇ ਲੋਕਾਂ ਨੂੰ ਵਧੀਆ ਸ਼ਾਸ਼ਨ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਪਹਿਲਕਦਮੀ ਗ਼ਰੀਬਾਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਅਤੇ ਪੰਜਾਬ ਦਾ ਵਿਕਾਸ ਕਰਵਾਉਣਾ ਸ਼ੁਰੂ ਤੋਂ ਹੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਰੇਕ ਪਿੰਡ, ਸ਼ਹਿਰ ਅਤੇ ਕਸਬੇ ਦਾ ਬਿਹਤਰੀਨ ਵਿਕਾਸ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਰੇਗਰ ਭਾਈਚਾਰੇ ਦੇ ਲੋਕਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਆਪਣੀਆਂ ਮੁਸ਼ਕਿਲਾਂ ਅਤੇ ਇਲਾਕੇ ਦੀਆਂ ਮੁੱਖ ਮੰਗਾਂ ਸਬੰਧੀ ਜਾਣੂ ਕਰਵਾਇਆ, ਜਿਸ ਨੂੰ ਮੰਤਰੀ ਤ੍ਰਿਪਤ ਬਾਜਵਾ ਵੱਲੋਂ ਜਲਦੀ ਪੂਰਿਆਂ ਕਰਨ ਦਾ ਵਿਸ਼ਵਾਸ਼ ਦੁਆਇਆ ਗਿਆ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸ਼ੁਰੇਸ਼ ਬੱਬਲੂ ਵਰਮਾ, ਹਰਪਾਲ ਸਿੰਘ ਚੌਹਾਨ, ਸਾਬਕਾ ਕੌਂਸਲਰ ਰਾਜੀਵ ਸੋਨੀ, ਕੌਂਸਲਰ ਕੁਲਬੀਰ ਜੋਸ਼ੀ, ਰਾਕੇਸ਼ ਲੱਕੀ, ਸੰਦੀਪ ਹਵੇਲੀਆਂ, ਅਸ਼ਵਨੀ ਸ਼ਰਮਾ, ਧਰਮਪਾਲ ਜੋਸ਼ੀ, ਅਮਰਬੀਰ ਸਿੰਘ ਮੁਰੀਦਕੇ, ਜਤਿੰਦਰ ਸਿੰਘ, ਅਮਨਪ੍ਰੀਤ ਸਿੰਘ ਚੇਅਰਮੈਨ ਫਾਰਮ, ਡਾ. ਮੰਗਲ ਸਿੰਘ ਬੰਦੇਸ਼ਾ, ਚੇਅਰਮੈਨ ਸਤਨਾਮ ਸਿੰਘ ਗਿੱਲ, ਨਿਸ਼ਾਨ ਸਿੰਘ ਬੰਦੇਸ਼ਾ ਹਵੇਲੀਆਂ, ਸਾਬਕਾ ਸਰਪੰਚ ਹਕੂਮਤ ਰਾਏ, ਡਾ. ਅਨੂਪ ਜਨੋਤਰਾ, ਗੁਰਨਾਮ ਸਿੰਘ, ਸਾਬਕਾ ਸਰਪੰਚ ਹਰਕੰਵਪ੍ਰੀਤ ਸਿੰਘ ਮੋਨੂੰ, ਸੁਖਵਿੰਦਰ ਸਿੰਘ, ਕਰਨਬੀਰ ਸਿੰਘ, ਤੇਜਬੀਰ ਸਿੰਘ, ਅਸ਼ੋਕ ਕੁਮਾਰ ਬਿੱਟੂ, ਬਾਉ, ਸਾਜਨ ਆਦਿ ਹਾਜ਼ਰ ਸਨ।



