ਮੋਰਿੰਡਾ, 25 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਟਾਇਮਜ਼ ਦੇ ਮੁੱਖ ਪੰਨੇ ’ਤੇ ਪ੍ਰਕਾਸ਼ਿਤ ਸਤਲੁਜ ਯਮੁਨਾ ¦ਿਕ ਨਹਿਰ ’ਚ ਆਏ ਪਾਣੀ ਕਾਰਨ ਕਿਸਾਨਾ ਦੀ 200 ਏਕੜ੍ਹ ਝੋਨੇ ਦੀ ਫ਼ਸਲ ਪ੍ਰਭਾਵਿਤ ਦੇ ਸਿਰਲੇਖ਼ ਹੇਠ ਖ਼ਬਰ ਦਾ ਅਸਰ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਅੱਜ ਐਸ.ਵਾਈ.ਐਲ ਨਹਿਰ ਵਿੱਚ ਆਏ ਪਾਣੀ ਕਾਰਨ ਪ੍ਰਭਾਵਿਤ ਝੋਨੇ ਦੀ ਫ਼ਸਲ ਦੇ ਪੀੜ੍ਹਤ ਕਿਸਾਨਾਂ ਨੂੰ ਮਿਲਣ ਲਈ ਪੁੱਜੇ ਅਤੇ ਡੂਮਛੇੜੀ ਨਜ਼ਦੀਕ ਵਿਵਾਦਿਤ ਨਹਿਰ ਦਾ ਦੌਰਾ ਕੀਤਾ। ਡਿਪਟੀ ਕਮਿਸ਼ਨਰ ਰੂਪਨਗਰ ਨੇ ਪੀੜ੍ਹਤ ਕਿਸਾਨਾ ਨਾਲ ਗੱਲਬਾਤ ਕੀਤੀ ਅਤੇ ਸਤਲੁਜ ਯਮੁਨਾ ¦ਿਕ ਨਹਿਰ ’ਚ ਪਏ ਪਾੜ੍ਹ ਨੂੰ ਪੂਰਨ ਦਾ ਕੰਮ ਸ਼ੁਰੁ ਕਰਵਾ ਦਿੱਤਾ। ਮੀਡੀਆ ਦਾ ਧੰਨਵਾਦ ਕਰਦਿਆਂ ਯੂਥ ਅਕਾਲੀ ਦਲ ਬਾਦਲ ਦਿਹਾਤੀ ਮੋਰਿੰਡਾ ਦੇ ਪ੍ਰਧਾਨ ਦਵਿੰਦਰ ਸਿੰਘ ਮਝੈਲ ਨੇ ਕਿਹਾ ਕਿ ਕਿਸਾਨਾ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਪਿੰ੍ਰਟ ਅਤੇ ਇਲੇਕਟ੍ਰੋਨਿਕ ਮੀਡੀਏ ਨੇ ਉਜਾਗਰ ਕਰਕੇ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦਾ। ਜਿਸ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਪੀੜ੍ਹਤ ਕਿਸਾਨਾ ਦੇ ਦੁੱਖ ਨੂੰ ਦੇਖਦੇ ਹੋਏ ਨਹਿਰ ’ਚ ਪਏ ਪਾੜ੍ਹ ਨੂੰ ਪੂਰਨ ਦਾ ਕੰਮ ਸ਼ੁਰੁ ਕਰਵਾ ਦਿੱਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ 24 ਸਤੰਬਰ ਦੇ ਪੰਜਾਬ ਟਾਇਮਜ਼ ਅਖ਼ਬਾਰ ਦੇ ਪ੍ਰਮੁੱਖ ਪੰਨੇ ’ਤੇ ਸਤਲੁਜ ਯਮੁਨਾ ¦ਿਕ ਨਹਿਰ ’ਚ ਆਏ ਪਾਣੀ ਕਾਰਨ ਕਿਸਾਨਾ ਦੀ 200 ਏਕੜ੍ਹ ਝੋਨੇ ਦੀ ਫ਼ਸਲ ਪ੍ਰਭਾਵਿਤ ਦੇ ਸਿਰਲੇਖ਼ ਹੇਠ ਖ਼ਬਰ ਪ੍ਰਕਾਸ਼ਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਵਿਵਾਦਿਤ ਐਸ.ਵਾਈ.ਐਲ. ਨਹਿਰ ਦਾ ਦੌਰਾ ਕੀਤਾ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੀਮਤੀ ਰੂਹੀ ਦੁੱਗ ਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ, ਕਮਲਜੀਤ ਕੌਰ ਤਹਿਸੀਲਦਾਰ ਮੋਰਿੰਡਾ, ਬਲਵੀਰ ਸਿੰਘ ਐਸ.ਡੀ.ਓ. ਸਤਲੁਜ ਯਮੁਨਾ ¦ਿਕ ਨਹਿਰ, ਕਿਸਾਨ ਆਗੂ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਨੇਤਰ ਸਿੰਘ ਸਰਪੰਚ ਡੂਮਛੇੜੀ, ਅਮਰੀਕ ਸਿੰਘ ਸਰਪੰਚ ਆਲਮਪੁਰ ਅਤੇ ਨੰਬਰਦਾਰ ਗੁਰਮੇਲ ਸਿੰਘ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ।
ਡੀ.ਸੀ. ਰੂਪਨਗਰ ਐਸ.ਵਾਈ.ਐਲ. ਨਹਿਰ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰਵਾ ਪੀੜ੍ਹਤ ਕਿਸਾਨਾਂ ਨੂੰ ਮਿਲੇ



