ਮਾਨਸਾ, 25 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈਜ਼ ਕੰਟਰੋਲਰ ਦਫ਼ਤਰ ਮਾਨਸਾ ਅੱਗੇ ਖ਼ੁਰਾਕ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਖ਼ਰੀਦ ਏਜੰਸੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਸੰਬੋਧਨ ਕਰਦਿਆਂ ਨਿਰੀਖਕ ਯੂਨੀਅਨ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਕਲੀਆ, ਜਗਦੇਵ ਸਿੰਘ ਮਾਨਸਾ, ਸਤਵਿੰਦਰ ਸਿੰਘ ਸਰਦੂਲਗੜ੍ਹ, ਵੇਅਰ ਹਾਊਸ ਦੇ ਦਰਸ਼ਨ ਸਿੰਘ, ਪਨਸਪ ਪਰਮਜੀਤ ਸਿੰਘ ਅਤੇ ਦਰਜਾਚਾਰ ਯੂਨੀਅਨ ਦੇ ਸਤਪਾਲ ਸਿੰਘ ਨੇ ਐਲਾਨ ਕੀਤਾ ਕਿ ਜਿਨ੍ਹਾਂ ਸਮਾਂ ਕਮਲਦੀਪ ਸਿੰਘ ਗਿੱਲ ਅਮਲੋਹ ਨੂੰ ਤੰਗ ਪ੍ਰੇਸ਼ਾਨ ਕਰਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨੇ ਵਾਲੇ ਅਧਿਕਾਰੀਆਂ ਅਤੇ ਮੁਕੱਦਮੇ ’ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਵਿਭਾਗ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਰਹੇਗਾ। ਉਨ੍ਹਾਂ ਕਿਹਾ ਕਿ ਵਿਭਾਗ ਦਾ ਕੰਮ ਤਕਨੀਕੀ ਹੈ ਅਤੇ ਚੌਕਸੀ ਵਿਭਾਗ ਦੇ ਅਧਿਕਾਰੀ ਧੱਕੇਸ਼ਾਹੀ ਅਤੇ ਪੁਲਸੀਆ ਢੰਗ ਨਾਲ ਪੜਤਾਲ ਕਰਦੇ ਹਨ, ਇਸ ਲਈ ਜੇਕਰ ਚੌਕਸੀ ਵਿਭਾਗ ਨੂੰ ਖ਼ੁਰਾਕ ਸਿਵਲ ਸਪਲਾਈਜ਼ ਵਿਭਾਗ ਨਾਲ ਸਬੰਧਿਤ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਪੜਤਾਲ ਖ਼ੁਰਾਕ ਸਿਵਲ ਸਪਲਾਈਜ਼ ਦੇ ਉੱਚ ਅਧਿਕਾਰੀਆਂ ਪਾਸੋਂ ਹੀ ਕਰਵਾਈ ਜਾਵੇ। ਡੀ. ਐਫ. ਐਸ. ਸੀ. ਰਾਹੀਂ ਮੰਗ ਪੱਤਰ ਵੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਸੰਬੋਧਨ ਤੇ ਸ਼ਾਮਲ ਹੋਣ ਵਾਲਿਆਂ ’ਚ ਬਲਜੀਤ ਸਿੰਘ ਝੁਨੀਰ, ਬਾਬਰ ਸਿੰਘ ਬੁਢਲਾਡਾ, ਰਜਿੰਦਰ ਸਿੰਘ ਸਰਦੂਲਗੜ੍ਹ, ਮਨੋਜ ਗੋਇਲ, ਜਸਵੀਰ ਸਿੰਘ ਬੁਢਲਾਡਾ, ਕੁਲਦੀਪ ਸਿੰਘ, ਬੂਟਾ ਸਿੰਘ, ਬਲਰਾਜ ਸਿੰਘ, ਲਲਿਤ ਮੋਹਨ, ਰਾਕੇਸ਼ ਕੁਮਾਰ, ਪੁਨੀਤ ਕੁਮਾਰ, ਰਸਪ੍ਰੀਤ ਸਿੰਘ ਤੋਂ ਇਲਾਵਾ ਅਸ਼ੋਕ ਸਪੋਲੀਆ ਆਦਿ ਸਨ।
ਖੁਰਾਕ ਸਪਲਾਈਜ਼ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਖਰੀਦ ਏਜੰਸੀਆਂ ਵੱਲੋਂ ਰੋਸ ਧਰਨਾ, ਦਿੱਤਾ ਮੰਗ ਪੱਤਰ



