ਬੁਢਲਾਡਾ, 25 ਸਤੰਬਰ (ਮਹਿਤਾ, ਜਿੰਦਲ)- ਪੀਣ ਵਾਲੇ ਪਾਣੀ ਦੀ ਪਾਇਪ ਪਿੰਡ ਦੇ ਛੱਪੜ ਵਿੱਚ ਅਚਾਨਕ ਟੁੱਟ ਜਾਣ ਕਾਰਨ ਪਿੰਡ ਦੇ ਸੈਕੜੇ ਲੋਕ ਗੰਦਾ ਪਾਣੀ ਲਈ ਜਿੱਥੇ ਉਹ ਮਜਬੂਰ ਹਨ ਉਥੇ ਸਾਫ ਪੀਣ ਯੋਗ ਪਾਣੀ ਲਈ ਪਿਛਲੇ 4 ਦਿਨਾਂ ਤੋਂ ਤਰਸ ਰਹੇ ਹਨ। ਸੰਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਪਾਸੇ ਵੱਲ੍ਹ ਧਿਆਨ ਨਾ ਦੇਣ ਕਾਰਨ ਪਿੰਡ ਦੇ ਲੋਕਾਂ ਨੇ ਛੱਪੜ ਵਿੱਚ ਪੜ੍ਹ ਕੇ ਵਿਭਾਗ ਖਿਲਾਫ ਨਾਅਰੇਬਾਜੀ ਕੀਤੀ ਉਥੇ ਛੱਪੜ ਵਿੱਚ ਟੁੱਟੀ ਹੋਈ ਪਾਣੀ ਦੀ ਪਾਇਪ ਨੂੰ ਦਿਖਾਉਦੇ ਹੋਏ ਕਿਹਾ ਕਿ ਅੱਜ ਪਿੰਡ ਦੇ ਲੋਕ ਵਿਭਾਗ ਦੀ ਅਣਗਹਿਲੀ ਕਾਰਨ ਤਰਸਯੋਗ ਜਿੰਦਗੀ ਜਿਊਣ ਲਈ ਮਜਬੂਰ ਹਨ। ਪਿੰਡ ਦੇ ਸਰਪੰਚ ਦਰਸ਼ਨ ਸਿੰਘ ਅਤੇ ਸਮਾਜ ਸੇਵੀ ਗੁਰਲਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਾਟਰ ਵਰਕਸ ਜ਼ੋ ਕਿ ਲਗਭਗ 30 ਸਾਲ ਪੁਰਾਣਾ ਹੈ ਜਿਸਦੀ ਪਾਇਪ ਪਿੰਡ ਦੇ ਛੱਪੜ ਵਿੱਚੋਂ ਲੰਘ ਕੇ ਜਾਦੀ ਸੀ । ਇਸ ਪਾਇਪ ਦੇ ਟੁੱਟ ਜਾਣ ਨਾਲ ਛੱਪੜ ਵਿਚਲਾ ਗੰਦਾ ਪਾਣੀ ਪਾਇਪਾਂ ਵਿੱਚ ਚਲਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਾਰਨ ਲੋਕ ਦੂਰ ਦੁਰਾਡੇ ਖਾਲਾਂ ਦਾ ਸ਼ੋਰੇ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਜਦੋਂ ਇਸ ਸੰਬਧੀ ਉਹਨਾ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਫੰਡਾਂ ਦੀ ਘਾਟ ਕਾਰਨ ਪਾਇਪਾ ਦੀ ਰਿਪੇਅਰ ਕਰਨ ਤੋਂ ਸਾਫ ਜਵਾਬ ਦੇ ਦਿੱਤਾ। ਕੀ ਕਹਿਣਾ ਹੈ ਜਨ ਸਿਹਤ ਵਿਭਾਗ ਦੇ ਅਧਿਕਾਰੀ ਦਾ: ਵਿਭਾਗ ਦੇ ਐਸ ਡੀ ਓ ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾਕਿ ਪਿੰਡ ਦੇ ਵਾਟਰ ਵਰਕਸ ਦੀਆਂ ਪਾਇਪਾਂ ਟੁੱਟ ਜਾਣ ਸੰਬੰਧੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਨੂੰ ਜਲਦੀ ਹੀ ਠੀਕ ਕਰਵਾ ਕੇ ਪਿੰਡ ਅੰਦਰ ਪਾਣੀ ਦੀ ਸਪਲਾਈ ਨੂੰ ਬਹਾਲ ਕੀਤਾ ਜਾਵੇਗਾ।
ਵਾਟਰ ਵਰਕਸ ਦੀ ਪਾਇਪ ਟੁੱਟਣ ਕਾਰਨ ਛੱਪੜ ਦਾ ਗੰਦਾ ਪਾਣੀ ਪੀਣ ਨੂੰ ਮਜ਼ਬੂਰ ਨੇ ਸੈਂਕੜੇ ਲੋਕ



